Home / ਵੀਡੀਓ / ਗੁਰੂਦੁਆਰਾ ਸਾਹਿਬ ਦੇ ਸਪੀਕਰ ਚੋਂ ਗ੍ਰੰਥੀ ਸਿੰਘ ਨੇ ਪਿੰਡ ਵਾਸੀਆਂ ਨੂੰ ਕੀਤੀ ਇਹ ਅਪੀਲ

ਗੁਰੂਦੁਆਰਾ ਸਾਹਿਬ ਦੇ ਸਪੀਕਰ ਚੋਂ ਗ੍ਰੰਥੀ ਸਿੰਘ ਨੇ ਪਿੰਡ ਵਾਸੀਆਂ ਨੂੰ ਕੀਤੀ ਇਹ ਅਪੀਲ

ਗੁਰੂਦੁਆਰਾ ਸਾਹਿਬ ਦੇ ਸਪੀਕਰ ਚੋਂ ਗ੍ਰੰਥੀ ਸਿੰਘ ਨੇ ਪਿੰਡ ਵਾਸੀਆਂ ਨੂੰ ਕੀਤੀ ਇਹ ਅਪੀਲ ‘ਇਸ ਸਮੇਂ ਕਰੋਨਾ ਤੋਂ ਸਾਰੀ ਦੁਨੀਆ ਡਰੀ ਹੋਈ ਹੈ। ਡਾਕਟਰ ਦੱਸਦੇ ਹਨ ਕਿ ਇਸ ਦਾ ਇੱਕੋ ਇੱਕੋ ਇੱਕ ਹੱਲ ਹੈ ਕਿ ਸਮਾਜਿਕ ਦੂਰੀ ਬਣਾਈ ਰੱਖਣਾ ਹੈ। ਇਸ ਲਈ ਵੱਖ ਵੱਖ ਮੁਲਕਾਂ ਵਿੱਚ ਲਾਕਡਾਊਨ ਦਾ ਐਲਾਨ ਕੀਤਾ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਚਾ ਪਾਉਣ ਲਈ ਅਜੇ ਤੱਕ ਕੋਈ ਦਵਾ ਨਹੀਂ ਬਣੀ ਇਹ ਛੂਤ ਦਾ rog ਹੈ। ਇਸ ਲਈ ਸਾਨੂੰ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਲਈ ਜਿੱਥੇ ਸਰਕਾਰਾਂ ਅਤੇ ਪ੍ਰਸ਼ਾਸਨ ਦੁਆਰਾ ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਉੱਥੇ ਹੀ ਕੁਝ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਭਾਈਚਾਰੇ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜੋ ਵਾਰ ਲੋਕਾਂ ਨੂੰ ਸਪੀਕਰ ਦੇ ਜਰੀਏ ਸਮਝਾ ਰਹੇ ਹਨ ਕਿ ਭਾਈ ਆਪਸੀ ਮੇਲ ਬੰਦ ਕਰ ਦਿਉ ਪਰ ਕਈਆਂ ਨੂੰ ਸਮਝ ਹੀ ਨਹੀਂ ਆਉਦੀ। ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਤੇ ਇਕ ਆਡੀਓ ਵਾਇਰਲ ਹੋ ਰਹੀ ਹੈ। ਇਹ ਪੰਜਾਬੀ ਭਾਸ਼ਾ ਵਿੱਚ ਹੈ। ਆਡੀਓ ਸੁਣਨ ਤੋਂ ਪਤਾ ਲੱਗਦਾ ਹੈ ਕਿ ਗੁਰੂਘਰ ਦਾ ਕੋਈ ਗ੍ਰੰਥੀ ਸਿੰਘ ਕਿਸੇ ਪਿੰਡ ਦੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਨੇਕ ਸਲਾਹ ਦੇ ਰਿਹਾ ਹੈ। ਆਡੀਓ ਵਿੱਚ ਗ੍ਰੰਥੀ ਸਿੰਘ ਕਹਿ ਰਹੇ ਹਨ ਕਿ ਆਪਣੇ ਘਰਾਂ ਅੰਦਰ ਰਹੋ ਅਤੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ। ਲੋਕ ਪ੍ਰਵਾਹ ਨਹੀਂ ਕਰ ਰਹੇ ਅਤੇ ਬਾਹਰ ਘੁੰਮਦੇ ਰਹਿੰਦੇ ਹਨ। ਇਸ ਨਾਲ ਇਹ ਜਿਆਦਾ ਫੈਲ ਸਕਦਾ ਹੈ ਅਤੇ ਆਪਣੀ ਸਾਰਿਆਂ ਦੀ jan ਔਖਾ ਹੋ ਜਾਣਾ ਹੈ। ਕਹਿੰਦੇ ਹਨ ਕਿ ਜੇਕਰ ਇਹ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਨੂੰ ਰੋਕਣਾ ਸੌਖਾ ਨਹੀਂ ਹੋਵੇਗਾ ਸਾਡੇ ਦੇਸ਼ ਲਈ ਸੋ ਘਰਾਂ ਚ ਹੀ ਰਹੋ ਵੀਰੋ ਤੇ ਭੈਣੋ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ 19-84, 1992 ਅਤੇ 1993 ਵਿੱਚ ਬਣੇ ਅਜਿਹੇ ਸਮੇਂ ਦੀ ਗੱਲ ਸੁਣਾਈ। ਗ੍ਰੰਥੀ ਸਿੰਘ ਵੱਲੋਂ ਕੁਝ ਉਨ੍ਹਾਂ ਲੋਕਾਂ ਨੂੰ ਵੀ ਝਾੜ ਪਾਈ ਗਈ ਹੈ। ਜਿਹੜੇ ਦਾਨੀ ਸੱਜਣਾਂ ਤੋਂ ਰਾਸ਼ਨ ਲੈ ਕੇ ਰੱਖੀ ਜਾ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹ ਭੁੱਖੇ ਬੈਠੇ ਹਨ। ਉਨ੍ਹਾਂ ਨੇ ਅਜਿਹੇ ਕਿਸੇ ਪਰਿਵਾਰ ਦਾ ਨਾਮ ਲਏ ਬਿਨਾਂ ਵੇਰਵਾ ਦਿੱਤਾ। ਜੋ ਕਈ ਧਿਰਾਂ ਤੋਂ ਰਾਸ਼ਨ ਲੈਣ ਮਗਰੋਂ ਵੀ ਕਹਿ ਰਿਹਾ ਹੈ। ਉਹ ਬਿਲਕੁਲ ਭੁੱਖੇ ਬੈਠੇ ਹਨ। ਉਨ੍ਹਾਂ ਨੇ ਲੋਕਾਂ ਨੂੰ ਗੁਰੂ ਘਰਾਂ ਵਿੱਚ ਜਾਣ ਦੀ ਬਜਾਏ ਘਰਾਂ ਅੰਦਰ ਰਹਿਣ ਅਤੇ ਪ੍ਰ-ਸ਼ਾ-ਸ-ਨ ਦਾ ਸਾਥ ਦੇਣ ਦੀ ਗੱਲ ਕਹੀ ਹੈ। ਕੀ ਤੁਸੀ ਵੀ ਗ੍ਰੰਥੀ ਸਿੰਘ ਨਾਲ ਸਹਿਮਤ ਹੋ ਤਾਂ ਜਰੂਰ ਅਮਲ ਕਰੋ ਜੀ।-

error: Content is protected !!