Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਦੇਖੋ ਕੁਦਰਤ ਦਾ ਨਜ਼ਾਰਾ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਾਫ ਦਿਖ ਰਹੇ ਨੇ ਬਰਫ ਵਾਲੇ ਪਹਾੜ

ਦੇਖੋ ਕੁਦਰਤ ਦਾ ਨਜ਼ਾਰਾ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਾਫ ਦਿਖ ਰਹੇ ਨੇ ਬਰਫ ਵਾਲੇ ਪਹਾੜ

ਕੁਦਰਤ ਦੇ ਰੰਗ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਾਫ ਦਿਖ ਰਹੇ ਨੇ ਬਰਫ ਵਾਲੇ ਪਹਾੜ, ਦੇਖੋ ਤਸਵੀਰਾਂ ਦੱਸ ਦੇਈਏ ਕਿ ਕੋਰੋਨਾ ਕਾਰਨ ਦੇਸ਼ ਭਰ ਵਿਚ ਪੂਰੀ ਤਰ੍ਹਾਂ ਲਾਕ ਡਾਊਨ ਹੈ, ਜਿਸ ਕਾਰਨ ਜਿੱਥੇ ਸੜਕਾਂ ’ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ,
ਉਥੇ ਹੀ ਕਾਰਖਾਨਿਆਂ, ਫੈਕਟਰੀਆਂ ਅਤੇ ਹਰ ਤਰ੍ਹਾਂ ਦੀਆਂ ਉਦਯੋਗਿਕ ਇਕਾਈਆਂ ਨੂੰ ਬੰਦ ਕਰਨ ਕਰਕੇ ਪ੍ਰਦੂ ਸ਼ਣ ਹੌਲੀ-ਹੌਲੀ ਖਤਮ ਹੋ ਰਿਹਾ ਹੈ। ਇਸ ਦਾ ਅਸਰ ਦੇਸ਼ ਦੇ ਕਈ ਸੂਬਿਆਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਬਰਫ ਨਾਲ ਲੱਦੇ ਪਹਾੜ ਨਜ਼ਰ ਆਉਣ ਦਾ ਨਜ਼ਾਰਾ ਸਿਰਫ ਜਲੰਧਰ ’ਚ ਹੀ ਨਹੀਂ ਨਜ਼ਰ ਆ ਰਿਹਾ ਸਗੋਂ ਕਪੂਰਥਲਾ, ਲੁਧਿਆਣਾ, ਮੋਹਾਲੀ ਹੁਸ਼ਿਆਰਪੁਰ ਅਤੇ ਚੰਡੀਗੜ੍ਹ ਤੋਂ ਇਲਾਵਾ ਪੰਜਾਬ ’ਚ ਹੋਰ ਵੀ ਕਈ ਥਾਵਾਂ ’ਤੇ ਇਹ ਨਜ਼ਰਾ ਸਾਫ ਦੇਖਣ ਨੂੰ ਮਿਲ ਰਿਹਾ ਹੈ। ਚੀਨ ਤੋਂ ਸ਼ੁਰੂ ਹੋਈ ਇਸ ਮਹਾ ਮਾਰੀ ਨੇ ਭਾਵੇਂ ਮਨੁੱਖ ਨੂੰ ਘਰਾਂ ਵਿਚ ਕੈਦ ਕਰ ਦਿੱਤਾ ਹੈ ਪਰ ਕੁਦਰਤ ਅਤੇ ਪੰਛੀ ਸਾਫ ਵਾਤਾਵਰਣ ਦਾ ਪੂਰਾ ਅਨੰਦ ਮਾਣ ਰਹੇ ਹਨ। ਲੋਕ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਜਿੱਥੇ ਪਹਾੜਾਂ ਦੀਆਂ ਤਸਵੀਰਾਂ ਖਿੱਚ ਰਹੇ ਹਨ, ਉਥੇ ਹੀ ਸੋਸ਼ਲ ਮੀਡੀਆ ’ਤੇ ਇਹ ਨਜ਼ਾਰਾ ਖੂਬ ਵਾਇਰਲ ਹੋ ਰਿਹਾ ਹੈ। ਪ੍ਰਦੂਸ਼ਣ ਘਟਣ ਕਾਰਨ ਜਲੰਧਰ ਵਿਚ 200-250 ਕਿਲੋਮੀਟਰ ਦੂਰ ਹਿਮਾਚਲ ਦੇ ਅਸਮਾਨ ਛੂੰਹਦੇ ਬਰਫ ਨਾਲ ਲੱਦੇ ਪਹਾੜ ਵੀ ਤੁਹਾਨੂੰ ਦੱਸ ਦੇਈਏ ਕਿ ਨਜ਼ਰ ਆਉਣ ਲੱਗੇ ਹਨ। ਇਹ ਬਰਫ ਨਾਲ ਲੱਦੇ ਪਹਾੜ ਸ਼ਿਵਾਲਿਕ ਅਤੇ ਹਿਮਾਲਿਆ ਪਰਬਤ ਦੇ ਦੱਸੇ ਜਾ ਰਹੇ ਹਨ। ਇਸ ਸਮੇਂ ਸਾਰਾ ਸੰਸਾਰ ਭਾਵੇਂ ਦੁ ਖੀ ਹੈ ਪਰ ਕੁਦਰਤ ਪੂਰੀ ਤਰ੍ਹਾਂ ਖੁਸ਼ ਹੈ ਸ਼ਾਤੀ ਮਹਿਸੂਸ ਕਰ ਰਹੀ ਹੈ। ਕਈ ਦਿਨਾਂ ਤੋਂ ਬੰਦ ਪਏ ਪੰਜਾਬ ਦੌਰਾਨ ਕੁਦਰਤ ਆਪਣੇ ਜੋਬਨ ‘ਤੇ ਹੈ। ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਕੁਝ ਕਹਿਣਾ ਚਾਹੁੰਦੀ ਹੋਵੇ, ਅਜਿਹਾ ਸ਼ੁੱਧ ਵਾਤਾਵਰਨ ਸ਼ਾਇਦ ਪਹਿਲੋਂ ਕਦੀ ਨਹੀਂ ਸੀ। ਪਾਕ-ਪਵਿੱਤਰ ਕੁਦਰਤ ਦੀ ਹਰ ਅਦਾ ਨਿਰਾਲੀ ਹੈ। ਚਿੱਟੀ ਧੁੱਪ ਤੇ ਸਾਫ ਨੀਲੇ ਅਸਮਾਨ ਹੇਠ ਜਲੰਧਰ ਤੋਂ ਹਿਮਾਚਲ ਦੀ ਧੌਲਾਧਾਰ ਪਰਬਤ ਸ਼ੇ੍ਣੀ ਤੇ ਉੱਤਰੀ ਜਿਲਿਆਂ ਤੋਂ ਜੰਮੂ-ਕਸ਼ਮੀਰ ਦੇ ਬਰਫ ਨਾਲ ਢਕੇ ਪਹਾੜ ਦੇਖੇ ਜਾ ਰਹੇ ਹਨ। ਜਿਕਰਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਹਿਮਾਚਲ ਤੇ ਕਸ਼ਮੀਰ ਦੇ ਪਹਾੜਾਂ ਦਾ ਦਿਲਕਸ਼ ਨਜ਼ਾਰਾ ਕੱਲ੍ਹ ਵੀ ਇਸੇ ਤਰਾਂ ਦੇਖਿਆ ਜਾਵੇਗਾ, ਉਸ ਉਪਰੰਤ ਦਿ੍ਸ਼ਤਾ ਘਟ ਜਾਵੇਗੀ, ਪਰ ਵਿਸਾਖੀ ਤੱਕ ਦਿਨ ਖੂਬਸੂਰਤ ਬਣੇ ਰਹਿਣਗੇ।

error: Content is protected !!