ਸਿੱਖ ਵੀਰਾਂ ਨੇ ਡਰਾਈਵਰ ਵੀਰਾਂ ਲਈ ਲਾਏ ਲੰਗਰ, ਹੋ ਰਹੀ ਹੈ ਚਰਚਾ ‘ਜਿੱਥੇ ਵੀ ਸਿੱਖ ਵੱਸਦੇ ਹਨ ਹਰ ਸਮੇਂ ਆਪਣੇ ਚੰਗੇ ਕੰਮਾਂ ਕਰਕੇ ਚਰਚਾ ਚ ਰਹਿੰਦੇ ਹਨ ਖਾਸਕਰਕੇ ਬਾਹਰਲੇ ਮੁਲਕਾਂ ਚ ਗਏ ਸਿੱਖ ਕੋਈ ਨਾ ਕੋਈ ਨੇਕ ਕਾਰਜ ਵੱਡੇ ਪੱਧਰ ਤੇ ਕਰਕੇ ਪੂਰੀ ਦੁਨੀਆ ਚ ਸਿੱਖ ਕੌਮ ਦੀ ਵਾਹ ਵਾਹ ਕਰਵਾ ਦਿੰਦੇ ਹਨ ਅਜਿਹਾ ਹੀ ਸਿੰਘਾਂ ਨੇ ਅਮਰੀਕਾ ਚ ਕੀਤਾ ਹੈ ਦੱਸ ਦੇਈਏ ਚੀਨ ਤੋਂ ਬਾਅਦ ਅਮਰੀਕਾ ਕੋਰੋ ਨਾ ਨਾਲ ਸਭ ਤੋਂ ਵੱਧ ਪ੍ਰਭਾ ਵਿਤ ਦੇਸ਼ ਹੈ। ਇੱਥੇ ਇਸ motan ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਕੇਸ ਤਿੰਨ ਲੱਖ ਤੋਂ ਉਪਰ ਚਾ ਚੁੱਕੇ ਹਨ ਦੱਸ ਦੇਈਏ ਕਿ ਲੌਕਡਾਊਨ ਦਰਮਿਆਨ ਸਭ ਕੁੱਝ ਬੰਦ ਹੈ ਪਰ ਟਰੱਕਾਂ ਦੀ ਸਰਵਿਸ ਅਜੇ ਵੀ ਜਾਰੀ ਹੈ। ਅਮਰੀਕਾ ਦੇ ਇਸ ਔਖੇ ਦੌਰ ਵਿਚ ਸਟੋਰਾਂ ਤੇ ਹਸਪ ਤਾਲਾਂ ਵਿਚ ਜ਼ਰੂਰੀ ਸਮਾਨ ਇਹ ਟਰੱਕ ਹੀ ਪਹੁੰਚਾ ਰਹੇ ਹਨ ਤੇ ਇਨ੍ਹਾਂ ਤੇ ਸੇਵਾ ਸਿੱਖ ਭਾਈਚਾਰੇ ਦੇ ਲੋਕ ਕਰ ਰਹੇ ਹਨ ਇਨਾਂ ਟਰੱਕਾਂ ਵਾਲੇ ਵੀਰਾਂ ਦੀ ਸਹਾਇਤਾ ਲਈ ਸਿੱਖ ਭਾਈਚਾਰਾ ਅੱਗੇ ਆਇਆ ਹੈ। ਸਿੱਖਾਂ ਵੱਲੋਂ ਰਸਤਿਆਂ ਵਿਚ ਖੜ੍ਹ ਕੇ ਟਰੱਕਾਂ ਵਾਲੇ ਵੀਰਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਕੈਲੀਫੋਰਨੀਆ ਵਿਚ ਸਿੱਖ ਭਾਈਚਾਰੇ ਨੇ ਅਜਿਹੇ ਟਰੱਕ ਡਰਾਈਵਰਾਂ ਨੂੰ ਭੋਜਨ ਦੇਣਾ ਸ਼ੁਰੂ ਕਰ ਦਿੱਤਾ ਹੈ। ਸਿੱਖਜ਼ ਫਾਰ ਹਿਮਿਊਨਿਟੀ (Sikhs for Humanity) ਨੇ ਉਨ੍ਹਾਂ ਥਾਵਾਂ ਨੂੰ ਭੋਜਨ ਦਿੱਤਾ ਹੈ ਜਿਥੇ ਵੱਡੇ ਗੋਦਾਮ ਹਨ। ਮੁੱਖ ਸਥਾਨਾਂ ਤੇ ਲੰਗਰ ਦੀਆਂ ਗੱਡੀਆਂ ਖੜ੍ਹੀਆ ਕਰ ਦਿੱਤੀਆਂ ਹਨ। ਰਸਤਿਆਂ ਵਿਚ ਖੜ੍ਹੇ ਹੋ ਕੇ ਸਿੱਖਾਂ ਵੱਲੋਂ ਟੱਰਕ ਡਰਾਈਵਰਾਂ ਨੂੰ ਲੰਗਰ ਛਕਣ ਦੀ ਅਪੀਲ ਕੀਤੀ ਜਾ ਰਹੀ ਹੈ। ਸਿੱਖਾਂ ਨੇ ਆਪਣੇ ਹੱਥਾਂ ਵਿਚ ਪੋਸਟਰ ਵੀ ਫੜੇ ਹੋਏ ਹਨ। ਔਖੀ ਘੜੀ ਵਿਚ ਟਰੱਕਾਂ ਵੱਲੋਂ ਅਹਿਮ ਸਮਾਨ ਦੀ ਵੱਖ -ਵੱਖ ਸ਼ਹਿਰਾਂ ਵਿਚ ਸਪਲਾਈ ਕੀਤੀ ਜਾ ਰਹੀ ਹੈ। ਰਸਤਿਆਂ ਵਿਚ ਫਰੀ ਫੂਡ ਦੀ ਸੇਵਾ ਨਿਭਾਈ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਸਿੱਖ ਭਾਈਚਾਰੇ ਦੇ ਇਸ ਕੰਮ ਦੀ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਹੱਥਾਂ ਵਿੱਚ ਬੋਰਡ ਫੜ੍ਹ ਕੇ ਫਰੀ ਫੂਡ ਖਾਣ ਲਈ ਬੇਨਤੀ ਕੀਤੀ ਜਾ ਰਹੀ ਹੈ।
