Home / ਦੁਨੀਆ ਭਰ / ਲਾਕਡਾਊਨ ਵਿਚਕਾਰ ਆਈ ਗੁੱਡ ਨਿਊਜ਼

ਲਾਕਡਾਊਨ ਵਿਚਕਾਰ ਆਈ ਗੁੱਡ ਨਿਊਜ਼

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਇਸ ਔਖੀ ਘੜੀ ਵਿੱਚ ਜੋ ਸਭ ਲਈ ਰਾਹਤ ਵਾਲੀ ਖਬਰ ਹੋ ਸਕਦੀ ਹੈ ਜਾਣਕਾਰੀ ਅਨੁਸਾਰ ਲਾਕਡਾਊਨ ਵਿਚਕਾਰ ਗੁੱਡ ਨਿਊਜ਼ ਹੈ ਕਿ ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਘਟਾ ਦਿੱਤੀ ਗਈ ਹੈ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਐੱਲ. ਪੀ. ਜੀ. ਗੈਸ ਸਸਤੀ ਹੋਈ ਹੈ। ਦੱਸ ਦੇਈਏ ਕਿ ਵਪਾਰਕ ਸਿਲੰਡਰ (19 ਕਿਲੋ) ਦੀ ਕੀਮਤ ਵੀ ਘਟੀ ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਨੇ ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ (14.2 ਕਿਲੋ) ਦੀ ਕੀਮਤ 62 ਰੁਪਏ ਘਟਾ ਦਿੱਤੀ ਹੈ। ਇਸ ਤੋਂ ਪਿਛਲੀ ਵਾਰ 53 ਰੁਪਏ ਘਟਾਈ ਗਈ ਸੀ। ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਵਿਚ ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ (14.2 ਕਿਲੋ) ਦੀ ਕੀਮਤ 744 ਰੁਪਏ ਹੋ ਗਈ ਹੈ, ਜੋ ਪਹਿਲਾਂ 805.50 ਰੁਪਏ ਸੀ। ਉੱਥੇ ਹੀ, ਵਪਾਰਕ ਸਿਲੰਡਰ (19 ਕਿਲੋ) ਦੀ ਕੀਮਤ ਵੀ 96 ਰੁਪਏ ਘੱਟ ਗਈ ਹੈ। ਦਿੱਲੀ ਵਿਚ ਇਸ ਦੀ ਕੀਮਤ ਹੁਣ 1285.50 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਾਸੀਆਂ ਦੇ ਨਾਮ ਮੇਰਾ ਸੁਨੇਹਾ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾਂ ਹਾਂ ਜੋ ਤੁਸੀਂ ਕਰਫਿਊ ਦੌਰਾਨ ਸਾਨੂੰ ਆਪਣਾ ਸਹਿਯੋਗ ਦੇ ਰਹੇ ਹੋ ਤੇ ਨਾਲ ਹੀ ਮੈਂ ਬੇਨਤੀ ਵੀ ਕਰਦਾ ਹਾਂ ਕਿ ਸੂਬਾ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜੋ ਧਿਆਨ ਰੱਖਣਯੋਗ ਗੱਲਾਂ ‘ਤੇ ਤੁਹਾਨੂੰ ਗੌਰ ਕਰਨ ਲਈ ਕਿਹਾ ਗਿਆ ਉਨ੍ਹਾਂ ਦੀ ਪਾਲਣਾ ਕਰਦੇ ਰਹੋ। ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ… ਇਹ ਸਮਾਂ ਵੀ ਇੱਕ ਦੂਜੇ ਦੇ ਸਾਥ ਸਦਕਾ ਜਲਦ ਨਿਕਲ ਜਾਵੇਗਾ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿੱਖ ਭਾਈਚਾਰੇ ਦੀ ਰੱਜ ਕੇ ਤਾਰੀਫ ਕੀਤੀ ਹੈ ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਜਦੋਂ ਵੀ ਦੁਨੀਆਂ ਦੇ ਕਿਸੇ ਵੀ ਕੋਨੇ ‘ਤੇ ਮਨੁੱਖਤਾ ‘ਤੇ ਬਿਪਤਾ ਆ ਪੈਂਦੀ ਹੈ ਤਾਂ ਸਿੱਖ ਭਾਈਚਾਰਾ ਅੱਗੇ ਹੋ ਕੇ ਮਦਦ ਲਈ ਆਉਂਦਾ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਰਬੱਤ ਦਾ ਭਲਾ ਕਰਨਾ ਸਿਖਾਇਆ ਤੇ ਮੈਨੂੰ ਮਾਣ ਹੈ ਕਿ ਅਸੀਂ ਉਨ੍ਹਾਂ ਦੀ ਇਸ ਸਿੱਖਿਆ ਨੂੰ ਅੱਗੇ ਵਧਾ ਰਹੇ ਹਾਂ। ਇਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਦੇ ਰਹੋ, ਯਕੀਨਨ ਅਸੀਂ ਕਰੋਨਾ ‘ਤੇ ਜਿੱਤ ਹਾਸਲ ਕਰਾਂਗੇ। ਸਭ ਨੂੰ ਇੱਕ ਦੂਜੇ ਦੀ ਮੱਦਦ ਕਰਨ ਲਈ ਕਿਹਾ ਹੈ।

error: Content is protected !!