ਦੱਸ ਦਈਏ ਕਿ ਪੰਜਾਬ ਵਿਚ ਕੋਰੋਨਾ ਕਾਰਨ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 65 ਹੋ ਗਈ ਹੈ ਅਤੇ 5 ਲੋਕਾਂ ਦੀ mout ਹੋ ਗਈ ਹੈ। ਕੋਰੋਨਾ ਦਾ ਠੀਕ ਇਕ ਮ ਰੀ ਜ਼ ਹੋਇਆ ਹੈ। ਸੂਬੇ ਵਿਚ ਹੁਣ ਤੱਕ ਸ਼ੱ ਕੀ ਗਿਣਤੀ 1824 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 1520 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 239 ਦੀ ਰਿਪੋਰਟ ਭੇਜੀ ਗਈ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪਾਜ਼ੀਟਿਵ ਮਾਮਲੇ ਮਾਨਸਾ ਜ਼ਿਲੇ ਦੇ 3 ਕੇਸ (ਸਾਰੇ ਦਿੱਲੀ ਜਮਾਤ ਦੇ ਪ੍ਰੋਗਰਾਮ ਵਿਚ ਗਏ), ਰੋਪੜ ਤੋਂ 1 ਕੇਸ, ਅੰਮ੍ਰਿਤਸਰ ਵਿਚੋਂ 3 ਕੇਸ, ਐਸਏਐਸ ਨਗਰ ਮੋਹਾਲੀ ਵਿਚੋਂ 2, ਜਲੰਧਰ ਵਿਚੋਂ 1, ਪਠਾਣਕੋਟ ਵਿਚੋਂ 1, ਫਰੀਦਕੋਟ ਵਿਚੋਂ 1 ਕੇਸ ਸਾਹਮਣੇ ਆਇਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ 58 ਸਾਲਾ ਸਹਿਯੋਗੀ ਦੇ ਤਿੰਨ ਪਰਿਵਾਰਕ ਮੈਂਬਰ ਕੱਲ੍ਹ ਕੋਰੋ ਨਾ–ਪਾਜ਼ਿ ਟਿਵ ਪਾਏ ਗਏ ਸਨ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਇਕ ਨਵਾਂ ਫੈਸਲਾ ਲਿਆ ਹੈ ਕਿ ਸਿਹਤ ਵਿਭਾਗ ਨੂੰ ਕੋਰੋਨੋ ਮ ਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰਨ ਵਾਲੇ ਹਸਪ ਤਾਲਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲੇ ਬਚ ਨਹੀਂ ਸਕਦੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਦੇਸ਼ ਤੋਂ ਕਈ ਯਾਤਰੀ ਪੰਜਾਬ ਆਏ ਹਨ ਜਿਹਨਾਂ ਦਾ ਖੁਲਾਸਾ ਕੀਤਾ ਗਿਆ ਹੈ ਅਤੇ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਅਜਿਹੇ ਜਿਹੜੇ ਵਿਅਕਤੀਆਂ ਨੇ ਪੁਲਿਸ ਪ੍ਰਸ਼ਾ ਸਨ ਤੇ ਸਿਹਤ ਵਿਭਾਗ ਤੋਂ ਅਪਣੀ ਯਾਤਰਾ ਦੀ ਜਾਣਕਾਰੀ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨਾਲ ਸਖ਼ ਤੀ ਨਾਲ ਨਜਿੱਠਿਆ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕੋਰੋ ਨਾ ਸੰਕਟ ਕਾਰਨ ਕਿਸੇ ਵੀ ਮੈਡੀ ਕਲ ਐਮ ਰਜੈਂਸੀ ਨਾਲ ਪਹਿਲ ਦੇ ਆਧਾਰ ਤੇ ਨਜਿੱਠਣ ਲਈ ਸਰੋਤ ਜੁਟਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਮੌਜੂਦਾ ਸਥਿਤੀ ਨਾਲ ਨਿਬੜਨ ਲਈ ਜ਼ਰੂਰੀ ਖਰਚਿਆਂ ਦੀ ਪੂਰਤੀ ਲਈ ਸਾਰੇ ਸਰਕਾਰੀ ਵਿਭਾਗਾਂ ਨੂੰ ਖਰਚਿਆਂ ਵਿਚ ਕਟੌਤੀ ਕਰਨ ਦੇ ਹੁਕਮ ਦਿੱਤੇ ਹਨ। ਉਹਨਾਂ ਸੂਬੇ ਦੇ ਸਾਰੇ ਵਿਭਾਗਾਂ ਨੂੰ ਅਗਲੇ ਕੁੱਝ ਹਫ਼ਤਿਆਂ ਦੌਰਾਨ ਕੀਤੇ ਜਾਣ ਵਾਲੇ ਖਰਚਿਆਂ ਵਿਚ ਕਟੌਤੀ ਬਾਰੇ ਪ੍ਰਸਤਾਵ 8 ਅਪ੍ਰੈਲ ਤਕ ਪੇਸ਼ ਕਰਨ ਲਈ ਕਿਹਾ ਹੈ। ਉਹਨਾਂ ਨੇ ਮੰਤਰੀ ਮੰਡਲ ਮੀਟਿੰਗ ਵਿਚ ਕਿਹਾ ਕਿ ਉਹਨਾਂ ਨੇ ਲੋਕਾਂ ਨੂੰ ਬਚਾਉਣਾ ਹੈ ਜੋ ਕਿ ਉਹਨਾਂ ਦੀ ਪਹਿਲ ਹੋਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਜੰ ਗ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਸਿਹਤ, ਪੁਲਿਸ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਸਰੋਤ ਉਪਲੱਬਧ
ਕਰਵਾਏ ਜਾਣੇ ਚਾਹੀਦੇ ਹਨ। ਅਤਿ ਲੋੜੀਂਦੀਆਂ ਦੇਖਭਾਲ ਵਾਲੀਆਂ ਸੇਵਾਵਾਂ ਲਈ ਮਾਲੀਆ ਜੁਟਾਉਣ ਵਾਸਤੇ ਹਰੇਕ ਵਿਭਾਗ ਨੂੰ ਖ਼ਰਚਿਆਂ ਵਿੱਚ ਕਟੌਤੀ ਕਰਨ ਦੀ ਲੋੜ ਹੈ। ਸੂਬੇ ‘ਚ ਰੋਜ਼ਾਨਾ ਕੋਰੋਨਾ ਮ ਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ।
