Home / ਸਿੱਖੀ ਖਬਰਾਂ / ਸਿੱਖ ਜਗਤ ਤੇ ਦੁਨੀਆਂ ਕਿਵੇਂ ਪਾਏ ਇਸ ਸਮੇਂ ਨੂੰ ਮਾਤ – ਜਥੇਦਾਰ ਸਾਹਿਬ ਜੀ

ਸਿੱਖ ਜਗਤ ਤੇ ਦੁਨੀਆਂ ਕਿਵੇਂ ਪਾਏ ਇਸ ਸਮੇਂ ਨੂੰ ਮਾਤ – ਜਥੇਦਾਰ ਸਾਹਿਬ ਜੀ

ਸਿੱਖ ਜਗਤ ਤੇ ਦੁਨੀਆਂ ਕਿਵੇਂ ਪਾਏ ਇਸ ਔ ਖੀ ਘੜੀ ਨੂੰ ਮਾਤ ਸੁਣੋ ਜਥੇਦਾਰ ਸਾਹਿਬ ਜੀ ਨੂੰ ‘ਤੁਹਾਨੂੰ ਦੱਸ ਦੇਈਏ ਕਿ ਸਾਰੀ ਦੁਨੀਆ ਇਸ ਸਮੇ ਔਖੀ ਘੜੀ ਚ ਲੰਘ ਰਹੀ ਹੈ ਅਜੋਕੇ ਸਮੇਂ ਸਿੱਖ ਕੌਮ ਤੇ ਮਾਨਵਤਾ ਸਨਮੁੱਖ ਚੁਣੌਤੀਆਂ।ਸਿੱਖ ਸਿਧਾਂਤਾਂ ਦੀ ਰੌਸ਼ਨੀ ਵਿਚ ਇਨ੍ਹਾਂ ਚਨੌਤੀਆਂ ਦਾ ਹੱਲ ਕਿਵੇਂ? ਵਿਚਾਰਨ ਦੀ ਲੋੜ। ਆਉ ਸੁਣਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਨੂੰ। ਤੁਹਾਨੂੰ ਦੱਸ ਦੇਈਏ ਕਿ ਜਥੇਦਾਰ ਸਾਹਿਬ ਨੇ ਪਹਿਲਾਂ ਵੀ ਆਦੇਸ਼ ਜਾਰੀ ਕੀਤਾ ਸੀ
ਕਿ ਸਿੱਖ ਪੰਥ ਦੁਨੀਆ ਦੀ ਮੱਦਦ ਕਰਨ ਲਈ ਅੱਗੇ ਆਵੇ ਇਸ ਔਖੀ ਘੜੀ ਚ ਗੁਰੂਘਰਾਂ ਦੀਆਂ ਗੋਲਕਾਂ ਲੋੜਵੰਦਾਂ ਲਈ ਖੋਲ੍ਹ ਦਿੱਤੀਆਂ ਜਾਣ ਵਿਦੇਸ਼ੀ ਵਿਦਿਆਰਥੀਆਂ ਦੀ ਮੱਦਦ ਕੀਤੀ ਜਾਵੇ। ਵਿਦੇਸ਼ਾਂ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਬਿਪਤਾ ਦੀ ਇਸ ਘੜੀ ਵਿਚ ਅਕਾਲ ਪੁਰਖ ਤੇ ਭਰੋਸਾ ਰੱਖਣ ਦੀ ਅਪੀਲ ਅਤੇ ਭਾਰਤ ਵਿਚ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਪ੍ਰਵਾਸੀ ਸਿੱਖਾਂ ਨੂੰ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਅਤੇ ਸਿਹਤ ਕਰਮੀਆਂ ਤੇ ਪੁਲਸ ਪ੍ਰਸ਼ਾਸਨ ਨੂੰ ਪ੍ਰਵਾਸੀਆ ਪ੍ਰਤੀ ਸਨਮਾਨ ਜਨਕ ਰਵੱਈਆ ਧਾਰਨ ਕਰਨ ਦੀ ਅਪੀਲ। ਪ੍ਰਵਾਸੀਆਂ ਪ੍ਰਤੀ ਮਜਾਕੀਆ ਟਿਪਣੀਆਂ ਅਤੇ ਵਿਡੀਓਜ ਬਨਾਉਣ ਦੀ ਨਿਖੇਧੀ। ਤੁਹਾਨੂੰ ਦੱਸ ਦੇਈਏ ਕਿ ਕ ਰੋ ਨਾ ਕਾਰਨ ਜਿਥੇ ਪੂਰੀ ਦੁਨੀਆਂ ਘਰਾਂ ਅੰਦਰ ਰਹਿਣ ਲਈ ਮਜ਼ ਬੂਰ ਹੈ, ਉਥੇ ਹੀ ਸਿੱਖ ਪੰਥ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸੰਕਟ ਦੀ ਘੜੀ ਮੌਕੇ ਲੋੜਵੰਦਾਂ ਤੱਕ ਲੰਗਰ ਪਹੁੰਚਾਉਣ ਦਾ ਵੱਡਾ ਉਪਰਾਲਾ ਕਰ ਰਹੀ ਹੈ। ਇਸ ਤੋਂ ਇਲਾਵਾ ਕਰ ਫਿਊ ਦੌਰਾਨ ਫਸੇ ਲੋਕਾਂ ਨੂੰ ਘਰ ਪਹੁੰਚਾਉਣ ਲਈ ਵੀ ਸਿੱਖ ਸੰਸਥਾ ਨੇ ਪਹਿਲਕਦਮੀਂ ਕੀਤੀ ਹੈ। ਪੰਜਾਬ ਅੰਦਰ ਬੰਦ ਵਾਲੀ ਸਥਿਤੀ ਦੇ ਚੱਲਦਿਆਂ ਵੱਡੀ ਗਿਣਤੀ ਵਿਚ ਲੋਕਾਂ ਦਾ ਰੁਜ਼ਗਾਰ ਖੁੱਸ ਜਾਣ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੋਂ ਲੰਗਰ ਸੇਵਾ ਲਗਾਤਾਰ ਜਾਰੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਜਿਹੇ ਹਾਲਾ ਤ ਬਣਨ ਦੇ ਪਹਿਲੇ ਦਿਨ ਤੋਂ ਇਹ ਆਦੇਸ਼ ਕੀਤੇ ਹਨ ਕਿ ਹਰ ਗੁਰਦੁਆਰਾ ਸਾਹਿਬ ਤੋਂ ਲੰਗਰ ਤਿਆਰ ਕਰਕੇ ਲੋੜਵੰਦਾਂ ਤੱਕ ਪਹੁੰਚਾਇਆ ਜਾਵੇ। ਇਸੇ ਦੇ ਚੱਲਦਿਆਂ ਜਿਥੇ ਮਾਨਵਤਾ ਦੇ ਅਧਿਆਤਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਤੋਂ ਅੰਮ੍ਰਿਤਸਰ ਸ਼ਹਿਰ ਅੰਦਰ ਜ਼ਰੂਰਤਮੰਦਾਂ ਤੱਕ ਰੋਜ਼ਾਨਾ ਲੰਗਰ ਭੇਜਿਆ ਜਾ ਰਿਹਾ ਹੈ, ਉਥੇ ਹੀ ਸ਼੍ਰੋਮਣੀ ਕਮੇਟੀ ਦੇ ਬਾਕੀ ਵੱਖ-ਵੱਖ ਜ਼ਿਲ੍ਹਿਆਂ ਅੰਦਰ ਸਥਿਤ ਗੁਰਦੁਆਰਾ ਸਾਹਿਬਾਨ ਵੱਲੋਂ ਵੀ ਇਹ ਕਾਰਜ ਜਾਰੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਵਾਲੇ 79 ਗੁਰਦੁਆਰਾ ਸਾਹਿਬਾਨ ਤੋਂ ਮਾਨਵਤਾ ਲਈ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿਚ ਸਾਰੇ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਵਿਸ਼ੇਸ਼ ਨਿਗਰਾਨੀ ਲਈ ਆਦੇਸ਼ ਦਿੱਤੇ ਗਏ ਹਨ। ਹਰ ਗੁਰਦੁਆਰਾ ਸਾਹਿਬਾਨ ਤੋਂ ਗੱਡੀਆਂ ਰਾਹੀਂ ਪੂਰੀ ਸਾਵਧਾਨੀ ਨਾਲ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ਵੱਖ-ਵੱਖ ਇਲਾਕਿਆਂ ਵਿਚ ਲੰਗਰ ਭੇਜਿਆ ਜਾ ਰਿਹਾ ਹੈ। ਵਿਸ਼ੇਸ਼ ਤੌਰ ’ਤੇ ਖ਼ਿਆਲ ਰੱਖਿਆ ਜਾ ਰਿਹਾ ਹੈ ਕਿ ਜਿਥੇ ਵੀ ਲੋੜਵੰਦਾਂ ਦਾ ਪਤਾ ਲੱਗੇ, ਉੇਥੇ ਪਹਿਲ ਦੇ ਅਧਾਰ ’ਤੇ ਲੰਗਰ ਸੇਵਾ ਭੇਜੀ ਜਾਵੇ। ਲੰਗਰ ਸੇਵਾ ਲਈ ਸਥਾਨਕ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਮਿਲਵਰਤਨ ਨਾਲ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸ਼੍ਰੋਮਣੀ ਕਮੇਟੀ ਵੱਲੋਂ 10 ਲੱਖ ਤੋਂ ਜ਼ਿਆਦਾ ਲੋੜਵੰਦਾਂ ਤੱਕ ਲੰਗਰ ਸੇਵਾ ਦਿੱਤੀ ਜਾ ਚੁੱਕੀ ਹੈ। ਇਹ ਕਾਰਜ ਰੋਜ਼ਾਨਾ ਜਾਰੀ ਹੈ ਅਤੇ ਹਰ ਗੁਰਦੁਆਰਾ ਸਾਹਿਬਾਨ ਤੋਂ ਸੇਵਾਦਾਰ ਖੁਦ ਗੱਡੀਆਂ ਰਾਹੀਂ ਲੰਗਰ ਪਹੁੰਚਾ ਰਹੇ ਹਨ। ਹਰ ਗੁਰਦੁਆਰੇ ਤੋਂ ਇਲਾਕੇ ਦੀ ਲੋੜ ਅਨੁਸਾਰ ਗੱਡੀਆਂ ਦੀ ਵਿਵਸਥਾ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨਾਲ ਜੁੜੀਆਂ 400 ਤੋਂ ਵੱਧ ਲੋਕਲ ਗੁਰਦੁਆਰਾ ਕਮੇਟੀਆਂ ਵੱਲੋਂ ਵੀ ਲੋੜਵੰਦਾਂ ਦੀ ਮੱਦਦ ਜਾਰੀ ਹੈ।

error: Content is protected !!