Home / ਸਿੱਖੀ ਖਬਰਾਂ / ਆਪਣਾ ‘ਭਵਿੱਖ ਜਾਣਨ’ ਲਈ ਇਹ ਕਥਾ ਜਰੂਰ ਸੁਣੋ ਜੀ

ਆਪਣਾ ‘ਭਵਿੱਖ ਜਾਣਨ’ ਲਈ ਇਹ ਕਥਾ ਜਰੂਰ ਸੁਣੋ ਜੀ

ਆਪਣਾ ਭਵਿੱਖ ਜਾਣਨ ਲਈ ਇਹ ਕਥਾ ਜਰੂਰ ਸੁਣੋ ਜੀ ਭਵਿੱਖ ਤੋਂ ਚੀਜਾਂ ਤੇ ਨਿਰਭਰ ਕਰਦਾ ਹੈ ਸਮਾਂ ਤੇ ਕਿਸਮਤ’ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅੱਜ ਦੇ ਜ਼ਮਾਨੇ ਵਿਚ ਵੀ ਕਈ ਲੋਕ ਮੰਨਦੇ ਹਨ ਕਿ ਉਨ੍ਹਾਂ ਦੀ ਕਿਸਮਤ ਲਿਖੀ ਹੋਈ ਹੈ। ਉਹ ਸੋਚਦੇ ਹਨ ਕਿ ਹਰ ਰੋਜ਼ ਜੋ ਵੀ ਉਨ੍ਹਾਂ ਦੀ ਜ਼ਿੰਦਗੀ ਵਿਚ ਹੁੰਦਾ ਹੈ ਉਹ ਸਭ ਕਿਸਮਤ ਦੀ ਖੇਡ ਹੈ
ਅਤੇ ਉਹ ਇਸ ਬਾਰੇ ਕੁਝ ਨਹੀਂ ਕਰ ਸਕਦੇ।ਸਮਾਂ ਬਹੁਤ ਅਨਮੋਲ ਹੈ। ਲੰਘਿਆ ਹੋਇਆ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ ਤੇ ਪਛਤਾਵਾ ਹੀ ਹਥ ਆਉਂਦਾ ਹੈ।ਅੰਗਰੇਜ਼ੀ ਦੀ ਇਕ ਕਹਾਵਤ ਹੈ: ‘ਟਾਈਮ ਇਜ਼ ਮਨੀ‘(ਟਮਿੲ ਸਿ ਮੋਨਏ), ਭਾਵ ਸਮਾਂ ਹੀ ਸਭ ਕੁਝ ਹੈ ਤੇ ਬਹੁਤ ਕੀਮਤੀ ਹੈ। ਜਿਹੜਾ ਸਮੇਂ ਨੂੰ ਬਰਬਾਦ ਕਰਦਾ ਹੈ, ਸਮਾਂ ਉਸ ਨੂੰ ਬਰਬਾਦ ਕਰਕੇ ਰਖ ਦਿੰਦਾ ਹੈ। ਫ੍ਰੈਂਕਲਿਨ ਨੇ ਕਿਹਾ ਸੀ, ਠਸਮਾਂ ਹੀ ਜੀਵਨ ਹੈ। ਸਾਨੂੰ ਸਮੇਂ ਦੀ ਕਦਰ ਕਰਦੇ ਹੋਏ ਕਦੇ ਵੀ ਇਸ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਗੁਰੂ ਤੇਗ ਬਹਾਦਰ ਜੀ ਨੇ ਸਮੇਂ ਬਾਰੇ ਬੜੇ ਸਾਰਥਕ ਬਚਨ ਕੀਤੇ ਹਨ: ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਧ॥ ਸਮੇਂ ਨੂੰ ‘ਕਾਲ’ ਜਾਂ ‘ਮੌਤ’ ਦੇ ਅਰਥਾਂ ਵਿਚ ਵੀ ਲਿਆ ਜਾਂਦਾ ਹੈ। ਕਾਲ ਦੀ ਤਰ੍ਹਾਂ ਹੀ ਸਮੇਂ ਅਗੇ ਵੀ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ। ਜ਼ਰਾ ਸੋਚੋ, ਜੇਕਰ ਰੇਲਾਂ ਸਮੇਂ ਤੇ ਨਾ ਚਲਣ, ਦਫ਼ਤਰਾਂ ਦੇ ਕਰਮਚਾਰੀ ਸਮੇਂ ਸਿਰ ਨਾ ਪਹੁੰਚਣ, ਵਿਦਿਅਕ ਅਦਾਰੇ ਸਮੇਂ ਤੇ ਨਾ ਖੁਲ੍ਹਣ- ਤਾਂ ਭਲਾ ਕੀ ਹੋਵੇਗਾ? ਜੇਕਰ ਅਜਿਹਾ ਹੋਇਆ ਤਾਂ ਚਾਰੇ ਪਾਸੇ ਹਫੜਾ- ਦਫੜੀ ਮਚ ਜਾਵੇਗੀ। ਇਹ ਸਮਾਂ ਹੀ ਹੁੰਦਾ ਹੈ, ਜੋ ਸਾਨੂੰ ਨਿਸ਼ਚਿਤ ਕੰਮ ਸਮੇਂ ਸਿਰ ਕਰਨ ਦੀ ਪ੍ਰੇਰਨਾ ਦਿੰਦਾ ਹੈ।ਵਿਦਿਆਰਥੀ ਲਈ ਤਾਂ ਸਮੇਂ ਦੀ ਹੋਰ ਵੀ ਮਹਾਨਤਾ ਹੈ। ਉਸ ਨੇ ਆਪਣੇ ਸਾਰੇ ਸਾਲ ਦੀ ਮਿਹਨਤ ਨੂੰ ਪ੍ਰੀਖਿਆ ਵਿਚ ਨਿਸ਼ਚਿਤ ਮਿਤੀ ਤੇ ਨਿਸ਼ਚਿਤ ਸਮੇਂ ਵਿਚ ਪੂਰਾ ਕਰਕੇ ਵਿਖਾਉਣਾ ਹੁੰਦਾ ਹੈ। ਜੇ ਉਹ ਅਜਿਹਾ ਨਾ ਕਰ ਸਕਿਆ ਤਾਂ ਉਸ ਦੇ ਸਾਰੇ ਕੀਤੇ- ਕਰਾਏ ਤੇ ਪਾਣੀ ਫਿਰ ਜਾਵੇਗਾ। ਰਸੂਲ ਹਮਜ਼ਾਤੋਵ ਦਾ ਕਥਨ ਹੈ: ਜੇ ਤੁਸੀਂ ਬੀਤੇ ਉਤੇ ਪਿ ਸਤੌ ਲ ਚਲਾਉਗੇ, ਤਾਂ ਭਵਿਖ ਤੁਹਾਨੂੰ ਤੋਪ ਨਾਲ ਫੁੰਡੇ ਗਾ। ਭਾਵ ਅਸੀਂ ਬੀਤੇ ਹੋਏ ਉਤੇ ਝੂਰਦੇ ਅਤੇ ਭਵਿਖ ਦੀਆਂ ਚਿੰ ਤਾਵਾਂ ਵਿਚ ਨਾ ਡੁਬੇ ਰਹੀਏ, ਸਗੋਂ ਆਪਣੇ ਵਰਤਮਾਨ ਨੂੰ ਚੰਗਾ ਬਣਾਉਣ ਲਈ ਹੰਭਲਾ ਮਾਰੀਏ। ਭਗਤ ਕਬੀਰ ਜੀ ਨੇ ਸਮੇਂ ਦੇ ਬਹੁਮੁਲੇ ਹੋਣ ਦੀ ਜਾਣਕਾਰੀ ਬੜੇ ਹੀ ਭਾਵਪੂਰਤ ਸ਼ਬਦਾਂ ਵਿਚ ਦਿਤੀ ਹੈ: ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ ਪਲ ਮੇਂ ਪਰਲੋ ਹੋਏਗੀ, ਬਹੁਰ ਕਰੇਗਾ ਕਬ। ਸਮਾਂ ਵਹਿੰਦੇ ਪਾਣੀ ਦੀ ਤਰ੍ਹਾਂ ਹੈ। ਜਿਸ ਤਰਾਂ ਇਕ ਵਾਰ ਪਤਣ ਤੋਂ ਲੰਘਿਆ ਪਾਣੀ ਵਾਪਸ ਉਸ ਕਿਨਾਰੇ ਤੇ ਨਹੀਂ ਆਉਂਦਾ, ਉਸੇ ਤਰ੍ਹਾਂ ਇਕ ਵਾਰ ਲੰਘਿਆ ਸਮਾਂ ਵੀ ਕਦੇ ਵਾਪਸ ਨਹੀਂ ਪਰਤਦਾ।

error: Content is protected !!