Home / ਸਿੱਖੀ ਖਬਰਾਂ / SGPC ਦਾ ਵੱਡਾ ਫੈਸਲਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਦੀ ਸਕਰੀਨਿੰਗ ਸ਼ੁਰੂ

SGPC ਦਾ ਵੱਡਾ ਫੈਸਲਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਦੀ ਸਕਰੀਨਿੰਗ ਸ਼ੁਰੂ

ਖਬਰ ਆ ਰਹੀ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਜਾਣਕਾਰੀ ਅਨੁਸਾਰ ਸੰਸਾਰ ਭਰ ਵਿਚ ਕੋਰੋਨਾ ਦੇ ਵਧਦੇ dar ਕਾਰਨ ਹੁਣ ਐੱਸ. ਜੀ. ਪੀ. ਸੀ. ਨੇ ਵੱਡਾ ਫੈਸਲਾ ਲੈਂਦੇ ਹੋਏ ਸਿਹਤ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ‘ਚ ਆਉਣ ਵਾਲੀਆਂ ਸੰਗਤਾਂ ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਹੈ। ਹੁਣ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਦਾ ਪਹਿਲਾਂ ਸਰੀਰਕ ਟੈਂਪਰੇਚਰ ਚੈੱਕ ਕੀਤਾ ਜਾਵੇਗਾ ਅਤੇ ਜੇਕਰ ਉਨ੍ਹਾਂ ਨੂੰ ਬੁ ਖਾਰ ਹੋਇਆ ਤਾਂ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਦਾ ਇਲਾ-ਜ ਕਰਵਾਇਆ ਜਾਵੇਗਾ। ਇਸ ਦੀ ਸ਼ੁਰੂਆਤ ਹਰਮਿੰਦਰ ਸਾਹਿਬ ਦੇ ਮੁੱਖ ਦਰਵਾਜ਼ੇ ‘ਤੇ ਕੀਤੀ ਗਈ ਹੈ। ਐੱਸ. ਜੀ. ਪੀ. ਸੀ. ਵਲੋਂ ਡਾਕ ਟਰ ਰੂਪ ਸਿੰਘ ਅਤੇ ਪੰਜਾਬ ਸਰਕਾਰ ਵਲੋਂ ਬਣਾਈ ਗਈ ਵਿਸ਼ੇਸ਼ ਮੈਡੀ ਕਲ ਟੀਮ ਨੇ ਇਸ ਕੈਂਪ ਦੀ ਸ਼ੁਰੂਆਤ ਕੀਤੀ ਹੈ। ਡਾਕਟਰਾਂ ਦਾ ਇਹ ਕੈਂਪ 24 ਘੰਟੇ ਚੱਲੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੈਲਥ ਡਿਪਾਰਟਮੈਂਟ ਵਲੋਂ ਇੱਥੇ ਪਹੁੰਚਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸਕਰੀਨਿੰਗ ਅਤੇ ਉਨ੍ਹਾਂ ਦੇ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕੀਤੇ ਜਾ ਰਹੇ ਹਨ ਤਾਂ ਜੋ ਇਸ ਨਾ-ਮੁਰਾਦ ਬਿਮਾਰੀ ਤੋਂ ਅਹਿਤਿਆਤ ਵਰਤਣ ਵਿਚ ਕੋਈ ਕਮੀ ਨਾ ਰਹਿ ਸਕੇ। ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬੋਰਡ ਵੀ ਲਗਾ ਦਿੱਤਾ ਗਿਆ ਹੈ, ਇਸ ਦੇ ਨਾਲ-ਨਾਲ ਡਬਲਯੂ. ਐੱਚ. ਓ. ਦੀਆਂ ਹਿਦਾਇਤਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।ਹਿਮਾਚਲ ਵਿਚ ਸਾਰੇ ਧਾਰਮਿਕ ਸਥਾਨ ਬੰਦ ਦੂਜੇ ਪਾਸੇ ਕੋਰੋਨਾ ਦੇ ਮੱਦੇਨਜ਼ਰ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾਂ ਦੇਵੀ ਮੰਦਰ ਸਮੇਤ ਸਾਰੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ‘ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮਾਤਾ ਨੈਣਾਂ ਦੇਵੀ ਮੰਦਰ ਤੋਂ ਇਲਾਵਾ ਮਾਤਾ ਚਿੰਤਪੂਰਨੀ ਮੰਦਰ, ਮਾਤਾ ਜਵਾਲਾ ਮੁਖੀ ਮੰਦਰ, ਮਾਤਾ ਬ੍ਰਿਜੇਸ਼ਵਰੀ ਦੇਵੀ ਮੰਦਰ, ਮਾਤਾ ਚਾਮੁੰਡਾ ਦੇਵੀ ਮੰਦਰ, ਨੰਦੀਕੇਸ਼ਵਰ ਧਾਮ, ਦਿਓਟ ਸਿੱਧ ਬਾਬਾ ਬਾਲਕ ਨਾਥ ਮੰਦਰ ਆਦਿ ਧਾਰਮਿਕ ਅਸਥਾਨਾਂ ਦੇ ਸ਼ਰਧਾਲੂ ਦਰਸ਼ਨ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਪ੍ਰਸ਼ਾਸਨ ਦੀ ਸਹਿਮਤੀ ਤੋਂ ਬਿਨਾਂ ਜਗਰਾਤਾ, ਲੰਗਰ ਅਤੇ ਸਤਿਸੰਗ ਵੀ ਨਹੀਂ ਕੀਤਾ ਜਾ ਸਕੇਗਾ।

error: Content is protected !!