Home / ਸਿੱਖੀ ਖਬਰਾਂ / ਗੁਰੂਦਵਾਰਾ ਕਿਆਰਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਜੀ ਮੱਝੀਆਂ ਚਰਾਉਣ ਜਾਂਦੇ ਸੀ

ਗੁਰੂਦਵਾਰਾ ਕਿਆਰਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਜੀ ਮੱਝੀਆਂ ਚਰਾਉਣ ਜਾਂਦੇ ਸੀ

ਦਰਸ਼ਨ ਕਰੋ ਗੁਰੂਦਵਾਰਾ ਕਿਆਰਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਜੀ ਮੱਝੀਆਂ ਚਰਾਉਣ ਜਾਂਦੇ ਸੀਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਸੀਂ ਜੋ ਲੜੀ ਸ਼ੁਰੂ ਕੀਤੀ ਹੈ ਉਸ ਅਧੀਨ ਪਿਛਲੀ ਵਾਰ ਅਸੀਂ ਤੁਹਾਡੇ ਨਾਲ ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਿਤ ਗੁ. ਪੱਟੀ ਸਾਹਿਬ ਦੇ ਵਿਚਾਰ ਸਾਂਝੇ ਕੀਤੇ ਸੀ। ਇਸ ਵਾਰ ਅਸੀਂ ਗੁਰਦੁਆਰਾ ਕਿਆਰਾ ਸਾਹਿਬ ਬਾਰੇ ਤੁਹਾਨੂੰ ਦੱਸ ਰਹੇ ਹਾਂ ਜੋ ਕਿ ਪਾਕਿਸਤਾਨ ਵਿਖੇ ਸਥਿਤ ਹੈ। ਇਹ ਉਹੀ ਅਸਥਾਨ ਹੈ ਜਿੱਥੇ ਆਪ ਜੀ ਦੇ ਪਿਤਾ ਮਹਿਤਾ ਕਾਲੂ ਜੀ ਆਪ ਜੀ ਨੂੰ ਮੱਝੀਆਂ ਚਰਾਉਣ ਲਈ ਭੇਜਦੇ ਹੁੰਦੇ ਸੀ ਤੇ ਇੱਕ ਦਿਨ ਆਪ ਉਸ ਸੱਚੇ ਪ੍ਰਮਾਤਮਾ ਦੀ ਭਗਤੀ ਵਿੱਚ ਇੰਨੇ ਲੀਨ ਹੋ ਗਏ ਕਿ ਆਪ ਜੀ ਦੀਆਂ ਮੱਝਾਂ ਦੂਜੇ ਕਿਸਾਨ ਦੇ ਖੇਤਾਂ ਵਿੱਚ ਵੜ ਗਈਆਂ ਤੇ ਫਸਲ ਨੂੰ ਉਜਾੜ ਦਿੱਤਾ। ਜਦੋਂ ਇਹ ਸਭ ਕਿਸਾਨ ਨੂੰ ਪਤਾ ਲੱਗਾ ਤਾਂ ਉਹ ਪਿੰਡ ਦੇ ਚੌਧਰੀ ਰਾਏ ਬੁਲਾਰ ਜੀ ਕੋਲ ਗਏ ਤੇ ਬਾਬਾ ਨਾਨਕ ਜੀ ਦੀ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਰਾਏ ਬੁਲਾਰ, ਕਿਸਾਨ ਸਮੇਤ ਉਜੜੀ ਹੋਈ ਫ਼ਸਲ ਦੇਖਣ ਪਹੁੰਚੇ ਤਾਂ ਉੱਥੇ ਸਭ ਠੀਕ ਸੀ ਤੇ ਇਹ ਸਭ ਦੇਖ ਕੇ ਕਿਸਾਨ ਨੇ ਰਾਏ ਬੁਲਾਰ ਤੋਂ ਮੁਆਫ਼ੀ ਮੰਗੀ। ਇਸੇ ਅਸਥਾਨ ‘ਤੇ ਅੱਜ ਗੁਰਦੁਆਰਾ ਕਿਆਰਾ ਸਾਹਿਬ ਸੁਸ਼ੋਭਿਤ ਹੈ। ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਦੇ ਭੇਦਭਾਵ ਨੂੰ ਖ਼ਤਮ ਕਰਕੇ ਸਭ ਨੂੰ ਇੱਕੋ ਰੱਬ ਦੇ ਬੰਦੇ ਹੋਣ ਤੇ ਸਮੁੱਚੀ ਮਨੁੱਖਤਾ ਦੀ ਭਲਾਈ ਕਰਨ ਦਾ ਸੁਨੇਹਾ ਦਿੱਤਾ।ਗੁਰੂਦਵਾਰਾ ਕਿਆਰਾ ਸਾਹਿਬ – ਬਾਬਾ ਨਾਨਕ ਜਦ ਜਵਾਨ ਹੋਏ ਤਾ ਮਹਿਤਾ ਕਾਲੂ ਜੀ ਨੇ ਉਨ੍ਹਾ ਨੂੰ ਖੇਤਾਂ ਵਿਚ ਮੱਝੀਆਂ ਚਰਾਉਣ ਦਾ ਕੰਮ ਸੋਂਪ ਦਿਤਾ । ਮੱਝੀਆਂ ਚਰਾਉਂਦਿਆਂ ਇਕ ਵਾਰ ਬਾਬਾ ਨਾਨਕ ਪ੍ਰਭੂ ਭਗਤੀ ਵਿਚ ਲੀਨ ਹੋ ਗਏ। ਮੱਝੀਆਂ ਨਾਲ ਵਾਲੇ ਖੇਤ ਵਿਚ ਜਾ ਵੜੀਆਂ ਅਤੇ ਕਿਸਾਨ ਦੀ ਸਾਰੀ ਫ਼ਸਲ ਉਜਾੜ ਦਿੱਤੀ। ਕਿਸਾਨ ਨੇ ਜਦ ਆ ਕੇ ਇਹ ਸਭ ਦੇਖਿਆ ਤਾਂ ਉਸ ਨੇ ਬਾਬਾ ਨਾਨਕ ਨੂੰ ਕੁਝ ਨਹੀਂ ਕਿਹਾ ਪਰ ਪਿੰਡ ਦੇ ਚੌਧਰੀ ਰਾਏ ਬੁਲਾਰ ਕੋਲ ਸ਼ਿਕਾਇਤ ਕਰ ਦਿੱਤੀ। ਰਾਏ ਬੁਲਾਰ ਨੂੰ ਉਸ ਦਾ ਯਕੀਨ ਨਾ ਆਇਆ ਅਤੇ ਕਿਸਾਨ ਨਾਲ ਆਪ ਉਸ ਦੇ ਖੇਤਾਂ ਵਿਚ ਉਸ ਦੀ ਉਜਾੜੀ ਹੋਈ ਫ਼ਸਲ ਵੇਖਣ ਆ ਗਿਆ। ਕਿਸਾਨ ਆਪਣੇ ਖੇਤਾਂ ਵਿਚ ਅਗੇ ਨਾਲੋਂ ਵੀ ਦੂਣੀ-ਚੋਣੀ ਲਹਿਰਾਉਂਦੀ ਫ਼ਸਲ ਦੇਖ ਕੇ ਦੰਗ ਰਹਿ ਗਿਆ ਅਤੇ ਸ਼ਰਮਿੰਦਾ ਹੋਇਆ।ਉਸ ਨੇ ਰਾਏ ਬੁਲਾਰ ਤੋਂ ਮਾਫ਼ੀ ਮੰਗੀ। ਨਨਕਾਣਾ ਸਾਹਿਬ (ਪਾਕਿਸਤਾਨ) ਵਿਚ ਇਸ ਅਸਥਾਨ ’ਤੇ ਗੁਰਦੁਆਰਾ ਕਿਆਰਾ ਸਾਹਿਬ ਬਣਿਆ ਹੋਇਆ ਹੈ। 1921 ਈ. ਤੋਂ ਪਹਿਲਾਂ ਇਥੇ ਮਹੰਤ ਕਾਬਜ਼ ਸਨ। 1921 ਵਿਚ ਇਹ ਅਸਥਾਨ ਸ਼੍ਰੋਮਣੀ ਕਮੇਟੀ ਅਧੀਨ ਆ ਗਿਆ। 1947 ਤੋਂ ਬਾਅਦ ਇਹ ਸ਼ਹਿਰ ਪਾਕਿਸਤਾਨ ਵਲ ਚਲਾ ਗਿਆ’

error: Content is protected !!