Home / ਵੀਡੀਓ / ਲੋੜਵੰਦਾਂ ਦੀ ਮੱਦਦ ਲਈ ਅੱਗੀ ਆਈ ਖਾਲਸਾ ਏਡ

ਲੋੜਵੰਦਾਂ ਦੀ ਮੱਦਦ ਲਈ ਅੱਗੀ ਆਈ ਖਾਲਸਾ ਏਡ

‘ਦੱਸ ਦੇਈਏ ਕਿ ਕੋ ਰੋਨਾ ਦੇ ਵੱਧਦੇ ਪ੍ਰ ਭਾਵ ਨੂੰ ਰੋਕਣ ਲਈ ਪੰਜਾਬ ਭਰ ‘ਚ ਕਰ ਫਿਊ ਲਗਾਇਆ ਗਿਆ ਹੈ। ਹੁਣ ਤੱਕ ਪੰਜਾਬ ‘ਚੋਂ ਕੁੱਲ 40. ਤੋਂ ਜਿਆਦਾ ਕੇਸ ਪਾਜ਼ੀ ਟਿਵ ਪਾਏ ਗਏ ਹਨ ਅਤੇ 4 ਲੋਕਾਂ ਦੀ mout ਵੀ ਹੋ ਗਈ ਹੈ। ਲੋਕ ਘਰਾਂ ‘ਚ ਜ਼ਿੰਦਗੀ ਦੀ ਜੰਗ ਲੜ ਰਹੇ ਹਨ। ਅਜਿਹੇ ‘ਚ ਕੋ ਰੋਨਾ ਨੂੰ ਹਰਾਉਣ ਲਈ ਖਾਲਸਾ ਏਡ ਬੇਸਹਾਰਾ ਲੋਕਾਂ ਦਾ ਸਹਾਰਾ ਬਣੀ ਹੈ।
ਸੰਸਥਾ ਵਲੋਂ ਰੋਜ਼ਾਨਾ ਦੋ ਹਜ਼ਾਰ ਭੁੱਖੇ-ਪਿਆਸੇ ਲੋਕਾਂ ਨੂੰ ਰੋਟੀ ਪਹੁੰਚਾ ਕੇ ਰੋਜ਼ੀ-ਰੋਟੀ ਗੁਆਚਣ ਦਾ ਅਹਿਸਾਸ ਵੀ ਨਹੀਂ ਹੋਣ ਦੇ ਰਹੀ। ਹੁਣ ਤੱਕ 10 ਦਿਨਾਂ ‘ਚ ਸੰਸਥਾ 20 ਹਜ਼ਾਰ ਲੋਕਾਂ ਨੂੰ ਖਾਣਾ ਵੰਡ ਚੁੱਕੀ ਹੈ। ਦੱਸ ਦਈਏ ਕਿ ਜਾਣਕਾਰੀ ਮੁਤਾਬਕ ਬਟਾਲਾ ‘ਚ ਸੰਸਥਾ ਨਾਲ ਬਟਾਲਾ ਦੇ ਇਕ ਹਜ਼ਾਰ ਲੋਕ ਜੁੜੇ ਹਨ ਪਰ ਸੁਰੱਖਿਆ ਦੇ ਮੱਦੇਨਜ਼ਰ ਪ੍ਰਤੀਦਿਨ ਸ਼ਿਫਟ ਮੁਤਾਬਕ 20 ਲੋਕਾਂ ਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਪਿੰਡ ਵਿੰਜਵਾ ‘ਚ ਖਾਲਸਾ ਏਡ ਦੀ ਰਸੋਈ ਲਗਭਗ ਪੰਜ ਸੌ ਗਜ਼ ‘ਚ ਬਣਾਈ ਗਈ ਹੈ। ਸਵੇਰੇ ਪੰਜ ਵਜੇ 30 ਲੋਕ ਰਸੋਈ ‘ਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਵਰ ਕਰਕੇ ਪਹੁੰਚ ਜਾਂਦੇ ਹਨ। ਫਿਰ ਇਕ-ਦੂਜੇ ਤੋਂ ਇਕ-ਇਕ ਮੀਟਰ ਦੀ ਦੂਰੀ ਬਣਾ ਕੇ ਖਾਣਾ ਤਿਆਰ ਕਰਦੇ ਹਨ। ਖਾਸ ਗੱਲ ਇਹ ਹੈ ਕਿ ਸਬਜ਼ੀਆਂ ਨੂੰ ਆਰਓ ਦੇ ਪਾਣੀ ਨਾਲ ਧੋਇਆ ਜਾਂਦਾ ਹੈ। ਇਸ ਗੱਲ ਦੀ ਪੁਸ਼ਟੀ ਖਾਲਸਾ ਏਡ ਸੰਸਥਾ ਬਟਾਲਾ ਯੂਨਿਟ ਦੇ ਇੰਚਾਰਜ ਦਲਜੀਤ ਸਿੰਘ ਨੇ ਕੀਤੀ। ਦਲਜੀਤ ਸਿੰਘ ਨੇ ਦੱਸਿਆ ਕਿ ਕੰਮ ਲਈ ਸੰਸਥਾ ਨਾਲ ਜੁੜੇ ਲੋਕਾਂ ਨੂੰ ਵਾਹਿਗੁਰੂ ਐਕਸ੍ਰਟਾ ਐਨਰਜੀ ਦੇ ਰਿਹਾ ਹੈ। ਖਾਣਾ ਲਗਭਗ ਦੁਪਹਿਰ ਦੋ ਵਜੇ ਤਿਆਰ ਕਰ ਲਿਆ ਜਾਂਦਾ ਹੈ। ਇਸ ਤੋਂ ਬਾਅਦ ਲਗਭਗ 2 ਹਜ਼ਾਰ ਪੈਕੇਟ ਬਣਾਏ ਜਾਂਦੇ ਹਨ। ਉਸ ‘ਚ ਦਾਲ, ਸੁੱਕੀ ਸਬਜ਼ੀ, ਫੁਲਕੇ ਪਾਏ ਜਾਂਦੇ ਹਨ। ਤਿੰਨ ਵਜੇ ਬਟਾਲਾ ਦੇ ਝੁੱਗੀ-ਝੌਪੜੀਆਂ ‘ਚ ਰਹਿਣ ਵਾਲੇ ਲੋਕਾਂ ਨੂੰ ਖਾਣੇ ਦੇ ਪੈਕੇਟ ਵੰਡ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਐੱਨ.ਜੀ.ਓ. ਦਾ ਸੰਪਰਕ ਨੰਬਰ ਦਿੱਤਾ ਜਾ ਰਿਹਾ ਤਾਂਕਿ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪਵੇ ਤਾਂ ਉਹ ਉਨ੍ਹਾਂ ਨੂੰ ਫੋਨ ‘ਤੇ ਦੱਸ ਦੇਣ। ਦੱਸਣਯੋਗ ਹੈ ਕਿ ਖਾਲਸਾ ਏਡ ਟੀਮ ਆਪਣੇ ਸਰੀਰ ‘ਤੇ ਸਪੈਸ਼ਲ ਡਰੈਸ ਦੀ ਵਰਤੋਂ ਕਰ ਰਹੇ ਹੈ। ਇਸ ‘ਚ ਜੈਕੇਟ, ਦਸਤਾਨੇ, ਮਾਸਕ ਦੀ ਵਰਤੋਂ ਕੀਤੀ ਜਾਂਦੀ ਹੈ। ਦੱਸ ਦਈਏ ਕਿ ਖਾਲਸਾ ਏਡ ਨੇ ਹੁਣ ਤੱਕ ਇਸ ਹਜ਼ਾਰ ਮਾਸਕ ਤੇ ਬ੍ਰਾਂਡੈਕ ਕੰਪਨੀ ਦਾ ਸੈਨੇਟਾਈਜ਼ਰ ਵੀ ਵੰਡਿਆ ਜਾ ਰਿਹਾ ਹੈ। ਲੋਕਾਂ ਨੂੰ ਉਨ੍ਹਾਂ ਦੇ ਡੋਰ-ਟੂ-ਡੋਕ ਵੀ ਮਾਸਕ ਤੇ ਸੈਨੇਟਾਈਜ਼ਰ ਦਿੱਤੇ ਜਾ ਰਹੇ ਹਨ। ਇਸ ਲੀਟਰ ਦੁੱਧ ਵੀ ਦੇ ਰਹੀ ਹੈ ਸੰਸਥਾ: ਸੰਸਥਾ ਵਲੋਂ ਜ਼ਰੂਰਤਮੰਦਾਂ ਨੂੰ ਦਾਲ, ਸੁੱਕੀ ਸਬਜ਼ੀ, ਚੌਲ, ਰੋਟੀਆਂ ਆਦਿ ਵੰਡਿਆ ਜਾ ਰਿਹਾ ਹੈ, ਜਿਨ੍ਹਾਂ ਗਰੀਬ ਪਰਿਵਾਰਾਂ ‘ਚ ਦੁੱਧ ਦੀ ਸਪਲਾਈ ਨਹੀਂ ਹੋ ਰਹੀ, ਉਨ੍ਹਾਂ ਨੂੰ ਸੰਸਥਾ ਇਕ-ਇਕ ਲੀਟਰ ਦੁੱਧ ਵੀ ਪਹੁੰਚਾ ਰਹੀ ਹੈ। ਧੰਨ ਗੁਰੂ ਦੀ ਸਿੱਖੀ।

error: Content is protected !!