ਮੌਸਮ ਬਾਰੇ ਆਈ ਤਾਜਾ ਵੱਡੀ ਖਬਰ ‘ਪ੍ਰਮਾਤਮਾ ਮਿਹਰ ਕਰੀ’

ਮੌਸਮ ਬਾਰੇ ਆਈ ਤਾਜਾ ਵੱਡੀ ਖਬਰ ਪ੍ਰਮਾਤਮਾ ਮਿਹਰ ਕਰੀ ‘ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋਂ ਜਾਣਕਾਰੀ ਅਨੁਸਾਰ ਆਉਣ ਵਾਲੇ 2 ਤੋਂ 8 ਘੰਟਿਆਂ ਦੌਰਾਨ ਫਾਜਿਲਕਾ, ਅਬੋਹਰ, ਫਰੀਦਕੋਟ, ਮੁਕਤਸਰ, ਜੀਰਾ, ਫਿਰੋਜ਼ਪੁਰ, ਮੋਗਾ, ਜਗਰਾਓਂ, ਬਠਿੰਡਾ, ਅੰਮ੍ਰਿਤਸਰ, ਅਜਨਾਲਾ, ਪੱਟੀ, ਗੁਰਦਾਸਪੁਰ, ਤਰਨਤਾਰਨ, ਜਲੰਧਰ, ਕਪੂਰਥਲਾ, ਬਰਨਾਲਾ, ਰਾਏਕੋਟ, ਲੁਧਿਆਣਾ, ਸੰਗਰੂਰ, ਸਿਰਸਾ ਦੇ ਇਲਾਕਿਆਂ ਚ ਤੇਜ਼ ਹਵਾਂਵਾਂ ਨਾਲ ਹਲਕਾ/ਦਰਮਿਆਨਾ ਮੀਂਹ ਪੁੱਜ ਰਿਹਾ ਹੈ। ਜਿਕਰਯੋਗ ਹੈ ਕਿ ਪੱਛਮੀ ਮਾਲਵਾ ਬਠਿੰਡਾ, ਮਾਨਸਾ, ਬਰਨਾਲਾ, ਰਾਏਕੋਟ, ਮੋਗਾ ਦੇ ਕੁਝ ਹਿੱਸਿਆਂ ਚ ਗੜੇ ਪੈਣ ਤੋਂ ਇਨਕਾਰ ਨਹੀਂ। ਆਗਾਮੀ ਘੰਟਿਆਂ ਦੌਰਾਨ ਲਗਪਗ ਸਮੁੱਚੇ ਸੂਬੇ ਚ ਗ ਰਜ-ਚਮਕ/ਹ ਨੇਰੀ ਨਾਲ਼ ਹਲਕੇ/ਦਰਮਿਆਨੇ ਮੀਂਹ ਦੀ ਉਮੀਦ ਹੈ। ਜਿਸਦੀ ਤੀਬਰਤਾ ਮੰਗਲਵਾਰ ਨੂੰ ਵਧੀਕ ਰਹੇਗੀ। ਜਿਸ ਚ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਜਲੰਧਰ, ਲੁਧਿਆਣਾ, ਬਰਨਾਲਾ, ਰਾਏਕੋਟ, ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ ਮੁੱਖ ਹਨ। ਇਹਨੀ ਜਗ੍ਹਾ ਗੜੇ ਮਾਰੀ ਦੀ ਵੀ ਉਮੀਦ ਹੈ। ਪਰਸੋਂ ਰਾਤੀ ਮਾਝੇ ਤੇ ਦੁਆਬੇ ਦੇ ਹਿੱਸਿਆਂ ਚ ਮੀਂਹ ਦਰਜ ਹੋਇਆ, ਜਿੱਥੇ ਪੱਟੀ, ਤਰਨਤਾਰਨ, ਅੰਮ੍ਰਿਤਸਰ, ਸੁਲਤਾਨਪੁਰ ਲੋਧੀ ਚ ਗੜੇਮਾਰੀ ਵੀ ਹੋਈ। #ਪੀ੍_ਮਾਨਸੂਨ ਵਰਤਮਾਨ ਸਮੇਂ ਅਸੀਂ ਪੀ੍-ਮਾਨਸੂਨ ਸੀਜਨ ਚ ਦਾਖਲ ਹੋ ਚੁੱਕੇ ਹਾਂ। ਜਿਸ ਚ ਅਸ ਮਾਨ ਤੇਜ਼ੀ ਨਾਲ਼ ਰੰਗ ਬਦਲਦਾ ਹੈ ਤੇ ਕੁਝ ਸਮੇਂ ਚ ਹੀ ਨੀਲੇ ਤੋਂ ਪੀਲਾ ਤੇ ਪੀਲੇ ਤੋਂ ਕਾਲ਼ਾ ਹੋ ਜਾਂਦਾ ਹੈ। ਭਾਵ ਇਸੇ ਦੌਰਾਨ ਧੂੜ-ਭਰੀਆਂ ਹਨੇਰੀਆਂ ਤੇ ਰਾਜਸਥਾਨੀ ਰੇਤ ਪੰਜਾਬ ਚ ਦੇਖੀ ਜਾਂਦੀ ਹੈ। ਜੂਨ ਚ ਕਈ ਵਾਰ ਚਲਦੀ ਦੱਖਣ ਦੀ ਹਵਾ ਨਾਲ਼ ਰਾਜਸਥਾਨੀ ਰੇਤ ਕਈ-ਕਈ ਦਿਨ ਪੰਜਾਬ ਦੇ ਅਸਮਾਨ ਚ ਚੜ੍ਹੀ ਰਹਿੰਦੀ ਹੈ। ਲੂ ਦੌਰਾਨ ਪੁੱਜੇ ਵੈਸਟਰਨ ਡਿਸਟ੍ਬੇਂਸ ਕਾਰਨ ਕਾਲੀ-ਬੋਲ਼ੀ ਹਨੇਰੀ ਸਿਖਰ ਦੁਪਹਿਰੇ ਰਾਤ ਕਰ ਜਾਂਦੀ ਹੈ। ਸੂਬੇ ਚ ਆਉਂਦੀਆਂ ਹਨੇਰੀਆਂ ‘ਚੋਂ 10% ਹਨੇਰੀਆਂ ਦੀ ਰਫਤਾਰ 120ਕਿਮੀ/ਘੰਟਾ ਜਾਂ ਇਸਤੋਂ ਵੀ ਵਧੀਕ ਹੁੰਦੀ ਹੈ। ਜਿਸਨੂੰ ਅਸੀਂ ‘ਧੂੜ-ਤੂਫਾਨ’ ਦੀ ਸ਼ੇ੍ਣੀ ਚ ਰੱਖਦੇ ਹਾਂ। ਇੱਕ ਸੀਜਨ ਚ ਔਸਤਨ 2 ਹਨੇਰੀਆਂ ਇਸ ਤਰਾਂ ਦੀਆਂ ਆਉਂਦੀਆਂ ਹਨ। ਪੀ੍-ਮਾਨਸੂਨ ਸੀਜਨ, ਮਾਨਸੂਨ ਦੇ ਪੰਜਾਬ ਚ ਆਉਣ ਤੱਕ ਜਾਰੀ ਰਹਿੰਦਾ ਹੈ।

Leave a Reply

Your email address will not be published. Required fields are marked *