Home / ਦੁਨੀਆ ਭਰ / ਪੰਜਾਬ ਦੇ ਇਨ੍ਹਾਂ ਲੋਕਾਂ ਲਈ ਆਈ ਮਾੜੀ ਖਬਰ

ਪੰਜਾਬ ਦੇ ਇਨ੍ਹਾਂ ਲੋਕਾਂ ਲਈ ਆਈ ਮਾੜੀ ਖਬਰ

ਦੱਸ ਦੇਈਏ ਕਿ ਕੋਵਿਡ-19 ਨੂੰ ਲੈ ਕੇ ਪੂਰੇ ਵਿਸ਼ਵ ‘ਚ ਹਾਹਾ ਕਾਰ ਮਚੀ ਹੋਈ ਹੈ। ਇਸ ਨਾਲ ਆਮ ਆਦਮੀ ਤੋਂ ਇਲਾਵਾ ਕਾਰੋਬਾਰੀਆਂ ‘ਚ ਵੀ ਡਰ ਦਾ ਮਾਹੌਲ ਹੈ। ਦਿਨ-ਬ-ਦਿਨ ਕਾਰੋਬਾਰ ਪ੍ਰਭਾ ਵਿਤ ਹੋ ਰਿਹਾ ਹੈ। ਜਨਵਰੀ ‘ਚ ਪੰਜਾਬ ਦੇ ਹੋਟਲਾਂ ਦਾ ਆਕੂਪੈਂਸੀ ਰੇਟ 60 ਤੋਂ 70 ਫੀਸਦੀ ਸੀ, ਜੋ ਹੁਣ ਡਿੱਗ ਕੇ 15 ਤੋਂ 20 ਫੀਸਦੀ ਰਹਿ ਗਿਆ ਹੈ। ਹੋਟਲ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ‘ਚ ਖਰਚ ਤਕ ਨਹੀਂ ਨਿਕਲ ਰਹੇ ਅਤੇ ਪੂਰੀ ਇੰਡਸਟਰੀ ਨੂੰ ਨੁਕਸਾਨ ਹੋ ਰਿਹਾ ਹੈ।ਸਰਕਾਰ ਨੂੰ ਹਾਲਾਤ ਸਾਧਾਰਨ ਬਣਾਉਣ ਲਈ 3 ਤੋਂ 4 ਮਹੀਨੇ ਖਾਸ ਰਿਆਇਤਾਂ ਦੇਣੀਆਂ ਹੋਣਗੀਆਂ। ਕੇਂਦਰ ਸਰਕਾਰ ਨੇ ਸਾਰੇ ਵੀਜੇ ਰੱਦ ਕਰ ਦਿੱਤੇ ਹਨ। ਇਸ ਨਾਲ ਵਿਦੇਸ਼ਾਂ ਤੋਂ ਲੋਕਾਂ ਦੀ ਆਦਮ ਬਿਲਕੁਲ ਰੁਕ ਗਈ ਹੈ ਜਿਸ ਦਾ ਸਿੱਧਾ ਅਸਰ ਹੋਟਲ ਉਦਯੋਗ ‘ਤੇ ਪਿਆ ਹੈ। ਹੋਟਲਾਂ ਦੀ ਬੁਕਿੰਗ ਕੈਂਸਲ ਹੋ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸਮੇ ਮੰਦੀ ਚੱਲ ਰਹੀ ਹੈ ਹਰ ਕਾਰੋਬਾਰ ਚ। ਹੋਟਲ ਐਂਡ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਅਮਰਵੀਰ ਸਿੰਘ ਦਾ ਕਹਿਣਾ ਹੈ ਕਿ ਹੋਟਲ ਐਂਡ ਮੈਨੇਜਮੈਂਟ ਉਦਯੋਗ ਦਾ ਬੁਰਾ ਦੌਰ ਚੱਲ ਰਿਹਾ ਹੈ। ਗਾਹਕ ਲਗਾਤਾਰ ਘੱਟ ਹੋ ਰਹੇ ਹਨ। ਸੂਬਿਆਂ ‘ਚ ਹੋਟਲਾਂ ਦੇ ਲਗਭਗ 30 ਤੋਂ 40 ਹਜਾਰ ਤਕ ਕਮਰੇ ਹਨ। ਇਨ੍ਹਾਂ ਦਾ ਆਕੂਪੈਂਸੀ ਰੇਟ ਸਿਰਫ 20 ਫੀਸਦੀ ਰਹਿ ਗਿਆ ਹੈ। ਹੋਟਲ ਕਾਰੋਬਾਰੀਆਂ ਲਈ ਲੋਨ ਦੀਆਂ ਕਿਸ਼ਤਾਂ ਤਕ ਦੇਣਾ ਵੀ ਮੁਸ਼ਕਲ ਹੋਇਆ ਪਿਆ ਹੈ। ਅਮਰਵੀਰ ਸਿੰਘ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਸੰਭਾਲਣ ‘ਚ ਕਾਫੀ ਮੁਸ਼ਕਲਾਂ ਆ ਰਹੀਆਂ ਹਨ। ਇਸ ਨੂੰ ਲੈ ਕੇ ਉਦਮੀ ਕਾਫੀ ਚਿੰਤਤ ਹਨ।ਐਸੋਸੀਏਸ਼ਨ ਨੇ ਸੈਰ-ਸਪਾਟਾ ਮੰਤਰੀ ਨੂੰ ਚਿੱਠੀ ਲਿਖ ਕੇ ਰਾਹਤ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਚੀਫ ਐਡਵਾਈਜ਼ਰ ਅਮਰਜੀਤ ਸਿੰਘ ਨੇ ਕਿਹਾ ਕਿ ਹੋਟਲ ਇੰਡਸਟਰੀ ਸੰਕਟ ‘ਚ ਹੈ। ਫਿਲਹਾਲ ਇਸ ਤੋਂ ਬਾਹਰ ਨਿਕਲਣ ਦਾ ਰਸਤਾ ਨਹੀਂ ਦਿਖ ਰਿਹਾ। ਰੈਸਟੋਰੈਂਟਾਂ ‘ਚ ਵੀ ਰੌਣਕ ਘੱਟ ਹੈ। ਅਜਿਹੇ ‘ਚ ਸਰਕਾਰ ਨੂੰ ਹੀ ਅੱਗੇ ਆ ਕੇ ਰਾਹਤ ਦੇਣੀ ਪਵੇਗੀ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ।

error: Content is protected !!