Home / ਵੀਡੀਓ / ਭੈਅ ਤੇ ਸ਼ਰਧਾ ਪਈ ਭਾਰੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

ਭੈਅ ਤੇ ਸ਼ਰਧਾ ਪਈ ਭਾਰੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

ਭੈਅ ਤੇ ਸ਼ਰਧਾ ਪਈ ਭਾਰੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਰੋ ਨਾ ਕਾਰਨ ਕਾਫੀ ਧਾਰਮਿਕ ਸਥਾਨ ਬੰਦ ਹਨ ਪਰ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਘਰ ਆਉਣ ਵਾਲੀਆਂ ਸੰਗਤਾਂ ਚ ਪੂਰੀ ਸ਼ਰਧਾ ਬਣੀ ਹੋਈ ਹੈ ਜੋ ਪੂਰੇ ਜੋਸ਼ ਨਾਲ ਸੰਗਤਾਂ ਆ ਰਹੀਆਂ ਹਨ ਸੰਗਤਾਂ ਦਾ ਕਹਿਣਾ ਹੈ ਕਿ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਘਰ ਸਾਨੂੰ ਕੁੱਝ ਨਹੀਂ ਹੋ ਸਕਦਾ ਹੈ ਕੱਲ੍ਹ ਕਰਮਾਂ ਦੀ ਹੈ ਜੋ ਗੁਰੂ ਰਾਮਦਾਸ ਜੀ ਦੇ ਲਿਖਿਆ ਹੈ ਹੋਣਾ ਉਹੀ ਹੈ।’ਭਾਈ ਕਾਨ੍ਹ ਸਿੰਘ ਨ੍ਹਾਭਾ ਅਤੇ ਭਾਈ ਵੀਰ ਸਿੰਘ ਅਨੁਸਾਰ ਸ਼ਰਧਾ ਜਿਸ ਦੇ ਗੁਰਬਾਣੀ ਵਿੱਚ ਪ੍ਰਕਰਣ ਅਨੁਸਾਰ ਅਲੱਗ ਅਲੱਗ ਅਰਥ ਹਨ। ਮਹਾਨ ਕੋਸ਼ ਅਨੁਸਾਰ ਸ਼ਰਧਾ ਦਾ ਅਰਥ ਹੈ ਯਕੀਨ ਅਤੇ ਭਰੋਸਾ। ਭਾਈ ਵੀਰ ਸਿੰਘ ਅਨੁਸਾਰ ਵਿਸ਼ਵਾਸ਼ ਅਤੇ ਪਿਆਰ ਦਾ ਮਿਲਵਾਂ ਭਾਵ ਜਿਸ ਵਿੱਚ ਸਤਿਕਾਰ ਸ਼ਾਮਲ ਹੁੰਦਾ ਹੈ। ਅਜਿਹੀ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਭਾਵਨਾ ਹੈ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਵਿੱਚ ਜੋ ਲਗਾਤਾਰ ਦਰਬਾਰ ਸਾਹਿਬ ਦੇ ਦਰਸ਼ਨ ਲਈ ਆਉਦੀਆਂ ਰਹਿੰਦੀਆਂ ਹਨ।ਦਰਬਾਰ ਸਾਹਿਬ ਸਰੋਵਰ ਚ ਦੂਰੋਂ ਦੂਰ ਸੰਗਤਾਂ ਆ ਕੇ ਇਸ਼ਨਾਨ ਕਰਦੀਆਂ ਹਨ ਤੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੀਆਂ ਖੁਸ਼ੀਆ ਪ੍ਰਾਪਤ ਕਰਦੀਆਂ ਹਨ।