Home / ਸਿੱਖੀ ਖਬਰਾਂ / ਸ੍ਰੀ ਦਰਬਾਰ ਸਾਹਿਬ ਜਾਣ ਵਾਲੀ ਸੰਗਤ ਧਿਆਨ ਦੇਵੇ

ਸ੍ਰੀ ਦਰਬਾਰ ਸਾਹਿਬ ਜਾਣ ਵਾਲੀ ਸੰਗਤ ਧਿਆਨ ਦੇਵੇ

ਸ੍ਰੀ ਦਰਬਾਰ ਸਾਹਿਬ ਜਾਣ ਵਾਲੀ ਸੰਗਤ ਧਿਆਨ ਦੇਵੇ ‘ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਇਥੇ ਦੀ ਪਲਾਜ਼ਾ ਬੇਸਮੈਂਟ ’ਚ ਜਾਣ ’ਤੇ ਪਾਬੰ ਦੀ ਲਾ ਦਿੱਤੀ ਗਈ ਹੈ। ਇਹ ਪਾਬੰ ਦੀ ਅਹਿਤਿਆਤ ਪੱਖੋਂ ਕਰੋਨਾ ਦੇ ਸੰਭਾਵਿਤ ਖ ਤਰੇ ਨੂੰ ਦੇਖਦੇ ਹੋਏ ਲਾਈ ਗਈ ਹੈ। ਜ਼ਿਕਰਯੋਗ ਹੈ ਕਿ ਇਹ ਹਾਈ–ਟੈੱਕ ਬੇਸਮੈਂਟ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੇਟ ਉੱਤੇ ਹੀ ਸਥਿਤ ਹੈ। ਇਸ ਬੇਸਮੈਂਟ ਹਾੱਲ ਦਾ ਸੰਚਾਲਨ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਜਾਣਕਾਰੀ ਮੁਤਾਬਕ – ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ਦੀ ਬੇਸਮੈਂਟ, ਅਜਾਇਬਘਰ ਤੇ ਹਾੱਲ ’ਚ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਇੱਥੇ ਆਮ ਜਨਤਾ ਲਈ ਆੱਡੀਓ ਤੇ ਵੀਡੀਓ ਸ਼ੋਅ ਪ੍ਰਦਰਸ਼ਿਤ ਕੀਤੇ ਜਾਂਦੇ ਹਨ। ਸ੍ਰੀ ਹਰਿਮੰਦਰ ਸਾਹਿਬ ’ਚ ਸ਼ਰਧਾਲੂਆਂ ਦੇ ਜਾਣ ਉੱਤੇ ਕੋਈ ਪਾ ਬੰਦੀ ਨਹੀਂ ਹੋਵੇਗੀ। ਇਸ ਦੌਰਾਨ ਸਿਹਤ ਵਿਭਾਗ ਨੇ ਅੰਮ੍ਰਿਤਸਰ ਦੇ ਸ੍ਰੀ ਗਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਵਿਦੇਸ਼ ਤੋਂ ਪਰਤੇ ਪੰਜਾਬ ਦੇ ਚਾਰ ਮਰੀਜ਼ਾਂ ਨੂੰ ਕੱਲ੍ਹ 14 ਦਿਨਾਂ ਲਈ ਸਵਾਮੀ ਵਿਵੇਕਾਨੰਦ ਡ੍ਰੱਗ ਡੀ–ਐਡਿਕਸ਼ਨ ਐਂਡ ਰੀਹੈਬਿਲੀਟੇਸ਼ਨ ਸੈਂਟਰ ਦੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਚਾਰ ਪੰਜਾਬੀ ਕੱਲ੍ਹ ਸ਼ਨੀਵਾਰ ਨੂੰ ਫ਼ਰਾਂਸ ਤੇ ਜਰਮਨੀ ਤੋਂ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪੁੱਜੇ ਸਨ। ਦੱਸਣਯੋਗ ਹੈ ਕਿ ਫਰਾਂਸ ਤੇ ਜਰਮਨੀ ਸਮੇਤ ਚੀਨ, ਈਰਾਨ, ਇਟਲੀ, ਕੋਰੀਆ, ਫ਼ਰਾਂਸ, ਜਰਮਨੀ ਤੇ ਸਪੇਨ ’ਚ ਕੋਰੋਨਾ ਨੇ ਕਾਫ਼ੀ Dar ਮਚਾ ਇਆ ਹੋਇਆ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਕਿਹਾ ਕਿ ਜਿਹੜੇ ਯਾਤਰੀਆਂ ਨੂੰ ਵੱਖਰੇ ਵਾਰਡ ’ਚ ਰੱਖਿਆ ਗਿਆ ਹੈ, ਉਹ ਬਿਲਕੁਲ ਤੰਦਰੁ ਸਤ ਤੇ ਸਹੀ–ਸਲਾਮਤ ਹਨ। ਮਾਹਿਰ ਡਾਕ ਟਰਾਂ ਦੀ ਟੀਮ ਉਨ੍ਹਾਂ ਉੱਤੇ ਚੌਕ ਸ ਨਜ਼ਰ ਰੱਖੀ ਜਾ ਰਹੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!