Home / ਸਿੱਖੀ ਖਬਰਾਂ / ਕਿਹੜਾ ਦਿਨ ਚੰਗਾ ਅਤੇ ਕਿਹੜਾ ਦਿਨ ਮਾੜਾ

ਕਿਹੜਾ ਦਿਨ ਚੰਗਾ ਅਤੇ ਕਿਹੜਾ ਦਿਨ ਮਾੜਾ

ਕਿਹੜਾ ਦਿਨ ਚੰਗਾ ਅਤੇ ਕਿਹੜਾ ਦਿਨ ਮਾੜਾ ?? ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ‘ਚੰਗਾ ਮਾੜਾ ਕੀ ਹੈ ਦੁਨੀਆ ਦਾ ਹਰ ਬੰਦਾ ਆਪ ਨੂੰ ਸਾਫ਼ ਸੁਥਰਾ ਸਮਝਦਾ ਹੈ। ਹਰ ਕੋਈ ਆਪਦੇ ਨੱਕ, ਮੂੰਹ, ਮੱਥੇ, ਹੱਥਾਂ, ਪੈਰਾਂ. ਚਮੜੀ ਵਾਲਾਂ ਨੂੰ ਸੁੰਦਰ ਬਣਾਉਣ ਤੇ ਲੱਗਾ ਹੈ। ਸਰੀਰ ਨੂੰ ਚਮਕਾਉਣ ਲਈ ਸਾਬਣ, ਕਰੀਮ, ਪੌਡਰ, ਤੇਲ, ਅਤਰ ਬਹੁਤ ਕੁੱਝ ਵਰਤਿਆ ਜਾ ਰਿਹਾ ਹੈ। ਤਾਜ਼ਾ ਭੋਜਨ ਨਹੀਂ ਖਾਂਦਾ ਜਾਂਦਾ ਹੈ।
ਸਰੀਰ ਨੂੰ ਸਜਾਉਣ ਨੂੰ ਸੋਹਣੇ ਕੱਪੜੇ ਪਾਏ ਜਾਂਦੇ ਹਨ। ਕਦੇ ਇਹ ਨਹੀਂ ਸੋਚਿਆ, ਪਦਾਰਥ ਕਾਹਦੇ ਬਣੇ ਹੋਏ ਹਨ? ਪਰ ਕਦੀ ਇਹ ਨਹੀਂ ਸੋਚਿਆ ਕਿ ਅਸੀ ਅੰਦਰੋਂ ਕਿੰਨੇ ਗੰਦੇ ਮਾੜੇ ਹਾ।ਅੱਜ ਕਲ੍ਹ ਗੁਰਮਤ ਦੇ ਕਈ ਵਿਦਵਾਨ ਪ੍ਰਚਾਰਕ ਸੱਜਣ ਸਿੱਖ ਮੱਤ ਵਿੱਚ ਆ ਵੜੀਆਂ “ਮਨ-ਮਤਾਂ” ਪ੍ਰਤੀ ਸਿੱਖਾਂ ਨੂੰ ਜਾਗਰੁਕ ਕਰਨ ਲਈ ਬਹੁਤ ਹੀ ਸੋਹਣਾ ਉਪਾਲਾ ਕਰ ਰਹੇ ਹਨ। ਪਰ ਉਹ “ਮਨ” ਨੂੰ ਸਮਝਣ ਵਿੱਚ ਕੁੱਝ ਭੁਲੇਖਾ ਖਾ ਰਹੇ ਹਨ।ਪਹਿਲੀਆਂ ਪਉੜੀਆਂ ਵਿਚ ਪਰਮਾਤਮਾ ਦੇ ਲੱਛਣ, ਉਸ ਦਾ ਰੂਪ, ਪ੍ਰਾਪਤੀ ਦਾ ਅੰਤ੍ਰੀਵ ਸਾਧਨ, ਭਗਤੀ ਦੇ ਗੁਣ ਗਾਉਣ, ਨਾਮ ਸੁਣਨ ਤੇ ਮਨਨ (ਸਿਮਰਨ), ਗਿਆਨ ਪ੍ਰਾਪਤੀ, ਪੂਰਨ ਪਦ ਆਦਿ ਦਾ ਵਰਣਨ ਹੋਇਆ ਹੈ ਤੇ ਸਦਾ ਸਾਈਂ ਦੇ ਧਿਆਨ ਵਿਚ ਮਗਨ ਰਹਿਣ ਦੀ (ਸਮਾਧੀ ਦੀ) ਜਾਚ ਦਸੀ ਗਈ ਹੈ। ਫਿਰ ਸੰਸਾਰ ਰਚਨਾ ਦੀ ਵਿਸ਼ਾਲਤਾ ਇਸ ਵਿਚ ਅਨੇਕਤਾ ਵਿਚ ਸਦਾ ਸਲਾਮਤ ਨਿਰੰਕਾਰ ਨੂੰ ਅਨੁਭਵ ਕਰਨਾ, ਉਸ ਦੇ ਵਖੋ ਵਖਰੇ ਰੰਗ, ਭਲੇ ਬੁਰੇ ਨਜ਼ਾਰੇ, ਸਭ ਕੁਝ ਵੇਖ ਕੇ ‘ਜੋ ਤੁਧੁ ਭਾਵੇ ਸਾਈ ਭਲੀ ਕਾਰ’ ਮੰਨ ਕੇ ਉਸ ਦੇ ਚਾਉ ਵਿਚ ਹਰ ਰੰਗ ਨੂੰ ਸਵੀਕਾਰ ਕਰ ਸਾਈਂ ਦੇ ਧਿਆਨ ਵਿਚ ਜੁੜੇ ਰਹਿਣ ਵਿਚ ਸਹਿਜਤਾ ਲਿਆਉਣੀ ਤੇ ਵਾਹਿਗੁਰੂ ਦੀ ਮਿਹਰ-ਨਦਰ ਸਦਕਾ ਪੰਚ ਬਣੇ ਰਹਿਣ ਦਾ ਉਪਦੇਸ਼ ਹੈ ਜੋ ਗੁਰਸਿਖ-ਗੁਰਮੁਖ ਦੀਆਂ ਸੀਮਾਵਾਂ ਤੇ ਉਡਾਰੀਆਂ ਨਿਯੁਕਤ ਕਰਦਾ ਹੈ। ਨਾਮ ਦੇ ਗੁਣਾ ਦੀ ਚਰਚਾ ਹੋਈ ਤਾਂ ਇਹ ਦਾ ਦਰਸਾਇਆ ਗਿਆ ਹੈ ਕਿ ਨਾਮ ਨਾਲ ਜੁੜਿਆਂ ਹੀ ਹਉਮੈ ਤੋਂ ਛੁਟਕਾਰਾ ਹੋਣਾ ਹੈ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਵੀ ਨਾਮ ਸਦਕਾ ਹੀ ਛੁਟਕਾਰਾ ਮਿਲਦਾ ਹੈ ।ਕਿਉਂਕਿ ਹਉਮੈਂ, ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਸਭ ਮਨ ਦੀ ਮੈਲ ਹੈ ਤੇ ਇਹ ਨਾਮ ਹੀ ਹੈ ਜੋ ਮਨ ਦੀ ਮੈਲ ਧੋਂਦਾ ਹੈ।ਨਾਮ ਸਿਮਰਨ ਨਾਲ ਮਨ ਦੀ ਮੈਲ ਲੱਥਦੀ ਹੈ ਤਾਂ ਮਨ ਸ਼ੁਧ ਹੁੰਦਾ ਹੈ ਤਾਂ ਆਪੇ ਦੀ ਪਛਾਣ ਆ ਜਾਂਦੀ ਹੈ ।ਮਨ ਦੀ ਮੈਲ਼ ਤਨ ਦੀ ਮੈਲ ਤੋਂ ਵਖਰੀ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਤਨ ਦੀ ਮੈਲ ਤਾਂ ਦੁਨਿਆਬੀ ਪ੍ਰਦੂਸ਼ਣ ਸਦਕਾ ਮੈਲੀ ਹੋ ਜਾਂਦੀ ਹੈ। ਜਦ ਹੱਥ, ਪੈਰ, ਤਨ ਤੇ ਸਮੁਚੀ ਦੇਹੀ ਮਿੱਟੀ ਨਾਲ ਮੈਲੇ ਹੋ ਜਾਂਦੇ ਹਨ ਤਾਂ ਅਸੀਂ ਪਾਣੀ ਨਾਲ ਧੋ ਕੇ ਮਿੱਟੀ ਦੀ ਮੈਲ ਉਤਾਰ ਦਿੰਦੇ ਹਾਂ।ਜੇਕਰ ਮਲ-ਮੂਤਰ ਨਾਲ ਕਪੜੇ ਮੈਲੇ ਹੋ ਜਾਣ ਤਾਂ ਮੈਲ ਸਾਬਣ ਨਾਲ ਮਲ ਕੇ ਧੋ ਕਢੀਦੀ ਹੈ। ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥ ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥

error: Content is protected !!