Home / ਸਿੱਖੀ ਖਬਰਾਂ / ਲਾਂਘਾ ਖੁੱਲ੍ਹਣ ਤੱਕ ਇਸ ਤਰ੍ਹਾਂ ਕਰਨੇ ਹੋਣਗੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ

ਲਾਂਘਾ ਖੁੱਲ੍ਹਣ ਤੱਕ ਇਸ ਤਰ੍ਹਾਂ ਕਰਨੇ ਹੋਣਗੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ

ਲਾਂਘਾ ਖੁੱਲ੍ਹਣ ਤੱਕ ਇਸ ਤਰ੍ਹਾਂ ਕਰਨੇ ਹੋਣਗੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ‘ਇਸ ਵੇਲੇ ਦੀ ਵੱਡੀ ਖਬਰ ਆ ਰਹੀ ਸਿੱਖ ਭਾਈਚਾਰੇ ਲਈ ਜੋ ਦਰਬਾਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਉਤਾਵਲੀ ਹੈ ਉਹ ਹੁਣ ਦੂਰਬੀਨ ਰਾਹੀ ਦਰਸ਼ਨ ਕਰ ਸਕਦੇ ਹਨ ਤੁਹਾਨੂੰ ਦੱਸ ਦੇਈਏ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਭਾਰਤੀ ਯਾਤਰੂਆਂ ‘ਤੇ ਅਣਮਿਥੇ ਸਮੇਂ ਲਈ ਲਗਾਈ ਰੋਕ ਦੇ ਚੱਲਦਿਆਂ ਲਾਂਘਾ ਮੁੜ ਤੋਂ ਖੁੱਲ੍ਹਣ ਤੱਕ ਸੰਗਤ ਨੂੰ ਪੱਬਾਂ ਭਾਰ ਖੜ੍ਹੇ ਹੋ ਕੇ ਡੇਰਾ ਬਾਬਾ ਨਾਨਕ ਸੈਕਟਰ ਦੀ ਸਰਹੱਦੀ ਚੌਾਕੀ ‘ਤੇ ਬਣਾਏ ਗਏ ‘ਦਰਸ਼ਨ ਸਥਲ’ ਦੇ ਮੁਕਾਮ ਤੋਂ ਹੀ ਦੂਰਬੀਨਾਂ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਹੋਣਗੇ | ਉਧਰ ਪਾਕਿ ਸਰਕਾਰ ਵਲੋਂ ਕੋਰੋਨਾ ਦੇ ਖੌਫ਼ ਦੇ ਚੱਲਦਿਆਂ ਪਾਕਿਸਤਾਨੀ ਨਾਗਰਿਕਾਂ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਦਾਖ਼ਲੇ ‘ਤੇ ਲਗਾਈ ਰੋਕ ਦੇ ਕਾਰਨ ਗੁਰਦੁਆਰਾ ਸਾਹਿਬ ਅਤੇ ਪਰਿਕਰਮਾ ਵਿਚ ਵਿਰਾਨਗੀ ਛਾਈ ਹੋਈ ਹੈ | ਉੱਧਰ ਤੁਹਾਨੂੰ ਦੱਸ ਦੇਈਏ ਕਿ ਅਕਾਲੀ ਦਲ ਦਿੱਲੀ ਦੇ ਸਾਬਕਾ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੇ ਭਾਰਤ ਸਰਕਾਰ ਵਲੋਂ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ‘ਤੇ ਅਣਮਿਥੇ ਸਮੇਂ ਲਈ ਲਗਾਈ ਰੋਕ ਦੇ ਫ਼ੈਸਲੇ ਨੂੰ ਮੰਦਭਾਗਾ ਦੱਸਦਿਆਂ ਉਕਤ ਯਾਤਰਾ ਤੋਂ ਇਹ ਰੋਕ ਹਟਾਉਣ ਦੀ ਮੰਗ ਕੀਤੀ ਹੈ | ਇਸ ਦੇ ਨਾਲ ਸ: ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਭਰਾ ਸ: ਹਰਵਿੰਦਰ ਸਿੰਘ ਸਰਨਾ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਕੋਰੋ ਨਾ ਵਾ ਇਰਸ ਤੋਂ ਬਚਾ ਅ ਲਈ ਜਿਸ ਤਰ੍ਹਾਂ ਨਾਲ ਸਕੂਲ, ਕਾਲਜ, ਸਿਨੇਮਾ ਘਰਾਂ ਨੂੰ ਤਹਿ ਕੀਤੇ ਸਮੇਂ ਲਈ ਬੰਦ ਕੀਤਾ ਗਿਆ ਹੈ, ਉਸੇ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ‘ਤੇ ਵੀ ਤਹਿ ਕੀਤੇ ਸਮੇਂ ਤੱਕ ਹੀ ਰੋਕ ਲਗਾਈ ਜਾਵੇ | ਤੁਹਾਨੂੰ ਦੱਸ ਦੇਈਏ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤਾਂ ਲਈ ਥੋੜ੍ਹੇ ਸਮੇਂ ਲਈ ਲਾਂਘੇ ਨੂੰ ਰੋਕਿਆ ਗਿਆ ਹੈ। ਦੱਸ ਦੇਈਏ ਕਿ ਆਏ ਦਿਨ ਹਜਾਰਾਂ ਸੰਗਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਦਰਸ਼ਨ ਕਰਨ ਜਾਦੀਆਂ ਸਨ ਪਰ ਕੋਰਿਨਾ ਕਾਰਨ ਰਸਤਾ ਰੋਕ ਦਿੱਤਾ ਗਿਆ ਹੈ।

error: Content is protected !!