Home / ਸਿੱਖੀ ਖਬਰਾਂ / ਐਦਾਂ ਲੱਗ ਰਿਹਾ, ਜਿਵੇਂ ਕਲਯੁਗ ਦੇ ਬਾਅਦ ਸਤਯੁਗ ਆ ਗਿਆ ਹੈ

ਐਦਾਂ ਲੱਗ ਰਿਹਾ, ਜਿਵੇਂ ਕਲਯੁਗ ਦੇ ਬਾਅਦ ਸਤਯੁਗ ਆ ਗਿਆ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। “ਵਾਹਿਗੁਰੂ” ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ :-“ਵਾਹਿ” ਭਾਵ ਕਿ ਉਹ ਪਰਮਾਤਮਾ ਉਸਤਤ ਦੇ ਯੋਗ ਹੈ “ਗੁਰੂ ” ਭਾਵ ਕਿ ਉਹ ਪਰਮਾਤਮਾ ਅਗਿਆਨਤਾ ਰੂਪੀ ਹਨੇਰੇ ਵਿੱਚ ਗਿਆਨ ਦਾ ਚਾਨਣ ਬਖਸ਼ਣ ਵਾਲਾ ਹੈ । ਐਦਾਂ ਲੱਗ ਰਿਹਾ,ਜਿਵੇਂ ਕਲਯੁਗ ਦੇ ਬਾਅਦ ਸਤਯੁਗ ਆ ਗਿਆ ਹੈ ‘ਐਦਾਂ ਲੱਗ ਰਿਹਾ, ਜਿਵੇਂ ਕਲਯੁਗ ਦੇ ਬਾਅਦ ਸਤਯੁਗ ਆ ਗਿਆ ਹੈ। ਕਿੰਨਾ ਸਾਦਾ ਜੀਵਨ ਹੋ ਗਿਆ। ਦਾਲ ਰੋਟੀ, ਕੁੱਝ ਕੱਪੜੇ, ਇੱਕ ਘਰ ਬੱਸ ਐਨਾ ਹੀ ਬਹੁਤ ਲੱਗ ਰਿਹਾ ਹੈ। ਥੋੜੇ ਵਿੱਚ ਹੀ ਜ਼ਿਆਦਾ ਆਨੰਦ ਆ ਰਿਹਾ ਹੈ। ਸਵੇਰੇ ਜਪੁਜੀ ਸਾਹਿਬ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਅਤੇ ਸਰਬੱਤ ਦੇ ਭਲੇ ਲਈ ਅਰਦਾਸ। ਸਾਰਿਆਂ ਦਾ ਕੁੱਝ ਐਦਾਂ ਦਾ ਕੰਮ ਹੋ ਗਿਆ ਹੈ। ਸਾਰੇ ਮਿਲ ਕੇ ਘਰ ਦਾ ਕੰਮ ਕਰਦੇ ਹਨ। ਭੱਜ ਦੌੜ ਦੀ ਜ਼ਿੰਦਗੀ ਵਿਚ ਠਹਰਾਵ ਆ ਗਿਆ ਹੈ। ਸ਼ਾਂਤੀ ਸੰਤੋਖ ਸਾਰੇਆਂ ਦੇ ਮਨ ਵਿੱਚ ਹੈ। ਸੋਨਾ, ਚਾਂਦੀ, ਧਨ ਦੌਲਤ,ਚੰਗੇ ਕੱਪੜੇ ਕੰਮ ਨਹੀਂ ਆ ਰਹੇ। ਥੋੜੇ ਵਿੱਚ ਹੀ ਗੁਜ਼ਾਰਾ ਹੋ ਰਿਹਾ ਹੈ।ਇਹ ਹੀ ਤਾਂ ਸਬਰ ਸੰਤੋਖ ਹੈ। ਸੱਭ ਕੁੱਝ ਕੋਲ ਸੀ, ਬੱਸ ਇਹ ਹੀ ਤਾਂ ਕੋਲ ਨਹੀ ਸੀ।ਹੁਣ ਘਰ ਬੈਠੇ ਉਸ ਵਾਹਿਗੁਰੂ ਜੀ ਸ਼ੁਕਰ ਰਹਿੰਦੇ ਹਾਂ, ਨਾਂ ਕੋਈ ਮੁੱਲ ਵਧਣ ਦੀ ਖੁਸ਼ੀ, ਨਾਂ ਕੋਈ ਮੁੱਲ ਘੱਟਣ ਦਾ ਡਰ। ਘਰ ਵੀ ਪਰਿਵਾਰ ਦੇ ਮੈਬਰਾ ਨਾਲ ਹੀ ਹੁੰਦੇ ਨੇ, ਜੇ ਹਰ ਕੋਈ ਰੋਜ ਹੁਣ ਦੇ ਸਮੇਂ ਵਾਂਗ ਸਮਾਂ ਦਿੰਦਾ ਤਾਂ ਕਈ ਪਰਿਵਾਰ ਟੁੱਟਣ ਤੋਂ ਬਚ ਜਾਂਦੇ ਤੇ ਕਈ ਬੱਚੇ ਨਸ਼ੇ ਵਿੱਚ ਨਾ ਜਾਦੇ, ਕਈ ਬਜ਼ੁਰਗ ਸਮੇਂ ਤੋ ਪਹਿਲਾਂ ਨਾ ਤੁਰਦੇ, ਪਰਿਵਾਰ ਦੇ ਜੀਅ ਜੇ ਆਪਸ ਵਿੱਚ ਰੋਜ ਸ਼ਾਮ ਸਵੇਰੇ ਅੱਧਾ ਘੰਟਾ ਵੀ ਬੈਠ ਕੇ ਗੱਲਾ ਕਰਨ ਤੇ ਇੱਕ ਦੂਜੇ ਦੀ ਸਮੱਸਿਆ ਸੁਨਣ ਤੇ ਸਲਾਹ ਦੇਣ, ਸਭ ਚੱਗਾ ਹੋਊ ਤੇ ਸੁੱਖ ਆਉਣਗੇ ਖੁਸੀਆ ਵਧਣਗੀਆ ।।ਨਾਂ ਕੋਈ ਚਿੰਤਾ, ਨਾਂ ਕਿਸੇ ਦੀ ਨਿੰਦਿਆ, ਕੇਵਲ ਇੱਕ ਵਾਹਿਗੁਰੂ ਦਾ ਸ਼ੁਕਰ*। ਆਦਮੀ ਕੰਮ ਕਾਰ ਦੌੜ ਵਿੱਚ ਪਾਗਲ ਜਿਹਾ ਹੋ ਗਿਆ ਸੀ। ਭਾਵੇਂ ਇਹ ਸਾਰਿਆ ਲੲੀ ਬਹੁਤ ਚਿਰ ਟਕਾਉ ਨਹੀਂ ਪਰ ਹੁਣ ਜੀਵਨ ਦਾ ਆਨੰਦ ਆ ਰਿਹਾ ਹੈ। ਭਾਵ ਜੀਵਨ ਹੈ ਤਾਂ ਜੱਗ ਹੈ। ਨਹੀ ਤਾਂ ਫਿਰ …..ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ by Bai Amarjeet

error: Content is protected !!