ਘਰ ਵਿੱਚ ਕਲੇਸ਼ ਦੀ ਜੜ੍ਹ ਕੀ ਹੈ ਸੋਚਿਆ ਕਦੀ ‘ਘਰ ਕਿਸੇ ਮਨੁੱਖ,ਪਰਿਵਾਰ ਜਾਂ ਕਿਸੇ ਕਬੀਲੇ ਦੇ ਰਹਿਣ ਦੀ ਥਾਂ ਹੈ। ਇਹ ਆਮ ਤੌਰ ‘ਤੇ ਇੱਕ ਮਕਾਨ ਜਾਂ ਇਮਾਰਤ ਹੁੰਦਾ ਹੈ।
ਇਹ ਕਦੇ ਕਦੇ ਮਕਾਨ ਕਿਸ਼ਤੀ, ਮੋਬਾਇਲ ਘਰ, ਜਾਂ ਝੋਂਪੜੀ ਵੀ ਹੋ ਸਕਦਾ ਹੈ। ਇਹ ਇੱਕ ਰਹਿਣ ਦਾ ਟਿਕਾਣਾ ਹੁੰਦਾ ਹੈ ।ਜਦੋਂ ਮਨੁੱਖ ‘ਮਾਈ ਮਾਇਆ ਛਲੁ’ ਦੇ ਭਰਮ ਜਾਲ ’ਚ ਫੱਸਦਾ ਹੈ ਤਾਂ ਮਨੁੱਖ ਦਾ ਜੀਵਨ ਉਸੀ ਜਾਨਵਰ ਵਾਂਗੂੰ ਮੁੱਕ ਜਾਂਦਾ ਹੈ, ਜਿਸ ਨੂੰ ਸੱਪ ਬਿਨਾ ਦੰਦਾਂ ਤੋਂ ਨਿਗਲ ਜਾਂਦਾ ਹੈ। ਧਾਰਮਕ ਦੁਨੀਆ ਵਿੱਚ ਮਾਇਆ ਨੂੰ ਸਰਪਨੀ ਕਿਹਾ ਜਾਂਦਾ ਹੈ ਅਤੇ ਇਸ ਦਾ ਤਿਆਗ ਕਰਨਾ ਸਿਖਾਇਆ ਜਾਂਦਾ ਰਿਹਾ ਹੈ। ਪਰ ਗੁਰਬਾਣੀ ’ਚ ਇਹ ਸਮਝਾਇਆ ਗਿਆ ਹੈ ਕਿ ਦੁਨਿਆਵੀ ਧਨ ਪਦਾਰਥ, ਸੋਨਾ, ਚਾਂਦੀ ਨੂੰ ਮਾਇਆ ਨਹੀਂ ਕਹਿੰਦੇ ਹਨ। ਕੇਵਲ ਮਨ ਦੀ ਮਤ ਵਾਲੇ ਭੁਲੇਖੇ ਅਤੇ ਭਰਮ ਵਾਲੇ ਖਿਆਲਾਂ ਦੀ ਤਾਕਤ ਨੂੰ ਮਾਇਆ ਕਹਿੰਦੇ ਹਨ। ਬਾਹਰਲੇ ਧਨ, ਸੋਨਾ, ਚਾਂਦੀ, ਪਰਿਵਾਰ ਆਦਿ ਨੂੰ ਛੱਡਣ ਬਦਲੇ, ਮਨ ਕੀ ਮਤ ਵਾਲੇ, ਜੰਮਾਂ ਵਾਲੇ ਖਿਆਲਾਂ ਰੂਪੀ ਮਾਇਆ ਤੋਂ ਸੁਚੇਤ ਹੋਣਾ ਹੈ। ਭਾਵ ਇਹ ਕਿ ‘ਕਰੜਾ ਸਾਰੁ’ ਬਿਬੇਕਤਾ ਨਾਲ ਚਬਾ ਕੇ ਖਾ ਜਾਣਾ ਹੈ। ਜਾਗ ਕੇ ਜੁਗਤ ਨਾਲ ਵਰਤਨਾ ਹੈ। ਇਨ੍ਹਾਂ ਧਨ ਪਦਾਰਥਾਂ ਦਾ ਦਾਸ ਬਣਨ ਬਦਲੇ ਇਨ੍ਹਾਂ ਨੂੰ ਆਪਣੇ ਚਾਕਰ ਬਣਾ ਕੇ ਵਰਤਣਾ ਹੀ ਜਾਗ੍ਰਤ ਅਵਸਥਾ ਹੈ। ਇਹ ਜਾਗ੍ਰਤ ਅਵਸਥਾ ਹੀ ਸਤਿਗੁਰ ਦੀ ਮੱਤ ਰਾਹੀਂ ਪ੍ਰਾਪਤ ਹੁੰਦੀ ਹੈ। ਬਿਬੇਕ ਬੁੱਧੀ ਦੇ ਬਲ ਨਾਲ ਮਾਇਆ ਦੇ ਬਲ (ਜਮਾਂ ਦੀ ਤਾਕਤ) ਨੂੰ ਜਿੱਤਣਾ ਹੀ ਗਾਰੁੜ ਮੰਤ੍ਰ ਕਹਿਲਾਉਂਦਾ ਹੈ।ਸੱਪਾਂ ਦੀ ਦੁਨੀਆ ’ਚ ਗਾਰੁੜ ਮੰਤ੍ਰ ਦੀ ਮਿੱਥ ਹੈ ਕਿ ਇਸ ਮੰਤ੍ਰ ਨਾਲ ਸੱਪ ਕਾਬੂ ਹੋ ਜਾਂਦੇ ਹਨ। ਅਸਲੀਅਤ ’ਚ ਮੰਤ੍ਰ ਹੁੰਦੇ ਹਨ ਕਿ ਨਹੀਂ ਪਰ ਬਿਬੇਕਤਾ ਦੇ ਬੱਲ ਨਾਲ ਮਾਇਆ ਰੂਪੀ ਸਰਪਨੀ ਨੂੰ ਕਾਬੂ ਕਰਨਾ ਹੀ ਸਤਿਗੁਰ ਦੀ ਮੱਤ ਰੂਪੀ ਗਾਰੁੜ ਮੰਤ੍ਰ ਕਹਿਲਾਉਂਦਾ ਹੈ।
