ਖੁਸ਼ਖਬਰੀ ਪੰਜਾਬ ਸਰਕਾਰ ਵਲੋਂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ, ਕੀਤਾ ਵੱਡਾ ਐਲਾਨ ‘ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਸਾਰੇ ਘਰੇਲੂ ਤੇ ਕਮਰਸ਼ੀਅਲ ਖਪਤਕਾਰਾਂ ਲਈ 10 ਹਜ਼ਾਰ ਰੁਪਏ ਤੱਕ ਦੇ ਮਹੀਨਾਵਾਰ/ਦੋਮਾਹੀ ਬਿੱਲਾਂ ਦੀ ਅਦਾਇਗੀ ਮਿਤੀ 20 ਮਾਰਚ ਦੀ ਥਾਂ ਵਧਾ ਕੇ 20 ਅਪ੍ਰੈਲ ਕਰ ਦਿੱਤੀ ਹੈ। ਜਿਹੜਾ ਖਪਤਕਾਰ ਮੌਜੂਦਾ ਬਿੱਲ ਦੀ ਸਮੇਂ ਸਿਰ ਡਿਜੀਟਲ ਵਿਧੀ ਰਾਹੀਂ ਅਦਾਇਗੀ ਕਰੇਗਾ। ਉਸ ਨੂੰ ਇਕ ਫੀਸਦੀ ਛੋਟ ਵੀ ਦਿੱਤੀ ਜਾਵੇਗੀ।ਇਹੀ ਛੋਟ ਸਾਰੇ ਉਦਯੋਗਿਕ ਖਪਤਕਾਰਾਂ ਲਈ ਵੀ ਦਿੱਤੀ ਗਈ ਹੈ, ਜਿਨ੍ਹਾਂ ‘ਚ ਐੱਸ ਪੀ, ਐੱਮ.ਐੱਸ ਤੇ ਐੱਲ.ਐੱਸ ਖਪਤਕਾਰ ਸ਼ਾਮਲ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਪਾਵਰਕਾਮ ਨੂੰ ਲਿਖੇ ਪੱਤਰ ‘ਚ ਸਰਕਾਰ ਦੇ ਇਨ੍ਹਾਂ ਫੈਸਲਿਆਂ ਤੋਂ ਜਾਣੂ ਕਰਵਾਇਆ ਗਿਆ ਹੈ।ਮੀਡੀਅਮ ਸਪਲਾਈ (ਐੱਮ.ਐੱਸ.) ਅਤੇ ਲਾਰਜ ਸਪਲਾਈ (ਐੱਲ.ਐੱਸ.) ਵਾਲੇ ਉਦਯੋਗਿਕ ਖਪਤਕਾਰਾਂ ਲਈ ਫਿਕਸ ਚਾਰਜਿਜ਼ 23.3.2020 ਤੋਂ ਦੋ ਮਹੀਨੇ ਲਈ ਮੁਆਫ ਹੋਣਗੇ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਲਾਕਡਾਊਨ ਪੀਰੀਅਡ ਦੌਰਾਨ ਮੀਟਰ ਰੀਡਿੰਗ, ਬਿਲਿੰਗ, ਨਵੇਂ ਕੁਨੈਕਸ਼ਨ ਲਗਾਉਣ ‘ਤੇ ਰੋਕ ਹੋਵੇਗੀ। ਮੀਟਰ ਰੀਡਿੰਗ ਨਾ ਹੋਣ ‘ਤੇ ਖਪਤਕਾਰਾਂ ਨੂੰ ਬਿੱਲਾਂ ਬਾਰੇ ਪਾਵਰਕਾਮ ਦੀ ਵੈੱਬਸਾਈਟ, ਐੱਸ ਐੱਮ ਐੱਸ, ਈ ਮੇਲ ਤੇ ਮੋਬਾਈਲ ਐਪ ਆਦਿ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ। ਜਿੱਥੇ ਆਟੋਮੇਟਡ ਮੀਟਰ ਰੀਡਿੰਗ ਦੀ ਸਹੂਲਤ ਹੈ, ਉਹ ਚਲਦਾ ਰਹੇਗਾ।ਇਸ ‘ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਦੋਂ ਤੱਕ ਇਹ ਪਾਬੰਦੀਆਂ ਦਾ ਦੌਰ ਖਤਮ ਨਹੀਂ ਹੋ ਜਾਂਦਾ, ਬਿੱਲਾਂ ਦੀ ਅਦਾਇਗੀ ਨਾ ਹੋਣ ‘ਤੇ ਕੋਈ ਵੀ ਬਿਜਲੀ ਕੁਨੈਕਸ਼ਨ ਕੱਟਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਜ਼ਰੂਰੀ ਵਸਤਾਂ ਦੇ ਰੇਟਾਂ ‘ਤੇ ਨਿਗਰਾਨੀ ਰੱਖਣ ਤੇ ਇਨ੍ਹਾਂ ਦਿਨਾਂ ਵਿੱਚ ਕੁੱਝ ਦੁਕਾਨਦਾਰਾਂ ਵੱਲੋਂ ਕੀਤੀ ਜਾ ਰਹੀ ਕਾਲਾਬਜ਼ਾਰੀ ‘ਤੇ ਨਕੇਲ ਕੱਸਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ।
ਹੁਣ ਤੱਕ ਅਸੀਂ ਅਸਲ ਰੇਟ ਤੋਂ ਵੱਧ ਰੇਟਾਂ ‘ਤੇ ਸਮਾਨ ਵੇਚਣ ਵਾਲੀਆਂ 62 ਦੁਕਾਨਾ ‘ਤੇ ਜੁਰਮਾਨਾ ਲਗਾ ਚੁੱਕੇ ਹਾਂ ਤੇ ਨਿਰਦੇਸ਼ ਦਿੱਤੇ ਹਨ ਕਿ ਇਹ ਰੇਡ ਪੰਜਾਬ ਭਰ ਵਿੱਚ ਜਾਰੀ ਰੱਖੋ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਹ ਬਖਸ਼ਿਆ ਨਹੀਂ ਜਾਵੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
