ਅਮਰੀਕਾ ਵਸਦੇ ਪੰਜਾਬੀ ਸਿੱਖ ਵੀਰ ਨੇ ਲੰਗਰ ਸੇਵਾ ਲਈ ਕਰਵਾਈ ਵੱਡੀ ਸੇਵਾ

ਅਮਰੀਕਾ ਨਿਵਾਸੀ ਸ. ਜਰਨੈਲ ਸਿੰਘ ਗਿਲਜੀਆਂ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਲਈ ਪੰਜ ਲੱਖ ਰੁਪਏ ਭੇਟ ਭਾਈ ਲੌਂਗੋਵਾਲ ਨੂੰ ਗਿਲਜੀਆਂ ਦੇ ਭਰਾ ਸ. ਲਖਵਿੰਦਰ ਸਿੰਘ ਨੇ ਚੈੱਕ ਸੌਂਪਿਆ, ਲੰਗਰ ਸੇਵਾ ਲਈ ਕੀਤੀ ਸ਼ਲਾਘਾ ਸੰਗਤਾਂ ਆਨਲਾਈਨ ਪੈਸੇ ਭੇਜ ਕੇ ਵੀ ਸੇਵਾ ਵਿਚ ਪਾ ਸਕਦੀਆਂ ਹਨ ਹਿੱਸਾ- ਭਾਈ ਲੌਂਗੋਵਾਲ ‘ਅਮਰੀਕਾ ਨਿਵਾਸੀ ਸ. ਜਰਨੈਲ ਸਿੰਘ ਗਿਲਜੀਆਂ ਨੇ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਪੰਜ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਹੈ। ਹੁਸ਼ਿਆਰਪੁਰ ਦੇ ਟਾਂਡਾ ਨਾਲ ਸਬੰਧਤ ਸ. ਗਿਲਜੀਆਂ ਦੇ ਭਰਾ ਸ. ਲਖਵਿੰਦਰ ਸਿੰਘ ਲੱਖੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਲੰਗਰ ਸੇਵਾ ਲਈ ਇਸ ਭੇਟਾ ਰਾਸ਼ੀ ਦਾ ਚੈੱਕ ਸੌਂਪਿਆ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮੌਜੂਦਾ ਸੰਕਟ ਸਮੇਂ ਲੋੜਵੰਦਾਂ ਲਈ ਕੀਤੀ ਜਾ ਰਹੀ ਲੰਗਰ ਸੇਵਾ ਦੀ ਸ਼ਲਾਘਾ ਕੀਤੀ। ਸ. ਲਖਵਿੰਦਰ ਸਿੰਘ ਨੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਇਸ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਬਿਨਾਂ ਭੇਦ ਭਾਵ ਦੇ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਸਹਿਯੋਗੀ ਬਣਨ ਤਾਂ ਜੋ ਸਿੱਖ ਕੌਮ ਦੀ ਮਹਾਨ ਸੰਸਥਾ ਲੋੜਵੰਦਾਂ ਦੀ ਸੇਵਾ ਨਿਰੰਤਰ ਕਰਦੀ ਰਹੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ. ਜਰਨੈਲ ਸਿੰਘ ਯੂਐਸਏ ਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਕਾ ਲੰਗਰ ਸੰਗਤਾਂ ਦੀ ਸਹਿਯੋਗ ਨਾਲ ਹੀ ਚੱਲਦਾ ਹੈ ਅਤੇ ਗੁਰੂ ਕੀ ਸੇਵਾ ਵਿਚ ਹਿੱਸਾ ਪਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਇਸ ਪਾਵਨ ਅਸਥਾਨ ਲਈ ਸੇਵਾ ਭੇਜਣ ਵਾਸਤੇ ਬਹੁਤ ਸਾਰੀਆਂ ਸੰਗਤਾਂ ਸੰਪਰਕ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੰਗਰ ਸੇਵਾ ਲਈ ਸਹਿਯੋਗ ਭੇਜਣ ਵਾਲੀਆਂ ਸੰਗਤਾਂ ਆਨਲਾਈਨ ਤਰੀਕੇ ਨਾਲ ਵੀ ਪੈਸੇ ਭੇਜ ਸਕਦੀਆਂ ਹਨ। ਸੇਵਾ ਰਾਸ਼ੀ ਸ਼੍ਰੋਮਣੀ ਕਮੇਟੀ ਦੇ ਐਚ.ਡੀ.ਐਫ.ਸੀ. ਬੈਂਕ ਖਾਤਾ ਨੰਬਰ 50100300315215, ਆਈ.ਐਫ.ਐਸ.ਸੀ. ਕੋਡ ਨੰਬਰ ਐਚ.ਡੀ.ਐਫ.ਸੀ.0001313 ਵਿਚ ਭੇਜੀ ਜਾ ਸਕਦੀ ਹੈ। ਭਾਈ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੌਜੂਦਾ ਸੰਕਟ ਸਮੇਂ ਲੋੜਵੰਦਾਂ ਲਈ ਲਗਾਤਾਰ ਲੰਗਰ ਤਿਆਰ ਕਰ ਕੇ ਭੇਜਿਆ ਜਾ ਰਿਹਾ ਹੈ। ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਾਰੇ ਗੁਰਦੁਆਰਾ ਸਾਹਿਬਾਨ ਤੋਂ ਸੇਵਾ ਨਿਭਾਈ ਜਾ ਰਹੀ ਹੈ। ਰੋਜ਼ਾਨਾਂ ਲੱਖਾਂ ਲੋਕ ਲੰਗਰ ਛਕ ਰਹੇ ਹਨ। ਇਹ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਸੰਗਤ ਨੂੰ ਲੰਗਰ ਸੇਵਾ ਵਿਚ ਹਿੱਸਾ ਪਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਇਸ ਸੰਕ ਟਮਈ ਸਮੇਂ ਹਰ ਸਿੱਖ ਆਪਣੀ ਸਮਰੱਥਾ ਅਨੁਸਾਰ ਅੱਗੇ ਆਵੇ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਇਸ ਸੰਕਟ ਤੋਂ ਛੁਟਕਾਰੇ ਲਈ ਕਰਤਾਪੁਰਖ ਅਤੇ ਗੁਰੂ ਸਾਹਿਬਾਨ ਅੱਗੇ ਅਰਦਾਸ ਬੇਨਤੀ ਵੀ ਕਰਨ। ਲੰਗਰ ਸੇਵਾ ਲਈ ਚੈਕ ਦੇਣ ਸਮੇਂ ਸ. ਸੁਰਿੰਦਰ ਸਿੰਘ ਸ਼ਿੰਦਾ ਯੂਐਸਏ, ਸ. ਕਸ਼ਮੀਰ ਸਿੰਘ ਯੂਐਸਏ, ਸ. ਐਸਪੀ ਸਿੰਘ ਯੂਐਸਏ ਤੇ ਭਾਈ ਦਰਸ਼ਨ ਸਿੰਘ ਪੀਏ ਵੀ ਮੌਜੂਦ ਸਨ।

Leave a Reply

Your email address will not be published. Required fields are marked *