ਜੇ ਪਾਠ ਕਰਦਿਆਂ ਮਨ ਨਹੀ ਟਿਕਦਾ ਇਹ ਜਰੂਰ ਸੁਣੋ ਜੇ ਪਾਠ ਕਰਦਿਆ ਮਨ ਵਿੱਚ ਗ਼ਲਤ ਖਿਅਾਲ ਆਉਂਦੇ ਨੇ ਤਾ ਏਹ ਕਥਾ ਜਰੂਰ ਸੁਣੋ|ਸੰਤ ਮਸਕੀਨ ਸਿੰਘ ‘ਗੁਰਬਾਣੀ ਪਾਠ ਕਿਵੇਂ, ਕਦੋਂ ਤੇ ਰੋਜ਼ ਕਿੰਨੀ ਬਾਰ ਕਰਨਾ ਚਾਹੀਦਾ ਹੈ? ‘ਗੁਰਬਾਣੀ ਪਾਠ ਕਿਵੇਂ, ਕਦੋਂ ਤੇ ਕਿੰਨੀ ਬਾਰ ਰੋਜ਼ ਕਰਨਾ ਚਾਹੀਦਾ ਹੈ’
ਇਸ ਬਾਰੇ ਕੁੱਝ ਪਾਠਕਾਂ ਨੇ ਮੈਨੂੰ ਅਪਣੀ ਰਾਇ ਲਿਖਣ ਲਈ ਕਿਹਾ ਹੈ। ਮੈਂ ਇਹ ਰਾਇ ਦੇਣ ਦੇ ਕਾਬਿਲ ਤਾਂ ਨਹੀਂ ਪਰ ਫੇਰ ਵੀ ਪਾਠਕਾਂ ਦੀ ਮੰਗ ਨੂੰ ਮੁਖ ਰਖਦਾ ਹੋਇਆ ਮੈਂ ਇਹ ਲੇਖ ਲਿਖ ਰਿਹਾ ਹਾਂ। ਇਹ ਫੈਸਲਾ ਪਾਠਕਾਂ ਦਾ ਹੋਵੇਗਾ ਕਿ ਜੋ ਕੁੱਝ ਮੈਂ ਲਿਖਿਆ ਹੈ ਠੀਕ ਹੈ ਜਾਂ ਨਹੀਂ। ਇਸ ਬਾਰੇ ਆਪਣੀ ਰਾਇ ਦੇਣ ਦੀ ਜ਼ਰੂਰ ਕਿਰਪਾ ਕਰਨੀ।ਪਾਠ ਕਰਨ ਦਾ ਸਾਰਿਆਂ ਨਾਲੋਂ ਵਧੀਆ ਵੇਲਾ ਉਹ ਹੈ ਜਦੋਂ ਮਨ ਉਤੇ ਕੋਈ ਬੋਝ ਨਾ ਹੋਵੇ ਅਤੇ ਪਾਠ ਸਮਝ ਸਕਣ ਦੀ ਸੰਭਾਵਨਾ ਜ਼ਿਆਦਾ ਹੋਵੇ। ਅਜੇਹੇ ਵੇਲੇ ਬਾਬਤ ਜਪੁ ਜੀ ਸਾਹਿਬ ਦੀ ਚੌਥੀ ਪੌੜੀ ਵਿੱਚ ਫੁਰਮਾਨ ਹੈ ‘ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥’ ਅੰਮ੍ਰਿਤ ਵੇਲੇ ਪਾਠ ਕਰਨ ਲਈ ਵਿਅਕਤੀ ਜਲਦੀ ਸੌਂਵੇਗਾ ਅਤੇ ਜਲਦੀ ਉਠੇਗਾ ਜਿਸ ਨਾਲ ਉਸ ਦੀ ਸਿਹਤ ਵੀ ਅਛੀ ਰਹਿ ਸਕਦੀ ਹੈ। ਮੁਹਾਵਰਾ ਹੈ ‘ਜਲਦੀ ਸੌਂਣਾ ਜਲਦੀ ਉਠਣਾ ਵਿਅਕਤੀ ਨੂੰ ਸਿਹਤਮੰਦ, ਪੈਸੇ ਵਾਲਾ ਅਤੇ ਸੋਝੀ ਵਾਲਾ ਬਣਾ ਦਿੰਦਾ ਹੈ’। ਜੇ ਅੰਮ੍ਰਿਤ ਵੇਲੇ ਪਾਠ ਨਾ ਹੋ ਸਕੇ ਤਾਂ ਕੋਈ ਵੀ ਅਜੇਹਾ ਵੇਲਾ ਵਰਤਿਆ ਜਾ ਸਕਦਾ ਹੈ ਜਦੋਂ ਮਨ ਪਾਠ ਗ੍ਰਿਹਣ ਕਰਨ ਦੇ ਮੂਡ ਵਿੱਚ ਹੋਵੇ ਅਤੇ ਉਹ ਇਧਰ ਉਧਰ ਨਾ ਦੌੜਦਾ ਹੋਵੇ। ਸਿਖ ਮਤ ਤਾਂ ਇਸ ਗਲ ਵਿੱਚ ਭਰੋਸਾ ਰਖਦਾ ਹੈ ਕਿ ‘ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥’ (ਜਪੁ ਜੀ ਸਾਹਿਬ-ਪੌੜੀ 21)ਪਾਠ ਦਿਹਾੜੀ ਵਿੱਚ ਕਿੰਨੀ ਵਾਰ ਕਰਨਾ ਚਾਹੀਦਾ ਹੈ ਇਸ ਉਤੇ ਕੋਈ ਪਾਬੰਦੀ ਨਹੀਂ। ਵੈਸੇ ਸੁਬਾਹ, ਸ਼ਾਮ ਅਤੇ ਸੌਣ ਵੇਲੇ ਨਿਤ ਨੇਮ ਕਰਨ ਦੀ ਪਰਕ੍ਰਿਆ ਹੈ। ਉਂਝ ਜਿੰਨੀ ਵਾਰ ਵੀ ਵਿਹਲ ਮਿਲੇ ਅਤੇ ਮਨ ਸਮਝਣ ਲਈ ਤਿਆਰ ਹੋਵੇ ਪਾਠ ਕਰਨ ਵਿੱਚ ਕੋਈ ਹਰਜ ਨਹੀਂ। ਮਿਸਾਲ ਦੇ ਤੌਰ ਤੇ ਤੁਸੀਂ ਕਿਸੇ ਨੂੰ ਮਿਲਣ ਗਏ ਹੋ, ਮੁਲਾਕਾਤ ਵਿੱਚ ਦੇਰ ਹੈ, ਸੈਰ ਕਰ ਰਹੇ ਹੋ, ਵਿਹਲੇ ਬੈਠੇ ਹੋ ਉਸ ਵੇਲੇ ਵੀ ਪਾਠ ਕੀਤਾ ਜਾ ਸਕਦਾ ਹੈ। ਚੰਗੀ ਗਲ ਸਿਖਣ ਉਤੇ ਵਕਤ ਅਤੇ ਗਿਣਤੀ ਮਿਣਤੀ ਦੀ ਕੋਈ ਪਾਬੰਦੀ ਨਹੀਂ ਹੁੰਦੀ।ਕੀ ਪਾਠ ਚੁਪ ਕੀਤਿਆਂ ਕਰਨਾ ਚਾਹੀਦਾ ਹੈ ਜਾਂ ਬੋਲ ਕੇ? ਜਦੋਂ ਗੁਰਦੁਆਰੇ ਵਿੱਚ ਪਾਠ ਕੀਤਾ ਜਾਂਦਾ ਹੈ ਜੇ ਉਥੇ ਸੁਣਨ ਵਾਲਾ ਕੋਈ ਨਹੀਂ ਤਾਂ ਚੁਪ ਰਹਿ ਕੇ ਪਾਠ ਕੀਤਾ ਜਾ ਸਕਦਾ ਹੈ ਪਰ ਜੇ ਸੁਣਨ ਵਾਲੇ ਹੋਣ ਤਾਂ ਬੋਲ ਕੇ ਕਰਨਾ ਚੰਗਾ ਹੁੰਦਾ ਹੈ। ਘਰ ਵਿੱਚ ਜਾਂ ਘਰੋਂ ਬਾਹਰ ਸੈਰ ਕਰਦਿਆਂ ਚੁਪ ਰਹਿ ਕੇ ਅਤੇ ਹੌਲੀ ਹੌਲੀ ਬੋਲ ਕੇ ਵੀ ਪਾਠ ਕੀਤਾ ਜਾ ਸਕਦਾ ਹੈ।