Home / ਵੀਡੀਓ / ਪੰਜਾਬ ਚ ਇਸ ਜਗ੍ਹਾ ਠੀਕ ਹੋਇਆਂ ਨੌਜਵਾਨ ਵੀਰ

ਪੰਜਾਬ ਚ ਇਸ ਜਗ੍ਹਾ ਠੀਕ ਹੋਇਆਂ ਨੌਜਵਾਨ ਵੀਰ

ਦੱਸ ਦੇਈਏ ਕਿ ਪੰਜਾਬ ਦਾ ਪਹਿਲਾ ਕੋ ਰੋਨਾ ਵਾਇ ਰਸ ਨਾਲ ਪਾਜ਼ੇਟਿਵ ਆਇਆ ਨੌਜਵਾਨ ਇ ਲਾਜ ਕਰਵਾਉਣ ਤੋਂ ਬਾਅਦ ਤੰਦਰੁਸਤ ਹੋ ਕੇ ਆਪਣੇ ਪਿੰਡ ਖਨੂਰ ਪੁੱਜ ਗਿਆ ਹੈ।
ਇਹ 44 ਸਾਲਾ ਵਿਅਕਤੀ 4 ਮਾਰਚ ਨੂੰ ਆਪਣੀ ਪਤਨੀ ਤੇ ਬੱਚੇ ਨਾਲ ਭਾਰਤ ਆਇਆ ਸੀ। ਸਰਕਾਰੀ ਬੁਲਾਰੇ ਮੁਤਾਬਕ ਵਿਦੇਸ਼ ਤੋਂ ਪਰਤੇ ਹੋਣ ਕਾਰਨ ਏਅਰਪੋਰਟ ‘ਤੇ ਰੋਕ ਕੇ ਉਨ੍ਹਾਂ ਦੇ ਟੈਸਟ ਕਰਵਾਏ ਗਏ ਜਦੋਂਕਿ ਸਬੰਧਤ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੂੰ ਦਿੱਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਤੋਂ ਕਲੀਨ ਚਿੱਟ ਦੇ ਦਿੱਤੀ ਗਈ ਸੀ। ਉਕਤ ਵਿਅਕਤੀ ਨੇ ਦੱਸਿਆ ਕਿ ਹਸ ਪਤਾਲ ਦੇ ਸਟਾਫ਼ ਦੀ ਦੇਖਭਾਲ, ਸਹੀ ਖੁਰਾਕ ਅਤੇ ਦ੍ਰਿੜ ਵਿਸ਼ਵਾਸ ਸਦਕਾ ਉਹ ਠੀਕ ਹੋ ਕੇ ਮੁੜਿਆ ਹੈ। ਉਸ ਨੇ ਦੱਸਿਆ ਕਿ ਡਾਕ ਟਰਾਂ ਤੋਂ ਲੈ ਕੇ ਦਰਜਾ ਚਾਰ ਮੁਲਾ ਜ਼ਮਾਂ ਨੇ ਉਸ ਨੂੰ ਠੀਕ ਕਰਨ ਲਈ ਦਿਨ ਰਾਤ ਇਕ ਕਰ ਦਿੱਤਾ। ਉਸ ਨੇ ਦੱਸਿਆ ਕਿ ਜਦੋਂ ਉਹ ਇਟਲੀ ਤੋਂ ਭਾਰਤ ਆਇਆ ਸੀ, ਉਸ ਵੇਲੇ ਇਟਲੀ ਦੇ ਹਾਲਾਤ ਇੰਨੇ ਖਰਾਬ ਨਹੀਂ ਸਨ। ਉਨ੍ਹਾਂ ਨੂੰ ਨੌਕਰੀਆਂ ਤੋਂ ਛੁੱਟੀ ਦੇ ਦਿੱਤੀ ਗਈ ਸੀ ਅਤੇ ਸਕੂਲ, ਕਾਲਜ ਬੰਦ ਕਰ ਦਿੱਤੇ ਗਏ ਸਨ। ਉਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਤੋਂ ਡਰਨ ਦੀ ਲੋੜ ਨਹੀਂ ਹੈ, ਇਕਾਂਤਵਾਸ ‘ਚ ਰਹਿ ਕੇ ਅਤੇ ਸਿਹਤ ਸਬੰਧੀ ਹਦਾਇਤਾਂ ਦੀ ਪਾਲਣਾ ਕਰਕੇ ਮਾੜੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਪਰ ਆਪਣੇ ਪਰਿਵਾਰ ਅਤੇ ਸੰਪਰਕ ‘ਚ ਆਉਣ ਵਾਲੇ ਹੋਰ ਵਿਅਕਤੀਆਂ ਦੇ ਹਿੱਤਾਂ ਖਾਤਰ ਉਸ ਨੇ ਆਪ ਡਾਕਟਰਾਂ ਨੂੰ ਮਿਲ ਕੇ ਟੈਸਟ ਕਰਾਉਣ ਦੀ ਬੇਨਤੀ ਕੀਤੀ ਸੀ ਜਦੋਂਕਿ ਉਨ੍ਹਾਂ ‘ਚ ਉਸ ਸਮੇਂ ਕੋਈ ਪ੍ਰਤੱਖ ਲੱਛਣ ਵੀ ਨਹੀਂ ਸਨ। ਤੁਹਾਨੂੰ ਦੱਸ ਦੇਈਏ ਕਿ ਕਈ ਜਿਆਦਾ ਉਮਰ ਦੇ ਜਾ ਔਰਤਾਂ ਇਸ ਦਾ ਨਾਮ ਜਾ ਟੈਸਟ ਆਉਣ ਦੀ ਸੰਭਾਵਨਾ ਤੇ ਹੀ ਡਰ ਜਾਂਦੇ ਹਨ ਤੇ ਜਿਉਣ ਦੀ ਆਸ ਛੱਡ ਦਿੰਦੇ ਹਨ। ਪਰ ਸਾਨੂੰ ਇਸ ਵੀਰ ਵਾਗ ਹੌਸਲਾ ਰੱਖਣਾ ਚਾਹੀਦਾ ਹੈ।

error: Content is protected !!