Home / ਸਿੱਖੀ ਖਬਰਾਂ / ਇਨ੍ਹਾਂ 4 ਚੀਜਾਂ ਤੋ ਬਚ ਕੇ ਰਹਿਣਾ – ਸੰਤ ਮਸਕੀਨ

ਇਨ੍ਹਾਂ 4 ਚੀਜਾਂ ਤੋ ਬਚ ਕੇ ਰਹਿਣਾ – ਸੰਤ ਮਸਕੀਨ

4 ਚੀਜਾ ਤੋ ਬਚ ਕੇ ਰਹਿਣਾ ਸੰਤ ਮਸਕੀਨ ਚ ਇਹ ਕਥਾ ਜਰੂਰ ਸੁਣੋ ਜੀ ।’ਇਸ ਧਰਤੀ ਤੇ ਸਰੀਰਕ ਰੂਪ ’ਚ ਪੈਦਾ ਹੋਣ ਨੂੰ ਹੀ ‘ਜਨਮ’ ਸਮਝਿਆ ਜਾਂਦਾ ਹੈ। ਜਨਮ ਤੋਂ ਸਰੀਰਕ mout ਤੱਕ ਸਰੀਰਕ ਭੋਗ ਭੋਗਦੇ ਰਹਿਣਾ, ਇਸਨੂੰ ‘ਜੀਵਨ’ ਆਖਦੇ ਹਨ ਅਤੇ ਸਰੀਰਕ ਰੂਪ ’ਚ ਖਤਮ ਹੋ ਜਾਣ ਨੂੰ ਮਰ ਨਾ ਸਮਝਿਆ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿਚ ਜੀਵਤ ਮਰ ਨ, ਜਨਮ ਮ ਰਨ ਆਦਿ ਲਫਜ਼ਾਂ ਨੂੰ ਪ੍ਰੋਢਾਵਾਦੀ ਢੰਗ ਨਾਲ ਵਰਤ ਕੇ ‘ਸਤਿਗੁਰ’ ਦ੍ਰਿੜ ਕਰਵਾਇਆ ਹੈ, ਸਰੀਰ ਕਰਕੇ ਜਿਊਂਦੇ ਪਰ ਆਤਮਕ mout ਮਰੇ ਹੋਏ ਮਨੁੱਖਾਂ ਦੀ ਜੀਵਨੀ ਬਾਰੇ ਸੁਚੇਤ ਕਰਾਇਆ ਹੈ। ਆਓ ਵਿਚਾਰੀਏ :- 1. ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ।। (ਗੁਰੂ ਗ੍ਰੰਥ ਸਾਹਿਬ, ਪੰਨਾ : 58) ਭਾਵ ਜੋ ਸੱਚ ਨਾਲ ਨਹੀਂ ਜੁੜਦੇ ਮਾਨੋ ਜੰਮਦੇ ਮਰਦੇ ਪਏ ਹਨ। 2. ਸੋ ਜੀਵਿਆ ਜਿਸੁ ਮਨਿ ਵਸਿਆ ਸੋਇ।। ਨਾਨਕ ਅਵਰੁ ਨ ਜੀਵੈ ਕੋਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 142) ਭਾਵ ਸਤਿਗੁਰ ਬਿਨਾ ਜਿਊਣਾ ਜੀਵਨ ਹੈ ਹੀ ਨਹੀਂ। 3. ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ।। ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 523) 4. ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 643) 5. ਮਰਨੰ ਬਿਸਰਣੰ ਗੋਬਿੰਦਹ।। ਜੀਵਣੰ ਹਰਿ ਨਾਮ ਧ੍ਹਾਵਣਹ।। (ਗੁਰੂ ਗ੍ਰੰਥ ਸਾਹਿਬ, ਪੰਨਾ : 1361) 6. ਬਿਨੁ ਸਬਦੈ ਮੁਆ ਹੈ ਸਭੁ ਕੋਇ।। ਮਨਮੁਖੁ ਮੁਆ ਅਪੁਨਾ ਜਨਮੁ ਖੋਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 1418) ਉਪਰੋਕਤ ਕਿਸਮਾਂ ਦੇ ਕਈ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿਚੋਂ ਸਾਨੂੰ ਮਿਲਦੇ ਹਨ ਜਿਨ੍ਹਾਂ ਰਾਹੀਂ ਅਸੀਂ ਇਹ ਸਮਝ ਸਕਦੇ ਹਾਂ ਕਿ ਜੇ ਕਰ “ਮਨੁੱਖ ਅਗਿਆਨਤਾ ਕਾਰਨ ਵਿਕਾਰਾਂ ਵਸ ਪਿਆ, ਰਸਾਂ ਕਸਾਂ ’ਚ ਮਸਤ ਜੀਵਨ ਬਿਤਾ ਰਿਹਾ ਹੈ ਤਾਂ ਸਰੀਰਕ ਰੂਪ ’ਚ ਜਿਊਂਦਿਆਂ, ਉਸਦਾ ਇਸੇ ਜੀਵਨ ’ਚ ਮਨ ਕਰਕੇ ‘ਜਨਮ-ਮਰ ਨ’ ਹੋ ਰਿਹਾ ਹੈ।”ਜੀਵਨ ਦੀ ਇਹ ਖੇਡ ਬੜੀ ਔਖੀ ਹੈ ਤੇ ਕੋਈ ਵਿਰਲਾ ਹੀ ਗੁਰੂ ਦੀ ਸ਼ਰਨ ਪੈ ਕੇ ਇਹ ਸਮਝਦਾ ਹੈ। ਜਿਸ ਨੇ ਗੁਰੂ ਦੀ ਮਤ ਤੇ ਚਲ ਕੇ ਵਿਕਾਰਾਂ ਤੋਂ ਮੁਕਤੀ ਪਾ ਲਈ, ਉਹ ਦੁਵੈਤ ਵਿਚੋਂ ਇੱਕ ਨੂੰ ਪਛਾਣ ਕੇ ਜੀਵਨ ਦਾ ਸਹੀ ਭੇਦ ਪਾ ਲੈਂਦਾ ਹੈ ਤੇ ਜੀਵਨ ਦੀ ਔਖੀ ਖੇਡ ਨੂੰ ਜਿੱਤ ਕੇ ਸਦੀਵੀ ਸੁੱਖ ਨੂੰ ਪ੍ਰਾਪਤ ਕਰ ਲੈਂਦਾ ਹੈ।