Home / ਰਾਜਨੀਤਿਕ ਤੇ ਖੇਡਾਂ / ਮਨਪ੍ਰੀਤ ਸਿੰਘ ਬਾਦਲ ਦੇ ਘਰੋਂ ਆਈ ਮਾੜੀ ਖਬਰ

ਮਨਪ੍ਰੀਤ ਸਿੰਘ ਬਾਦਲ ਦੇ ਘਰੋਂ ਆਈ ਮਾੜੀ ਖਬਰ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਸਭ ਤੋਂ ਵੱਡੇ ਸਿਆਸਤ ਪਰਿਵਾਰ ਬਾਦਲ ਪਰਿਵਾਰ ਦੇ ਘਰੋਂ ਜਾਣਕਾਰੀ ਅਨੁਸਾਰ ਬਾਦਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜਾਣਕਾਰੀ ਅਨੁਸਾਰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਜੀ ਹਰਮਿੰਦਰ ਕੌਰ ਦਾ ਅੱਜ ਸਵੇਰੇ 3.00 ਵਜੇ ਦੇ ਹਾਂਤ ਹੋ ਗਿਆ ਹੈ। ਮਾਤਾ ਕਾਫ਼ੀ ਲੰਮੇ ਸਮੇਂ ਤੋ ਬਿਮਾ ਰ ਚੱਲ ਰਹੇ ਸਨ। ਉਨ੍ਹਾਂ ਇਲਾਜ ਚੰਡੀਗੜ੍ਹ ਵਿਚ ਚੱਲ ਰਿਹਾ ਸੀ । ਕਲ ਹੀ ਮਾਤਾ ਆਪਣੇ ਪਿੰਡ ਬਾਦਲ ਗਏ ਸਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਦੀ ਮਾਤਾ ਹਰਮਿੰਦਰ ਕੋਰ ਦਾ ਅੰਤਿਮ ਸਸ ਕਾਰ ਅੱਜ ਸ਼ਾਮ 3.00 ਵਜੇ ਕੀਤਾ ਜਾਵੇਗਾ। ਇਹ ਸਸਕਾਰ ਉਨ੍ਹਾਂ ਦੇ ਪਿੰਡ ਬਾਦਲ ਵਿਖੇ ਹੀ ਕੀਤਾ ਜਾਵੇਗਾ । ਤੁਹਾਨੂੰ ਦੱਸ ਦੇਈਏ ਕਿ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਨ। ਉਹ ਦੂਜੀ ਵਾਰ ਵਿੱਤ ਮੰਤਰੀ ਦੇ ਉਹਦੇ ਤੇ ਬੈਠੇ ਹਨ । ਉਨ੍ਹਾਂ ਦਾ ਤਾਲੁਕ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਹੈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਬਠਿੰਡਾ ਸ਼ਹਿਰ ਤੋਂ ਚੋਣ ਜਿੱਤੇ ਹਨ। ਉਨ੍ਹਾਂ ਦੇ ਮਾਤਾ ਜੀ ਦਾ ਉਨ੍ਹਾਂ ਦੀ ਤਰੱਕੀ ਚ ਬਹੁਤ ਵੱਡੀ ਭੂਮਿਕਾ ਸੀ। ਦੱਸ ਦੇਈਏ ਕਿ ਮਨਪ੍ਰੀਤ ਸਿੰਘ ਬਾਦਲ ਦਾ ਜਨਮ ਪਿੰਡ ਬਾਦਲ, ਜ਼ਿਲ੍ਹਾ ਮੁਕਤਸਰ ਵਿਖੇ 26 ਜੁਲਾਈ 1962 ਨੂੰ ਹੋਇਆ। ਉਨ੍ਹਾਂ ਦੇ ਪਿਤਾ ਗੁਰਦਾਸ ਸਿੰਘ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਹਨ| ਉਨ੍ਹਾਂ ਨੇ ਪੜਾਈ ਦੂਨ ਸਕੂਲ (ਦੇਹਰਾਦੂਨ) ਅਤੇ ਸੇਂਟ ਸਟੀਫਨਜ਼ ਕਾਲਜ (ਦਿੱਲੀ) ਵਿਚ ਹਾਸਲ ਕੀਤੀ। ਉਸ ਤੋ ਬਾਅਦ ਉਨ੍ਹਾਂ ਨੇ ਯੂਨੀਵਰਸਿਟੀ ਆਫ਼਼ ਲੰਡਨ ਤੋਂ ਵਕਾਲਤ ਦੀ ਤਾਲੀਮ ਹਾਸਲ ਕੀਤੀ। ਦੱਸ ਦੇਈਏ ਕਿ ਉਨ੍ਹਾਂ ਦਾ ਸਿਆਸੀ ਜੀਵਨ 1995 ਵਿਚ ਸ਼ੁਰੂ ਹੋਇਆ ਜਦੋਂ ਮਨਪ੍ਰੀਤ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਗਿੱਦੜਬਾਹਾ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ, ਜਿਸ ਵਿਚ ਉਹ ਕਾਮਯਾਬ ਰਹੇ। 1997, 2002 ਅਤੇ 2007 ਵਿਚ ਉਹ ਫੇਰ ਜੇਤੂ ਰਹੇ। 2007 ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਨੂੰ ਖ਼ਜ਼ਾਨਾ ਮੰਤਰੀ ਦਾ ਅਹੁਦਾ ਦਿੱਤਾ, ਪਰ ਅਕਤੂਬਰ 2010 ਵਿਚ ਆਪਸੀ ਮਤ ਭੇਦ ਦੇ ਕਾਰਨ ਮਨਪ੍ਰੀਤ ਨੂੰ ਵਜ਼ਾਰਤ ਤੋਂ ਖ਼ਾਰਜ ਕਰ ਦਿੱਤਾ ਗਿਆ।

error: Content is protected !!