Home / ਸਿੱਖੀ ਖਬਰਾਂ / ਮਾੜੇ ਕਰਮ ਗੁਰੂ ਕਿਵੇਂ ਸੁਪਨੇ ਵਿਚ ਕੱਟ ਦੇਂਦਾ ਹੈ

ਮਾੜੇ ਕਰਮ ਗੁਰੂ ਕਿਵੇਂ ਸੁਪਨੇ ਵਿਚ ਕੱਟ ਦੇਂਦਾ ਹੈ

ਮਾੜੇ ਕਰਮ ਗੁਰੂ ਕਿਵੇਂ ਸੁਪਨੇ ਵਿਚ ਕੱਟ ਦੇਂਦਾ ਹੈ – ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ!ਸਿਧਾਂਤ ਉਸਨੂੰ ਹੀ ਕਿਹਾ ਜਾਂਦਾ ਹੈ ਜੋ ਸਾਰੇ ਜੀਵ, ਜੰਤੂਆਂ, ਆਦਿ ਲਈ ਸਦੀਵੀਂ ਇਕੋ ਜਿਹਾ ਵਰਤੇ; ਜਿਵੇਂ ਕੁਦਰਤ ਦਾ ਸਿਧਾਂਤ ਹੈ। ਜੋ ਸਾਰੇ ਜੀਵ, ਜੰਤੂਆਂ, ਆਦਿ ਲਈ ਇਕੋ ਜਿਹਾ ਨਹੀਂ, ਉਸਨੂੰ ਸਿਧਾਂਤ ਨਹੀ ਕਿਹਾ ਜਾ ਸਕਦਾ।
ਅਸੀਂ ਇਹ ਵੀ ਸਮਝ ਲਈਏ ਕਿ ਆਪਣੇ ਕਰਮਾਂ ਪ੍ਰਤੀ ਕਈ ਫ਼ਲਾਂ ( ਭਾਵ ਨਤੀਜਿਆਂ ) ਦਾ ਨਿਰਧਾਰਣ ਵੀ ਅਸੀਂ ਮਨੁੱਖਾਂ ਨੇ ਆਪ ਕੀਤਾ ਹੈ ਨਾ ਕਿ ਪਰਮਾਤਮਾ ਨੇ। ਉਦਾਹਰਣ ਵਜੋਂ ਸਰਕਾਰੀ ਨੌਕਰੀਆਂ ਜਾਂ ਕੋਈ ਧੰਧਾ ਲੈ ਲਉ। ਪਰਮਾਤਮਾ ਨੇ ਸਰਕਾਰੀ ਅਹੁਦੇ ਨਹੀਂ ਬਣਾਏ ਹਨ। ਪਰਮਾਤਮਾ ਨੇ ਕਰੰਸੀ ਨੋਟ ਨਹੀਂ ਬਣਾਏ ਬਲਕਿ ਅਸੀਂ ਬਣਾਏ ਹਨ। ਕਿਸੇ ਸਰਕਾਰੀ ਅਹੁਦੇ ਦੀ ਪਰਾਪਤੀ ਕਰਣ ਲਈ ਪੂਜਾ ਅਰਚਨਾ ਕਰਨਾ ਜਾਂ ਮਿਹਨਤ ਕਰਨਾਂ ਉਸ ਫ਼ਲ ਨੂੰ ਪਰਾਪਤ ਕਰਨ ਦੀ ਕੋਸ਼ਿਸ਼ ਕਰਣਾ ਹੈ ਜਿਹੜਾ ਸਾਡਾ ਅਪਣਾ ਘੜਿਆ ਹੋਇਆ ਫ਼ਲ ਹੈ। ਜਿਹੜੇ ਫ਼ਲ ਪਰਮਾਤਮਾ ਨੇ ਘੜੇ ਹਨ ਉਹ ਅਟੱਲ ਹਨ ਅਤੇ ਸਭ ਲਈ ਹਨ। ਅਸੀਂ ਖਾਂਦੇ ਹਾਂ ਤਾਂ ਵਧਦੇ ਹਾਂ, ਤਾਕਤ ਪ੍ਰਾਪਤ ਕਰਦੇ ਹਾਂ। ਇਹ ਫ਼ਲ ਕੁਦਰਤੀ ਹਨ। ਅਸੀਂ ਜਨਮ ਲੈਂਦੇ ਹਾਂ, ਜਵਾਨ ਹੁੰਦੇ ਹਾਂ ਅਤੇ ਮਰਦੇ ਹਾਂ। ਇਹ ਫ਼ਲ ਹਨ ਕੁਦਰਤੀ। ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਪਰਮਾਤਮਾ ਨੂੰ ਧਿਆਉਣਾ, ਨਾਮ ਜੱਪਣਾ ਅਤੇ ਸਿਮਰਨ ਕਰਨ ਦੀ ਬਹੁਤ ਮਹਾਨਤਾ, ਬਹੁਤ importance ਦੱਸੀ ਗਈ ਹੈ। ਏਥੋਂ ਤੱਕ ਸਮਝਾਇਆ ਗਿਆ ਹੈ ਕਿ ਸਾਨੂੰ ਮਨੁੱਖਾ-ਜੀਵਨ ਮਿਲਿਆ ਹੀ ਨਾਮ ਦਾ ਸਿਮਰਨ ਕਰਨ ਲਈ ਹੈ, ਤਾਕਿ ਨਾਮ ਸਿਮਰਨ ਰਾਹੀਂ ਅਸੀਂ ਆਪਣੇ ਮੂਲ ਦੀ ਪਛਾਣ ਕਰਕੇ, ਸੱਚ ਦੀ ਪਛਾਣ ਕਰਕੇ ਰਬੱ ਦਾ ਦੀਦਾਰ ਕਰ ਸਕੀਏ। ਸਿਮਰਨ ਕਰਦੇ ਕਰਦੇ ਰੱਬ ਦਾ ‘ਰੂਪ` ਹੀ ਬਣ ਜਾਈਏ।ਗੁਰਬਾਣੀ ਵਿੱਚ ਜਿਸ ਨਾਮ ਜੱਪਣ ਅਤੇ ਨਾਮ ਸਿਮਰਨ ਦੀ ਏਡੀ ਵਡਿਆਈ ਦੱਸੀ ਗਈ ਹੈ, ਏਨੀ ਸਿਫ਼ਤ-ਸਲਾਹ ਕੀਤੀ ਗਈ ਹੈ। ਉਹ ‘ਨਾਮ` ਕੀ ਹੈ? ਕੀ ਜੱਪਣਾ ਹੈ, ਕਿਸ ਦਾ ਸਿਮਰਨ ਕਰਨਾ ਹੈ, ਪਰਮਾਤਮਾ ਨੂੰ ਮਿਲਣ ਦਾ ਕੀ ਭਾਵ ਹੈ ਅਤੇ ਇਹ ਸਭ ਕੁੱਝ ਕਰਨ ਦਾ ਸਾਨੂੰ ਕੀ ਲਾਭ ਹੈ?ਪਰਮਾਤਮਾ ਦੀ ਸਿਰਜੀ ਹੋਈ ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ, ਆਪਣੇ ‘ਨਿਰਗੁਣ ਅਤੇ ਸਰਗੁਣ` ਸਰੂਪ ਵਿੱਚ, ਭਾਵ: ਆਪਣੇ ਗੁਪਤ ਅਤੇ ਪ੍ਰਗਟ ਸਰੂਪ ਵਿੱਚ, ਕੁਦਰਤ ਦਾ ਸਾਰਾ ਪਸਾਰਾ, ਦਿਸਦਾ ਅਤੇ ਅਣ-ਦਿਸਦਾ ਸੰਸਾਰ, ਸਭ ਕੁੱਝ ਪਰਮਾਤਮਾ ਦਾ ਹੀ ਗੁਣ ਹੈ।

error: Content is protected !!