ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕਰਮਚਾਰੀਆਂ ਲਈ ਵੱਡਾ ਐਲਾਨ ‘ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਦੱਸ ਦੇਈਏ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਅਸੀਂ ਪੰਜਾਬ ਪੁਲਿਸ ਤੇ ਸਫ਼ਾਈ ਕਰਮਚਾਰੀਆਂ ਲਈ ਇੱਕ ਵੱਡਾ ਐਲਾਣ ਕਰਦੇ ਹੋਏ ਉਨ੍ਹਾਂ ਦਾ 50 ਲੱਖ ਤੱਕ ਸਿਹਤ ਬੀਮਾ ਕਰਨ ਦਾ ਫ਼ੈਸਲਾ ਕੀਤਾ ਹੈ ਤੁਹਾਨੂੰ ਦੱਸ ਦੇਈਏ ਕਿ ਇਸ ਜੀ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਆਪਣੇ ਫੇਸਬੁੱਕ ਤੇ ਟਿਵਟਰ ਤੇ ਸ਼ੇਅਰ ਕੀਤੀ ਹੈ।ਜੋ ਕਿ ਕਰੋ ਨਾ ਨਾਲ ਅੱਗੇ ਹੋ ਕੇ ਲੜ ਰਹੇ ਹਨ ਤੇ ਕੇਂਦਰ ਦੀ ਸਕੀਮ ਵਿੱਚ ਸ਼ਾਮਲ ਨਹੀਂ ਹਨ। ਅਸੀਂ ਇਨ੍ਹਾਂ ਦੇ ਬਚਾਅ ਲਈ ਹਰ ਸੰਭਵ ਕਦਮ ਚੁੱਕ ਰਹੇ ਹਾਂ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਸ ਚੀਜ਼ ਦਾ ਅੱਗੇ ਹੋ ਕੇ ਟਾਕਰਾ ਕਰ ਰਹੇ ਡਾਕਟਰਾਂ, ਨਰਸਾਂ ਦੀ ਸੁਰੱਖਿਆ ਲਈ ਉਪਕਰਨਾਂ ਦੀ ਸਪਲਾਈ ਵਿੱਚ ਹੋਰ ਤੇਜ਼ੀ ਤੇ ਮਜ਼ਬੂਤੀ ਲਿਆਉਣ ਲਈ ਅਸੀਂ ਪੀਪੀਈ ਕਿੱਟਾਂ ਤੇ N95 ਮਾਸਕ ਬਣਾਉਣ ਲਈ 20 ਉਦਯੋਗੁਕ ਅਦਾਰਿਆਂ ਨੂੰ ਚੁਣਿਆ ਹੈ, ਜਿਨ੍ਹਾਂ ਵਿੱਚੋਂ 3 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਘੱਟ ਕੀਮਤ ਵਾਲੇ ਵੈੰਟੀਲੇਟਰ ਬਣਾਉਣ ਲਈ ਇਨ੍ਹਾਂ ਤੋਂ ਇਲਾਵਾ ਹੋਰ ਅੱਧਾ ਦਰਜਨ ਯੂਨਿਟਾਂ ਦੀ ਪਛਾਣ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਸ ਦੇ ਕਾਰਜਾਂ ਦੀ ਤਾਰੀਫ ਵੀ ਕੀਤੀ ਜੋ ਵਧੀਆ ਕੰਮ ਕਰ ਰਹੇ ਹਨ। ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਬੇਹੱਦ ਮਾਣ ਤੇ ਖੁਸ਼ੀ ਹੈ। ਇਸ ਔਖੇ ਸਮੇਂ ਵਿੱਚ ਉਹ ਜਿਸ ਤਰ੍ਹਾਂ ਲੋਕਾਂ ਦੀ ਸੇਵਾ ਕਰ ਰਹੇ ਹਨ
ਉਹ ਕਾਬਿਲ-ਏ-ਤਾਰੀਫ਼ ਹੈ। ਤੁਹਾਡੇ ਨਾਲ ਜੱਗਬਾਣੀ ਦੀ ਵੀਡੀਓ ਸਾਂਝੀ ਕਰ ਰਿਹਾ ਹਾਂ ਜੋ ਇਹ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਪੁਲਿਸ ਕਰਮੀਆਂ ਨੇ ਇਸ ਛੋਟੇ ਬੱਚੇ ਤੱਕ ਪਹੁੰਚ ਕੀਤੀ ਤੇ ਉਸ ਨੂੰ ਮਦਦ ਮੁਹੱਈਆ ਕਰਵਾਈ।
