ਪਹਿਲਾ ਅਖੰਡ ਪਾਠ ਸਾਹਿਬ ਕਿੱਥੇ ਹੋਇਆ ਜਾਣੋ ਇਤਿਹਾਸ

ਪਹਿਲਾ ਅਖੰਡ ਪਾਠ ਸਾਹਿਬ ਕਿੱਥੇ ਹੋਇਆ ਜਾਣੋ ਇਤਿਹਾਸ ਮਾਣ ਨਾਲ ਸ਼ੇਅਰ ਕਰੋ ਜੀ ਗੁਰਦੁਆਰਾ ਪੱਕੀ ਸੰਗਤ ਸਾਹਿਬ, ਅਲਾਹਾਬਾਦ, ਉੱਤਰ ਪ੍ਰਦੇਸ਼ ‘ਗੁਰੂਦਵਾਰਾ ਸ਼੍ਰੀ ਪੱਕੀ ਸੰਗਤ ਸਾਹਿਬ ਉਤਰ ਪ੍ਰਦੇਸ਼ ਦੇ ਸ਼ਹਿਰ ਅਲਾਹਾਬਾਦ ਵਿਚ ਸਥਿਤ ਹੈ | ਇਹ ਸਥਾਨ ਮੁੱਹਲਾ ਆਇਆਪੁਰ ਵਿਚ ਸਥਿਤ ਹੈ |
ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਮਾਮਾ ਕਿਰਪਾਲ ਦਾਸ ਜੀ ਅਤੇ ਸੇਵਕਾਂ ਨਾਲ ਆਏ | ਤ੍ਰਿਵੇਣੀ ( ਗੰਗਾ ਜਮੁਨਾ ਸ੍ਰਸਵਤੀ ) ਦਾ ਸੰਗਮ ਇਸ ਸਥਾਨ ਦੇ ਨੇੜੇ ਹੀ ਸਥਿਤ ਸੀ | ਇ ਥੇ ਦੇ ਲੋਕਾਂ ਨੇ ਗੁਰੂ ਸਾਹਿਬ ਨੂੰ ਕੁਝ ਦਿਨ ਹੋ ਰ ਰੁਕ ਣ ਦੀ ਬੇ ਨ ਤੀ ਕਿਤੀ | ਉਹਨਾਂ ਦੀ ਬੇਨਤੀ ਵਿਕਾਰ ਕਰਕੇ ਗੁਰੂ ਸਾਹਿਬ ਇਥੇ ਛੇ ਮਹੀਨੇ ਰਹੇ | ਮਾਤਾ ਨਾਨ ਕੀ ਜੀ ਨੇ ਗੁਰੂ ਸਾਹਿਬ ਨੂੰ ਦ ਸਿਆ ਕੇ ਉ ਹ ਨਾਂ ਤੇ ਪ ਤੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਤਾ (ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ) ਨੇ ਉਹਨਾਂ ਨੂੰ ਇਕ ਸ਼ੁਰਵੀਰ ਪੁਤਰ ਦਾ ਵਰ ਦਿਤਾ ਹੈ | ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦਸਿਆ ਕਿ ਇਹ ਵਰ ਪੁਰਾ ਹੋਣ ਦਾ ਵਕਤ ਬਸ ਹੁਣ ਨੇੜੇ ਹੀ ਹੈ| ਗੁਰੂ ਸਾਹਿਬ ਨੇ ਸਭ ਨੂੰ ਗੰਗਾ ਵਿਚ ਇਸ਼ਨਾਨ ਕਰਨ ਲਈ ਕਿਹਾ | ਮਾਤਾ ਗੰਗਾ ਜੀ ਬਹੁਤ ਬਿਰੱਧ ਹੋਣ ਕ ਰਕੇ ਗੁਰੂ ਸਾਹਿਬ ਨੇ ਗੰਗਾ ਨੂੰ ਇਥੇ ਖੂਹ ਵਿਚ ਪ੍ਰਗਟ ਕਰਕੇ ਦਿਤਾ | ਸ਼੍ਰੀ ਗੁਰੂ ਗੰਥ ਸਾਹਿਬ ਜੀ ਨੂੰ ਲਗਾਤਾਰ ਪੜਨਾਂ ( ਆਖੰਡ ਪਾਠ ਸਾਹਿਬ) ਦੀ ਪ੍ਰੱਥਾ ਪਹਿਲੀ ਵਾਰ ਇਥੇ ਸ਼ੁਰੂ ਹੋਈ | ਪੰਜ ਸਿੰਘ ਭਾਈ ਮਤੀ ਦਾਸ ਜੀਮ ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਭਾਈ ਗੁਰ ਬਖਸ਼ ਜੀ ਅਤੇ ਬਾਬ ਗੁਰੱਦਿਤਾ ਜੀ ਨੇ ਪਹਿਲੀ ਵਾਰ ਸ਼੍ਰੀ ਗੁਰੂ ਗੰਥ ਸਾਹਿਬ ਜੀ ਨੂੰ ਲਗਾਤਾਰ ਪੜ ਕੇ ਮਾਤਾ ਗੰਗਾ ਜੀ ਨੂੰ ਸੁਨਾਇਆ | ਇਥੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਜੀ ਦੇ ਗ੍ਰਭ ਵਿਚ ਪ੍ਰਵੇਸ਼ ਕੀਤਾ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ ਤੋਂ ਪੰਜਾਬ ਨੂੰ ਜਾਂਦੇ ਹੋਏ ਵੀ ਇਥੇ ਰੁਕ ਕੇ ਗਏ |

Leave a Reply

Your email address will not be published. Required fields are marked *