ਵੱਡੀ ਖਬਰ ਆ ਰਹੀ ਹੈ ਵਿਦਿਆਰਥੀਆਂ ਲਈ ਜਾਣਕਾਰੀ ਅਨੁਸਾਰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੇ ਬਾਇਓ ਦੇ ਵਿਦਿਆਰਥੀਆਂ ਲਈ ਇਹ ਖਬਰ ਬਹੁਤ ਹੀ ਮਹੱਤਵਪੂਰਨ ਹੋ ਸਕਦੀ ਹੈ। ਸੀਬੀਐਸਈ ਬੋਰਡ ਸਿੱਖਿਆ 10ਵੀਂ ਅਤੇ 12ਵੀਂ ਦੇ ਬਾਇਓਲੋਜੀ ਪੇਪਰ ਦੇ ਪੈਟਰਨ ਵਿਚ ਕੁੱਝ ਮਹੱਤਵਪੂਰਨ ਬਦਲਾਅ ਕਰਨ ਵਾਲਾ ਹੈ। ਵਿਦਿਆਰਥੀਆਂ ਨੂੰ ਇਹ ਬਦਲਾਅ 2021 ਦੇ ਪ੍ਰਸ਼ਨਪੱਤਰ ਵਿਚ ਦੇਖਣ ਨੂੰ ਮਿਲਣਗੇ। ਦਰਅਸਲ ਬੋਰਡ ਹੁਣ 12ਵੀਂ ਦੇ ਬਾਇਓਲੋਜੀ ਦੇ 10 ਪ੍ਰਤੀਸ਼ਤ ਪੇਪਰ ਕੇਸ ਸਟੱਡੀ ਵਿਚੋਂ ਪੁੱਛੇਗਾ। ਤੁਹਾਨੂੰ ਦੱਸ ਦੇਈਏ ਕਿ ਪੇਪਰ ਦੇ 20 ਫ਼ੀਸਦੀ ਪ੍ਰਸ਼ਨ ਅਬਜੈਕਟਿਵ ਹੋਣਗੇ। ਇਹ ਜਮਾਤ 10ਵੀਂ ਦੇ ਵਿਦਿਆਰਥੀਆਂ ਲਈ ਵੀ ਲਾਗੂ ਹੋਵੇਗੀ। ਯਾਨੀ ਜਮਾਤ 10ਵੀਂ ਅਤੇ 12ਵੀਂ ਦੋਵਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੇਪਰ ਵਿਚ 20 ਫ਼ੀਸਦੀ ਪ੍ਰਸ਼ਨ ਅਜਿਹੇ ਮਿਲਣਗੇ ਜੋ ਮਲਟੀਪਲ ਚੋਣ, ਫਿਲ ਇਨ ਦੀ ਬਲੈਂਕਸ ਅਤੇ ਵਨ ਵਰਡ ਆਂਸਰ ਯਾਨੀ ਇਕ ਸ਼ਬਦ ਵਿਚ ਉੱਤਰ ਦੇਣ ਵਾਲੇ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਇਕ ਮੀਡੀਆ ਰਿਪੋਰਟ ਮੁਤਾਬਕ ਬੋਰਡ ਹੁਣ ਪੇਪਰ ਵਿਚ 20 ਫ਼ੀਸਦੀ ਪ੍ਰਸ਼ਨ ਅਬਜੈਕਟਿਵ ਪੁੱਛੇਗਾ ਜੋ ਪਹਿਲਾਂ 10 ਫ਼ੀਸਦੀ ਹੁੰਦੇ ਸਨ ਅਤੇ ਇਸ ਸਾਲ 2021 ਦੀ ਪ੍ਰੀਖਿਆ ਵਿਚ ਲਾਗੂ ਕਰ ਦਿੱਤਾ ਜਾਵੇਗਾ। ਦਸ ਦਈਏ ਕਿ ਬੋਰਡ ਨੇ ਸਾਲ 2020 ਤੋਂ ਹੀ ਅਬਜੈਕਟਿਵ ਪ੍ਰਸ਼ਨਾਂਦਾ ਚਲਣ ਸ਼ੁਰੂ ਕੀਤਾ ਹੈ। ਇਸ ਸਾਲ 10ਵੀਂ ਅਤੇ 12ਵੀਂ ਦੋਵਾਂ ਜਮਾਤਾਂ ਦੇ ਹਰ ਪੇਪਰ ਵਿਚ 10 ਫ਼ੀਸਦੀ ਪ੍ਰਸ਼ਨ ਅਬਜੈਕਟਿਵ ਰੱਖੇ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਸੀਬੀਐਸਈ ਨੇ ਪ੍ਰੀਖਿਆ ਦੇ ਪੈਟਰਨ ਦੇ ਬਦਲਾਅ ਦੇ ਨਾਲ ਹੀ ਕਈ ਵਿਸ਼ਿਆਂ ਦੇ ਚੈਪਟਰਸ ਵਿਚ ਵੀ ਬਦਲਾਅ ਕੀਤੇ ਹਨ। ਕੈਮੇਸਟ੍ਰੀ ਦੇ ਜਿਹੜੇ ਸਾਲਿਡ ਸਟੇਟ ਦੇ ਪੀ ਬਲਾਕ ਦੇ 15 ਟਾਪਿਕਸ ਨੂੰ 11ਵੀਂ ਵਿਚ ਪੜ੍ਹਾਇਆ ਜਾਂਦਾ ਸੀ ਉਹ ਹੁਣ 12ਵੀਂ ਵਿਚ ਪੜ੍ਹਾਏ ਜਾਣਗੇ। ਹਾਲਾਂਕਿ ਫਿਜ਼ਿਕਸ ਦੇ ਚੈਪਟਰਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਗਣਿਤ ਵਿਚ ਅਪਲਾਇਡ ਮੈਥਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦਸ ਦਈਏ ਕਿ ਕੋ ਰੋਨਾ ਨੂੰ ਧਿਆਨ ਵਿੱਚ ਰੱਖਦਿਆਂ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਹਾਈ ਸਕੂਲ ਅਤੇ ਇੰਟਰਮੀਡੀਏਟ ਦੀਆਂ ਬੋਰਡ ਪ੍ਰੀਖਿਆਵਾਂ ਨੂੰ 31 ਮਾਰਚ ਤੱਕ ਮੁਲਤਵੀ ਕਰ ਦਿੱਤਾ ਸੀ। ਇਸ ਦੇ ਨਾਲ ਹੀ ਸੀਬੀਐਸਈ ਦਾ ਮੁਲਾਂਕਣ ਕਾਰਜ ਵੀ 31 ਮਾਰਚ ਤੱਕ ਰੋਕ ਦਿੱਤਾ ਗਿਆ ਸੀ। ਹੁਣ ਦੱਸ ਦੇਈਏ ਕਿ ਸੀਬੀਐਸਈ ਨੇ ਇੱਕ ਨੋਟਿਸ ਜਾਰੀ ਕਰਦਿਆਂ ਕਿਹਾ ਸੀ ਕਿ 19 ਮਾਰਚ ਤੋਂ 31 ਮਾਰਚ ਦਰਮਿਆਨ ਤਹਿ ਕੀਤੀਆਂ ਗਈਆਂ ਪ੍ਰੀਖਿਆਵਾਂ ਹੁਣ 31 ਮਾਰਚ ਤੋਂ ਬਾਅਦ ਮੁੜ ਤਹਿ ਕੀਤੀਆਂ ਜਾਣਗੀਆਂ। ਇਹ ਫੈਸਲਾ ਸੀਬੀਐਸਈ ਨੇ ਉੱਚ ਸਿੱਖਿਆ / ਸਕੂਲ ਸਿੱਖਿਆ ਅਤੇ ਸਾਖਰਤਾ ਦੇ ਸਕੱਤਰ ਦੁਆਰਾ ਜਾਰੀ ਕੀਤੇ ਨਿਰਦੇਸ਼ਾਂ ਤੋਂ ਬਾਅਦ ਲਿਆ ਹੈ।
ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਮੁਲ-ਤਵੀ ਕਰਨ ਦੇ ਨਾਲ ਨਾਲ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਕਾਪੀਆਂ ਦਾ ਮੁਲਾਂਕਣ ਵੀ 31 ਮਾਰਚ 2020 ਤੱਕ ਰੋਕ ਦਿੱਤਾ ਗਿਆ ਸੀ। ਸਾਰੇ ਨੋਡਲ ਅਫਸਰਾਂ ਨੂੰ 1 ਅਪ੍ਰੈਲ 2020 ਤੋਂ ਮੁਲਾਂਕਣ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਨਾਲ ਜੇਈਈ ਮੁੱਖ ਪ੍ਰੀਖਿਆ ਵੀ ਮੁਲ-ਤਵੀ ਕਰ ਦਿੱਤੀ ਗਈ ਸੀ। ਜਾਣਕਾਰੀ ਅੱਗੇ ਸ਼ੇਅਰ ਕਰੋ ਜੀ।
