ਜੇਕਰ ਅੰਮ੍ਰਿਤ ਛੱਕਣਾ ਔਖਾ ਲਗਦਾ ਹੈ ਤਾਂ ਇਹ ਜਰੂਰ ਸੁਣੋ

ਜੇਕਰ ਅੰਮ੍ਰਿਤ ਛੱਕਣਾ ਔਖਾ ਲਗਦਾ ਹੈ ਤਾਂ ਇਹ ਜਰੂਰ ਸੁਣੋ।। ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ‘ਪੰਜ ਪਿਆਰੇ ਉਹ ਪਹਿਲੇ ਪੰਜ ਵਿਅਕਤੀ ਸਨ ਜਿਹਨਾ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਨ 1699ਈ. ਦੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਦੀ ਨੀਂਹ ਰੱਖੀ।
ਬਾਅਦ ਵਿੱਚ ਇਹਨਾਂ ਪੰਜ ਪਿਆਰਿਆਂ ਪਾਸੋਂ ਆਪ ਅੰਮ੍ਰਿਤ ਛਕਿਆ ਅਤੇ ਗੁਰੂ ਸਾਹਿਬ ਨੇ ਇਹਨਾ ਨੂੰ ਖ਼ਾਲਸਾ ਹੋਣ ਦਾ ਮਾਣ ਬਖਸ਼ਿਆ ਅਤੇ ਕਿਹਾ ਇਹਨਾਂ ਦਾ ਹੁਕੁਮ ਮੈਨੂੰ ਸਦਾ ਪਰਵਾਨ ਹੋਵੇਗਾ।ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖ਼ਾਲਸਾ ਪੰਥ ਦੀ ਸਾਜਨਾ ਕਰਨੀ ਸੀ ਤਾਂ ਸਿੱਖਾਂ ਦੀ ਪਰਖ ਵਾਸਤੇ ਪੰਜ ਸਿਰ ਮੰਗੇ ਗਏ। ਫਿਰ ਇੱਕ ਇੱਕ ਕਰਕੇ ਪੰਜ ਸਿੱਖ ਚੁਣੇ ਗਏ। ਉਪਰੰਤ ਖੰਡੇ ਦੀ ਪਹੁਲ ਸ਼ੁਰੂ ਕੀਤੀ ਜਿਸ ਦਾ ਨਾਂ ਅੰਮ੍ਰਿਤ ਛੱਕਣਾ ਪੈ ਗਿਆ। ਇਨ੍ਹਾਂ ਸੀਸ ਭੇਟ ਕਰਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਖੰਡੇ ਦੀ ਪਹੁਲ ਪ੍ਰਾਪਤ ਹੋਈ। ਦਸਮ ਪਾਤਸ਼ਾਹ ਨੇ ਇਨ੍ਹਾਂ ਨੂੰ ਪੰਜ ਪਿਆਰਿਆਂ ਦੀ ਪਦਵੀ ਨਾਲ ਨਿਵਾਜਿਆ। ਇਨ੍ਹਾਂ ਪੰਜ ਪਿਆਰਿਆਂ ਵਿਚਕਾਰ, ਗੁਰੂ ਜੀ ਖ਼ੁਦ ਹਾਜ਼ਰ ਸਨ ਤੇ ਗੁਰੂ ਸਾਹਿਬਾਨ ਨੂੰ ਹਾਜ਼ਰ ਨਾਜ਼ਰ ਸਮਝਿਆ ਜਾਂਦਾ ਸੀ।ਇਨ੍ਹਾਂ ਪੰਜ ਪਿਆਰਿਆਂ ਨੇ ਬਾਕੀ ਸਿੱਖਾਂ ਨੂੰ ਜਿਹਨਾਂ ਨੇ ਖੰਡੇ ਦੀ ਪਹੁਲ ਗ੍ਰਹਿਣ ਦੀ ਯਾਚਨਾ ਕੀਤੀ ਨੂੰ ਪਹੁਲ ਦਿੱਤੀ। ਜਿਹਨਾਂ ਨੇ ਪਹੁਲ ਲਈ ਸੀ ਫਿਰ ਉਹਨਾਂ ਨੇ ਕਈ ਜੱਥਿਆਂ ਵਿੱਚ ਦੂਰ-ਦੁਰਾਡੇ ਜਾ ਕੇ ਸਿੰਘਾਂ ਨੂੰ ਖੰਡੇ ਦੀ ਪਹੁਲ ਦਿੱਤੀ। ਇਹ ਪਹੁਲ ਦੇਣ ਵਾਲੇ ਤੋਂ ਇਹ ਸੇਵਾ ਨਿਭਾਉਣ ਵਾਲੇ ਬਹੁਤ ਸਾਰੇ ਜੱਥੇ ਸਨ, ਪਰ ਉਹ ਪੰਜ-ਪੰਜ ਸਿੱਖਾਂ ਦੇ ਜਥੇ ਸਨ ਤੇ ਪੰਜ ਪਿਆਰੇ ਨਹੀਂ ਸਨ। ਖ਼ਾਲਸਾ ਸ਼ਬਦ ਅਰਬੀ ਭਾਸ਼ਾ ਦੇ ਖ਼ਾਲਿਸ ਤੋਂ ਬਣਿਆ ਹੈ ਜਿਸਦਾ ਅਰਥ ਹੈ – ਪਾਕ, ਸ਼ੁੱਧ, ਬੇਐਬ ਜਾਂ ਬੇਦਾਗ਼। ਇਹ ਸ਼ਬਦ ਸਿੱਖ ਕੌਮ ਲਈ ਵਰਤਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ 1699ਈ. ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾ ਕੇ ਖ਼ਾਲਸਾ ਪੰਥ ਸਾਜਿਆ। ਇਸ ਦਿਨ ਤੋਂ ਸਮੂਹ ਅੰਮ੍ਰਿਤਧਾਰੀ ਸਿੱਖਾਂ ਨੂੰ ਖ਼ਾਲਸਾ ਕਿਹਾ ਜਾਣ ਲੱਗਿਆ।

Leave a Reply

Your email address will not be published. Required fields are marked *