ਗੁਰੂ ਜੀ ਨੇ ਇਸ ਦਾ ਨੀਂਹ ਪੱਥਰ ਇਕ ਮੁਸਲਮਾਨ ਫ਼ਕੀਰ ਸਾਂਈ ਮੀਂਆ ਮੀਰ (1550-1635) ਪਾਸੌਂ 28 ਦਸੰਬਰ 1588 ਨੂੰ ਰਖਵਾਇਆ ਸੀ। ਇਸ ਤੌਂ ਪਹਿਲਾਂ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦਾ ਕੰਮ ਸ੍ਰੀ ਗੁਰੂ ਰਾਮਦਾਸ ਜੀ (1534-1581) ਸ਼ੁਰੂ ਕਰਵਾ ਚੁੱਕੇ ਸਨ। ਕੁਝ ਹਵਾਲਿਆ ਉਹ ਜ਼ਮੀਨ ਤੁੰਗ ਪਿੰਡ ਦੇ ਵਸਨੀਕਾਂ ਪਾਸੌਂ ਖਰੀਦੀ ਗਈ ਸੀ ਪਰ ਦੁਸਰੇ ਪਾਸੇ ਹੋਰਾਂ ਦਾ ਕਹਿਣਾ ਹੈ ਕਿ ਉਹ ਜ਼ਮੀਨ ਸਮਰਾਟ ਅਕਬਰ ਵਲੋਂ ਸ਼੍ਰੀ ਬੀਬੀ ਭਾਨੀ ਜੀ ਨੂੰ ਉਸ ਵਕਤ ਤੋਹਫੇ ਵਜੋਂ ਭੇਟ ਕੀਤੀ ਗਈ ਸੀ ਜੱਦ ਉਨ੍ਹਾਂ ਦਾ ਵਿਆਹ ਸ਼੍ਰੀ ਗੁਰੂ ਰਾਮਦਾਸ ਜੀ ਨਾਲ ਹੋਇਆ ਸੀ। ਸਰੋਵਰ ਨੂੰ ਪੱਕਾ ਕਰਵਾਉਣ ਦਾ ਕੰਮ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਕਰਵਾਇਆ ਸੀ ਤੇ ਇਸ ਸਰੋਵਰ ਦੇ ਠੀਕ ਵਿੱਚਕਾਰ ਹੀ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਉੱਸਾਰੀ ਗਈ ਜਿਸ ਦੀ ਕਾਰ ਸੇਵਾ ਸਿੱਖਾਂ ਨੇ ਕੀਤੀ ਸੀ। ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ,16 ਅਗਸਤ 1604 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਨੇ ਆਪ ਕੀਤੀ ਸੀ। ਭਾਈ ਬੁੱਢਾ ਜੀ ਨੂੰ ਹਰਿਮੰਦਰ ਸਾਹਿਬ ਦੇ ਪਹਿਲਾ ਗ੍ਰੰਥੀ ਥਾਪਿਆ ਗਿਆ। ਗੁਰੂ ਅਰਜਨ ਸਾਹਿਬ ਨੇ ਰੋਜ਼ਾਨਾ ਸਾਰਾ ਦਿਨ ਅਤੇ ਦੇਰ ਰਾਤ ਤੱਕ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰਨ ਦੀ ਜੋ ਮਰਯਾਦਾ ਬੰਨ੍ਹੀ ਸੀ ਉਹ ਕਿ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਹੈ। ਜੱਦ 1635 ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਕਾ ਚੱਕ ( ਸ੍ਰੀ ਅੰਮ੍ਰਿਤਸਰ ) ਛੱਡ ਕੇ ਕੀਰਤਪੁਰ ਸਾਹਿਬ ਚਲੇ ਗਏ ਤਾਂ ਉਨ੍ਹਾਂ ਦਿਨਾਂ ਦੌਰਾਨ ਹਰਿਮੰਦਰ ਸਾਹਿਬ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਕੋਲ ਚਲਾ ਗਿਆ। ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਜੱਦ 1664 ਵਿੱਚ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਤਾਂ ਨਵੇਂ ਵਾਰਸਾਂ ਨੇ ਉਨ੍ਹਾਂ ਨੂੰ ਅੰਦਰ ਨਹੀ ਜਾਣ ਦਿਤਾ ਅਤੇ ਦਰਵਾਜ਼ੇ ਬੰਦ ਕਰ ਲਏ।

error: Content is protected !!