ਖੁਸ਼ਖਬਰੀ ਆ ਰਹੀ ਉਨ੍ਹਾਂ ਲੋਕਾਂ ਲਈ ਜੋ ਸਰਕਾਰ ਦੀ ਇਸ ਯੋਜਨਾ ਅੰਦਰ ਆਉਦੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵਲੋਂ ‘ਉਜਵਲਾ’ ਯੋਜਨਾ ਦੇ ਤਹਿਤ ਸਾਰੇ ਲਾਭਪਾਤਰੀਆਂ ਲਈ ਅਗਲੇ 3 ਮਹੀਨਿਆਂ ਲਈ ਮੁਫ਼ਤ ਸਿਲੰਡਰ ਰੀਫਿਲ ਕਰਨ ਦਾ ਐਲਾਨ ਕੀਤਾ ਗਿਆ ਹੈ।ਭਾਵ 1 ਅਪ੍ਰੈਲ ਤੋਂ 30 ਜੂਨ ਦੌਰਾਨ ਇਹ ਸਹੂਲਤ ਉਕਤ ਲਾਭਪਾਤਰੀਆਂ ਲਈ ਉਪਲਬਧ ਹੋਵੇਗੀ।ਤੁਹਾਨੂੰ ਦੱਸ ਦੇਈਏ ਕਿ ਜਾਣਕਾਰੀ ਅਨੁਸਾਰ ਨਿਗਮ ਵਲੋਂ 8 ਕਰੋੜ ਪੀ. ਐੱਮ. ਯੂ. ਵਾਈ. (ਪ੍ਰਧਾਨ ਮੰਤਰੀ ਉਜਵਲਾ ਯੋਜਨਾ) ਅਧੀਨ ਲਾਭਪਾਤਰੀ 14.2 ਕਿਲੋਗ੍ਰਾਮ ਦੇ ਐੱਲ. ਪੀ. ਜੀ. ਸਿਲੰਡਰ ਮੁਫ਼ਤ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ। ‘ਉਜਵਲਾ’ ਲਾਭਪਾਤਰੀਆਂ ਦੇ ਲਿੰਕ ਕੀਤੇ ਬੈਂਕ ਖਾਤਿਆਂ ’ਚ ਅਗਾਊਂ ਤੌਰ ’ਤੇ ਮੁਫ਼ਤ ਐੱਲ. ਪੀ. ਜੀ. ਗੈਸ ਖਰੀਦਣ ਲਈ ਇਸ ਰਾਸ਼ੀ ਦਾ ਅਪ੍ਰੈਲ 2020 ਲਈ ਰੀਫਿਲ ਲਾਗਤ ਦਾ ਸਾਰਾ ਆਰ. ਐੱਸ. ਪੀ. ਅਗਾਊਂ ਤੌਰ ’ਤੇ ਟਰਾਂਸਫਰ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਦੱਸ ਦੇਈਏ ਕਿ ਇਕ ਲਾਭਪਾਤਰੀ ਹਰ ਮਹੀਨੇ ਇਕ ਸਿਲੰਡਰ ਪ੍ਰਾਪਤ ਕਰਨ ਦਾ ਹੱਕਦਾਰ ਹੈ। ਲਾਭਪਾਤਰੀ ਅੰਤਿਮ ਰੀਫਿਲ ਪ੍ਰਾਪਤ ਹੋਣ ਦੇ 15 ਦਿਨਾਂ ਬਾਅਦ ਹੀ ਅਗਲੀ ਰੀਫਿਲ ਬੁੱਕ ਕਰ ਸਕਦਾ ਹੈ। ਦੱਸ ਦਈਏ ਕਿ ਰੀਫਿਲ ਦੀ ਬੁਕਿੰਗ ਆਈ. ਵੀ. ਆਰ. ਐੱਸ. ਜਾਂ ਰਜਿਸਟਰਡ ਮੋਬਾਇਲ ਨੰਬਰ ਜ਼ਰੀਏ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੀ ਸਲੰਡਰ ਵੰਡ ਰਹੀ ਹੈਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕ ਰੋਨਾ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਲਾੱਕਡਾਊਨ ਹੈ
ਇਸ ਦੌਰਾਨ ਜ਼ਰੂਰਤਮੰਦਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ ਇਸ ਦਾ ਪੰਜਾਬ ਸਰਕਾਰ ਵਿਸ਼ੇਸ਼ ਤੌਰ ‘ਤੇ ਧਿਆਨ ਰੱਖ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲ ਦੇ ਆਧਾਰ ‘ਤੇ ਚਾਰ ਦਿਨਾਂ ਵਿੱਚ ਲੋਕਾਂ ਨੂੰ 7,72,605 ਸਿਲੰਡਰ ਵੰਡੇ ਗਏ ਤੇ ਅੱਗੇ ਵੀ ਜ਼ਰੂਰਤ ਦੇ ਹਿਸਾਬ ਨਾਲ ਵੰਡੇ ਜਾਣਗੇ।
