ਗੁਰੂ ਦੇ ਸਿੱਖ ਹੋ ਕੇ ਕਦੀ ਇਹ ਗਲਤੀ ਨਾ ਕਰਨਾ – ਭਾਈ ਪਿੰਦਰਪਾਲ ਸਿੰਘ ਜੀ

ਗੁਰੂ ਦੇ ਸਿੱਖ ਹੋ ਕੇ ਕਦੀ ਇਹ ਗਲਤੀ ਨਾ ਕਰਨਾ – ਭਾਈ ਪਿੰਦਰਪਾਲ ਸਿੰਘ ਜੀ ‘ਗੁਰੂ ਦਾ ਉਹੀ ‘ ਸਿੱਖ ’ ਹੈ ।‘ ਸਿੱਖ’ ਦਾ ਸਰੂਪ ਅਤੇ ਆਚਾਰ ਕਿਹੋ ਜਿਹਾ ਹੋਵੇ ? ਇਨ੍ਹਾਂ ਗੱਲਾਂ ਬਾਰੇ ਗੁਰੂ ਨਾਨਕ ਦੇਵ ਜੀ ਦੇ ਪਰਵਰਤੀ ਗੁਰੂ ਸਾਹਿਬਾਨ ਦੀ ਬਾਣੀ ਵਿਚ ਕੁਝ ਸੰਕੇਤ ਮਿਲਦੇ ਹਨ । ਇਹ ਆਚਾਰ ਉਨ੍ਹਾਂ ਨੇ ਆਪ ਹੰਢਾ ਇਆ ਹੈ
ਕਿਉਂਕਿ ਗੁਰੂ-ਪਦ ਪ੍ਰਾਪਤ ਕਰਨ ਤੋਂ ਪਹਿਲਾਂ ਉਹ ਆਪ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੀ ਸਨ । ਗੁਰੂ ਅਮਰਦਾਸ ਜੀ ਨੇ ਸੋਰਠਿ ਰਾਗ ਵਿਚ ਕਿਹਾ ਹੈ — ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੈ ਵਿਚਿ ਆਵੈ । ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ । ( ਗੁ.ਗ੍ਰੰ.601-602 ) ।ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿਚ ਸਿੱਖ ਦੇ ਸਰੂਪ ਅਤੇ ਨਿੱਤ-ਕਰਮ ਉਤੇ ਵਿਸਤਾਰ ਨਾਲ ਝਾਤ ਪਾਈ ਹੈ । ‘ ਗਉੜੀ ਕੀ ਵਾਰ ’ ਵਿਚ ਆਪ ਕਹਿੰਦੇ ਹਨ : ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿਨਾਮੁ ਧਿਆਵੈ । ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ । ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ । ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਿਦਿਆ ਉਠਦਿਆ ਹਰਿਨਾਮੁ ਧਿਆਵੈ । ਜੋ ਸਾਸਿ ਗਿਰਾਸਿ ਧਿਆਇ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ । ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸ ਸੁਣਾਵੈ । ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹਿ ਨਾਮੁ ਜਪਾਵੈ ।( ਗੁ.ਗ੍ਰੰ.305-0 )ਗੁਰੂ ਰਾਮਦਾਸ ਜੀ ਨੇ ‘ ਵਡਹੰਸ ਕੀ ਵਾਰ ’ ਵਿਚ ਉਨ੍ਹਾਂ ਗੁਰਸਿੱਖਾਂ ਨੂੰ ਧੰਨ ਧੰਨ ਕਿਹਾ ਹੈ ਜੋ ਸਤਿਗੁਰੂ ਦੀ ਚਰਣ-ਸ਼ਰਣ ਵਿਚ ਜਾਂਦੇ ਹਨ , ਜੋ ਹਰਿ-ਨਾਮ ਨੂੰ ਮੁਖ ਤੋਂ ਉਚਾਰਦੇ ਹਨ , ਜੋ ਹਰਿ-ਨਾਮ ਸੁਣ ਕੇ ਆਨੰਦਿਤ ਹੁੰਦੇ ਹਨ , ਜੋ ਗੁਰੂ ਦੀ ਸੇਵਾ ਕਰਕੇ ਹਰਿ-ਨਾਮ ਦੀ ਦਾਤ ਲੈਂਦੇ ਹਨ , ਜੋ ਗੁਰੂ ਦੇ ਭਾਣੇ ਵਿਚ ਚਲਦੇ ਹਨ— ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ । ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ । ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਸੁ ਹਰਿ ਨਾਮ ਸੁਣਿਐ ਮਨ ਅਨਦੁ ਭਇਆ । ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਕਰਿ ਹਰਿ ਨਾਮੁ ਲਇਆ । ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰ ਸਿਖੁ ਚਲਿਆ । ( ਗੁ.ਗ੍ਰੰ.593 ) । ਸਪੱਸ਼ਟ ਹੈ ਕਿ ‘ ਸਿੱਖ’ ਤੋਂ ਭਾਵ ਹੈ ਉਹ ਸਦਾਚਾਰੀ ਵਿਅਕਤੀ ਜੋ ਗੁਰੂ ਨਾਨਕ ਦੇਵ ਜੀ ਅਤੇ ਪਰਵਰਤੀ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਅਨੁਸਾਰ ਜੀਵਨ ਬਤੀਤ ਕਰੇ ਅਤੇ ਉਨ੍ਹਾਂ ਦੀ ਰਜ਼ਾ ਵਿਚ ਚਲੇ ।

Leave a Reply

Your email address will not be published. Required fields are marked *