Home / ਸਿੱਖੀ ਖਬਰਾਂ / ਜਦ ਪੰਡਿਤ ਰਵੀ ਸ਼ੰਕਰ ਜੀ ਨਾਲ ਭਾਈ ਨਿਰਮਲ ਸਿੰਘ ਜੀ ਦਾ ਆਮਨਾ ਸਾਹਮਣਾ ਹੋਇਆ

ਜਦ ਪੰਡਿਤ ਰਵੀ ਸ਼ੰਕਰ ਜੀ ਨਾਲ ਭਾਈ ਨਿਰਮਲ ਸਿੰਘ ਜੀ ਦਾ ਆਮਨਾ ਸਾਹਮਣਾ ਹੋਇਆ

ਜਦੋਂ ਪੰਡਿਤ ਰਵੀ ਸ਼ੰਕਰ ਜੀ ਨਾਲ ਭਾਈ ਨਿਰਮਲ ਸਿੰਘ ਜੀ ਦਾ ਆਮਨਾ ਸਾਹਮਣਾ ਹੋਇਆ ‘ਗੁਰੂ ਸਾਹਿਬ ਵਲੋ ਮਿਲਿਆ ਹੋਈਆ ਬਖਸ਼ਿਸ਼ਾਂ ਸ਼ਾਸਤਰੀ ਸੰਗੀਤ ਦੇ ਮਹਾਨ ਵਿਦਵਾਨ ‘ ਪੰਡਿਤ ਰਵੀ ਸ਼ੰਕਰ ਜੀ’ ‘ਜਦ ਦਰਬਾਰ ਸਾਹਿਬ ” ਅਮ੍ਰਿਤਸਰ ਸਾਹਿਬ “ਨਤਮਸਤਕ ਹੋਣ ਆਏ ਤਾਂ ਮੱਥਾ ਟੇਕਣ ਉਪਰੰਤ ਦਰਬਾਰ ਸਾਹਿਬ ਦੇ ਰਾਗੀ ਸਾਹਿਬਾਨ ਉਹਨਾਂ ਨੂੰ ਆਪਣੇ ਨਾਲ ਸਰਾਂ ਦੇ ਕਮਰੇ ਵਿੱਚ ਲੈ ਗਏ ਤੇ ਉਹਨਾਂ ਨੂੰ ਸ਼ਾਸਤਰੀ ਸੰਗੀਤ ਵਿਚੋਂ ਕੁਝ ਸੁਣਾਉਣ ਲਈ ਕਹਿਣ ਲੱਗੇ । ‘ਰਵੀ ਸ਼ੰਕਰ ਜੀ’ ਨੇ ਸ਼ਾਸਤਰੀ ਸੰਗੀਤ ਵਿਚੋਂ ਕੁਝ ਰਾਗ ਗਾ ਕੇ ਸੁਣਾਏ ਜੋ ਕਿ ਰਾਗੀ ਸਿੰਘਾਂ ਨੇ ਬਹੁਤ ਪਸੰਦ ਕੀਤੇ ।ਉਪਰੰਤ ਰਵੀ ਸ਼ੰਕਰ ਜੀ ਕਹਿਣ ਲੱਗੇ ‘ ਹਮ ਨੇ ਸੁਣਾ ਹੈ ਕਿ ਸਰਸਵਤੀ ਮਾਂ ” ਗੁਰੂ ਰਾਮਦਾਸ ” ਜੀ ਕੇ ਚਰਨੋਂ ਮੇਂ ਰਹਿਤੀ ਹੈ ਤੋ ਆਪ ਭੀ ਉਨ ਕੇ ਗਰ ਕੇ ਕੁਛ ਬੋਲ ਗਾ ਕਰ ਸੁਣਾਓ ‘ ਤਾਂ ਰਾਗੀ ਸਿੰਘਾਂ ਨੇ ਭਾਈ ‘ ਨਿਰਮਲ ਸਿੰਘ ਖਾਲਸਾ ‘ ਜੀ ਨੂੰ ਬੇਨਤੀ ਕੀਤੀ ….ਭਾਈ ਸਾਹਿਬ ਨੇ ਗੁਰਮਤਿ ਸੰਗੀਤ ਅਨੁਸਾਰ ਗੁਰਬਾਣੀ ਦਾ ਕੀਰਤਨ ਕੀਤਾ ਜਿਸ ਨੂੰ ਸੁਣ ਕੇ ਪੰਡਿਤ ਰਵੀ ਸ਼ੰਕਰ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਉਥੋਂ ਬਿਨਾ ਕੁਝ ਬੋਲੇ ਚੁੱਪ ਚਾਪ ਉਠ ਕੇ ਚਲੇ ਗਏ ਤੇ ਜਾਣ ਲਗਿਆਂ ਉਹਨਾਂ ‘ਸੂਚਨਾ ਘਰ’ ਦੀ ਡਾਇਰੀ ਤੇ ਲਿਖਿਆ ਕਿ ‘ ਮੈਂ ਜਿੰਦਗੀ ਚ ਚੋਰੀ ਨਹੀਂ ਕੀਤੀ ਪਰ ਅੱਜ ਮੇਰਾ ਦਿਲ ਕਰਦਾ ਕਿ ਮੈਂ ਦਰਬਾਰ ਸਾਹਿਬ ਵਿਚੋਂ ਇਕ ਰਾਗੀ ਚੋਰੀ ਕਰ ਕੇ ਲੈ ਜਾਵਾਂ…..’ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ‘ ਨਿਰਧਾਰਤ ਰਾਗਾਂ ਵਿਚ ਕੀਰਤਨ ਕਰਦੇ ਸਨ….ਸਿੱਖ ਕੌਮ ਦੀ ਬੇਮਿਸਾਲ ਸਖਸ਼ੀਅਤ ਸਨ…ਜੋ ਕਿ ਸਰੀਰਕ ਤੋਰ ਤੇ ਅੱਜ ਸਾਡੇ ਵਿਚਕਾਰ ਨਹੀਂ ਰਹੇ । ਗੁਰਮਤਿ ਸੰਗੀਤ ਵਿੱਚ ‘ਰਾਗ’ ਨੇ ਹਮੇਸ਼ਾ ‘ਸ਼ਬਦ’ ਦੇ ਅਧੀਨ ਰਹਿਣਾ ਹੁੰਦ ਹੈ ਜਿਸ ਪਰੰਪਰਾ ਨੂੰ ਉਹਨਾਂ ਕਦੇ ਨਹੀਂ ਤੋੜਿਆ …..ਨਿਰਧਾਰਤ ਰਾਗਾਂ ਵਿੱਚ ਗੁਰਮਤਿ ਸੰਗੀਤ ਦੀ ਪਰੰਪਰਾ ਨੂੰ ਕਾਇਮ ਰੱਖਣ ਲਈ ਉਹਨਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ….

error: Content is protected !!