Home / ਸਿੱਖੀ ਖਬਰਾਂ / ਭਾਈ ਸਾਹਿਬ ਦਾ ਇਹ ਸ਼ਬਦ ਅੱਖਾਂ ਬੰਦ ਕਰਕੇ ਸੁਣੋ ਕਿੰਨੀ ਸ਼ਾਤੀ ਆ ਰਹੀ ਹੈ

ਭਾਈ ਸਾਹਿਬ ਦਾ ਇਹ ਸ਼ਬਦ ਅੱਖਾਂ ਬੰਦ ਕਰਕੇ ਸੁਣੋ ਕਿੰਨੀ ਸ਼ਾਤੀ ਆ ਰਹੀ ਹੈ

ਭਾਈ ਸਾਹਿਬ ਦਾ ਇਹ ਸ਼ਬਦ ਅੱਖਾਂ ਬੰਦ ਕਰਕੇ ਸੁਣੋ ਕਿੰਨੀ ਸ਼ਾਤੀ ਆ ਰਹੀ ਹੈ ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ‘ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥ ਦਰਸਨੁ ਹਰਿ ਦੇਖਣ ਕੈ ਤਾਈ ॥ ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥੧॥ ਰਹਾਉ ॥
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥ ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥ ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥ ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥ ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥੬॥” (ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨ )ਇਕ ਆ ਵੀ ਸੱਚ ਜੋ ਮੈਨੂੰ ਵੀ ਪਹਿਲਾ ਪਤਾ ਨਹੀਂ ਸੀ ਕਹਿੰਦੇ ਆ ਕਿ ਸ਼ਹੀਦਾਂ ਅਤੇ ਗੁਰੂ ਪਿਆਰਿਆਂ ਦੀ ਜਿੰਦਗੀ ਮੌਤ ਤੋਂ ਬਾਅਦ ਹੀ ਸ਼ੁਰੂ ਹੁੰਦੀ ਆ । ਗੁਰੂ ਮਹਾਰਾਜ ਦੇ ਕੌਤਕਾਂ ਦੀ ਕੌਣ ਥਾਹ ਪਾ ਸਕਦਾ ਹੈ । ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਜਾਣਾ ਪੰਥ ਲਈ ਵੱਡਾ ਘਾਟਾ ਹੈ , ਪਰ ਜਾਣ ਲੱਗੇ ਪੰਥ ਦੀ ਝੋਲੀ ਭਰ ਕੇ ਗਏ ਨੇ । ਸੋਚ ਕੇ ਵੇਖਿਉ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀਆਂ ਬਾਰੇ ਅੱਜ ਦੀ ਪੀੜੀ ਕਿੰਨਾ ਕੁ ਜਾਣਦੀ ਹੈ । ਨਾ ਬਹੁਤੇ ਕੀਰਤਨ ਸੁਣਦੇ ਨੇ ਜਾਨਣਾ ਤਾਂ ਦੂਰ ਦੀ ਗੱਲ ਹੈ । ਕਿੰਨਿਆ ਕੁ ਨੂੰ ਪਤਾ ਸੀ ਭਾਈ ਨਿਰਮਲ ਸਿੰਘ ਜੀ ਬਾਰੇ ? ਪਰ ਉਹਨਾ ਦੇ ਅਕਾਲ ਚਲਾਣੇ ਤੋਂ ਬਾਅਦ ਸਭ ਨੂੰ ਪਤਾ ਲੱਗਿਆ ਕਿ ਉਹ ਕੌਣ ਸਨ । ਉਹਨਾਂ ਦੇ ਇਲਾਹੀ ਕੀਰਤਨ ਦੀਆਂ ਵੀਡੀਉ ਆਡੀਉ ਧੜਾਧੜ ਸ਼ੇਅਰ ਹੋ ਰਹੀਆਂ ਨੇ , ਹਰ ਕੋਈ ਸੁਣ ਰਿਹਾ ਹੈ । ਦੋਖੀਆਂ ਨੇ ਭਾਈ ਨਿਰਮਲ ਸਿੰਘ ਜੀ ਨੂੰ ਜਿੰਨਾਂ ਨਿੰਦਿਆ ਓਨੀ ਵਡਿਆਈ ਹੋਈ । ਦੋਖੀ ਖੁਦ ਨੰ ਗੇ ਹੋ ਗਏ । ਪਿੰਡ ਵਾਲਿਆਂ ਨੇ ਸਸਕਾਰ ਨਾ ਕਰਨ ਦੇਣ ਕਰਕੇ ਹਮੇਸਾਂ ਲਈ ਕਲੰਕ ਖੱਟ ਲਿਆ । ਉੱਥੇ ਕੁਝ ਗੁਰੂ ਪਿਆਰਿਆਂ ਵੱਲੋਂ ਭਾਈ ਜੀ ਦੇ ਸਸ ਕਾਰ ਲਈ ਆਪਣੀ ਜਮੀਨ ਤੇ ਘਰ ਤੱਕ ਦੇਣ ਲਈ ਪ੍ਰਸ਼ਾਸ਼ਨ ਨੂੰ ਬੇਨਤੀਆਂ ਕਰਨ ਸਾਰ ਹੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਸਾਖੀ ਸੰਪੂਰਨ ਹੋਈ । ਉਹ ਕਿਸੇ ਪਿੰਡ ਦੇ ਨਹੀਂ ਸਨ , ਉਹ ਪੰਥ ਦੇ ਸਨ ਤੇ ਸਦਾ ਲਈ ਪੰਥ ਦੇ ਹੋ ਗਏ ਨੇ ।

error: Content is protected !!