Home / ਸਿੱਖੀ ਖਬਰਾਂ / ਜਦੋਂ ‘ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ’ ਨੰਗੇ ਪੈਂਰੀ ਨਾਨਕਮਤਾ ਸਾਹਿਬ ਗਏ

ਜਦੋਂ ‘ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ’ ਨੰਗੇ ਪੈਂਰੀ ਨਾਨਕਮਤਾ ਸਾਹਿਬ ਗਏ

ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੰਗੇ ਪੈਂਰੀ ਨਾਨਕਮਤਾ ਸਾਹਿਬ ਗਏ ਮਾਣ ਨਾਲ ਸ਼ੇਅਰ ਕਰੋ ਜੀ ਗੁਰਦੁਆਰਾ ਕਿੱਲਾ ਸਾਹਿਬ, ਉਤਰਾਖੰਡ ‘ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਰਾਹੀਂ ਸੰਸਾਰ ਦੇ ਵੱਖ-ਵੱਖ ਸਥਾਨਾਂ ’ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਭੁੱਲੇ ਭਟਕੇ ਲੋਕਾਂ ਨੂੰ ਇਨਸਾਨੀਅਤ ਤੇ ਅਧਿਆਤਮਕਤਾ ਦਾ ਰਾਹ ਵਿਖਾ ਕੇ ਆਪਣੀ ਰੱਬੀ ਜੋਤ ਰਾਹੀਂ ਸਿੱਧੇ ਰਾਹ ਪਾਇਆ। ਉਨ੍ਹਾਂ ਸਮਾਜ ਦੇ ਲ ਤਾੜੇ, ਗ਼ਰੀਬ, ਮਜ਼ਲੂਮਾਂ ਤੇ ਕਿਰਤੀਆਂ ਨੂੰ ਆਪਣੇ ਲੜ ਲਾ ਕੇ ਸੁਚੱਜੇ ਤੇ ਸਨਮਾਨਪੂਰਵਕ ਜੀਵਨ ਦੀ ਪ੍ਰੋੜਤਾ ਕੀਤੀ।
ਗੁਰੂ ਜੀ ਨੇ ਆਪਣੀ ਪਹਿਲੀ ਉਦਾਸੀ (1497 ਤੋਂ 1508) ਦੌਰਾਨ ਪੂਰਬ ਦੀ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਭਾਈ ਮਰਦਾਨਾ ਵੀ ਉਨ੍ਹਾਂ ਦੇ ਨਾਲ ਸਨ। ਪੂਰਬ ਦੀ ਯਾਤਰਾ ਦੌਰਾਨ ਗੁਰੂ ਨਾਨਕ ਦੇਵ ਜੀ ਲਾਹੌਰ, ਏਮਨਾਬਾਦ, ਰਾਜਸਥਾਨ, ਦਿੱਲੀ ਤੋਂ ਹੁੰਦੇ ਹੋਏ ਹਰਿਦੁਆਰ ਗਏ ਤੇ ਉੱਥੇ ਅਲਮੋੜਾ ਤੇ ਪੀਲੀਭੀਤ ਦੇ ਨੇੜੇ ਉਤਰਾਖੰਡ ਪਹਾੜੀਆਂ ਕੋਲ ਜ਼ਿਲ੍ਹਾ ਊਧਮ ਸਿੰਘ ਨਗਰ ਦੇ ਸਥਾਨ ਗੋਰਖਮਤਾ ਪੁੱਜੇ। ਬਾਅਦ ਵਿੱਚ ਇਸ ਸਥਾਨ ਦਾ ਨਾਂ ਨਾਨਕਮਤਾ ਪੈ ਗਿਆ। ਇਸ ਅਸਥਾਨ ਉੱਤੇ ਹੁਣ ਗੁਰਦੁਆਰਾ ਨਾਨਕਮਤਾ ਸਾਹਿਬ ਸੁਸ਼ੋਭਿਤ ਹੈ। ਭਾਵੇਂ ਆਸ-ਪਾਸ ਗੁਰੂ ਜੀ ਨਾਲ ਸਬੰਧਤ ਕੁਝ ਹੋਰ ਗੁਰਦੁਆਰੇ ਵੀ ਹਨ, ਪਰ ਸੰਗਤ ਦਰਸ਼ਨਾਂ ਸਮੇਂ ਆਮ ਤੌਰ ’ਤੇ ਨਾਨਕਮਤਾ ਸਾਹਿਬ ਹੀ ਠਹਿਰਦੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1975 ਵਿੱਚ ਗੁਰਦੁਆਰੇ ਦੀ ਕਾਰ ਸੇਵਾ ਬਾਬਾ ਹਰਬੰਸ ਸਿੰਘ, ਬਾਬਾ ਕਰਨੈਲ ਸਿੰਘ ਤੇ ਬਾਬਾ ਜਗੀਰ ਸਿੰਘ ਨੂੰ ਸੌਂਪੀ। ਇਸ ਅਸਥਾਨ ਉੱਤੇ ਪਹਿਲਾਂ ਬਾਬਾ ਜੀ ਨੇ ਪਵਿੱਤਰ ਸਰੋਵਰ ਦਾ ਟੱਕ ਲਾ ਕੇ ਸੇਵਾ ਆਰੰਭ ਕੀਤੀ, ਜੋ ਹੁਣ ਤਕ ਚੱਲ ਰਹੀ ਹੈ। ਹੁਣ ਤਕ ਇੱਥੇ ਸ੍ਰੀ ਹਰਮੰਦਿਰ ਸਾਹਿਬ, ਗੁਰਦੁਆਰਾ ਛੇਵੀਂ ਪਾਤਸ਼ਾਹੀ, ਗੁਰਦੁਆਰਾ ਭੰਡਾਰਾ ਸਾਹਿਬ, ਗੁਰਦੁਆਰਾ ਦੁੱਧ ਵਾਲਾ ਖੂਹ, ਅਜਾਇਬ ਘਰ, ਬਾਬਾ ਅਲਮਸਤ ਦੀਵਾਨ ਹਾਲ, ਲੰਗਰ ਹਾਲ, ਦਫ਼ਤਰ, ਜੋੜਾ ਘਰ, ਮਾਰਕੀਟ, ਯਾਤਰੀਆਂ ਦੇ ਠਹਿਰਨ ਲਈ ਵਿਸ਼ਾਲ ਸਰਾਂ ਤੇ ਪਾਰਕਿੰਗ ਬਣ ਚੁੱਕੀ ਹੈ। ਹੁਣ ਗੁਰਦੁਆਰਾ ਨਾਨਕਮਤਾ ਸਾਹਿਬ ਵਿੱਚ ਡੇਰਾ ਕਾਰ ਸੇਵਾ ਦੇ ਜਥੇਦਾਰ ਬਾਬਾ ਬਚਨ ਸਿੰਘ ਤੇ ਬਾਬਾ ਤਰਸੇਮ ਸਿੰਘ ਵੱਲੋਂ ਸੇਵਾ ਕਰਾਈ ਜਾ ਰਹੀ ਹੈ। ਇਲਾਕੇ ਦੇ ਬੱਚਿਆਂ ਦੇ ਚੰਗੇ ਭਵਿੱਖ ਲਈ ਇੱਥੇ ਕੰਨਿਆ ਮਹਾ ਵਿਦਿਆਲਿਆ, ਗੁਰੂ ਨਾਨਕ ਅਕੈਡਮੀ ਤੇ ਹੋਰ ਪੰਜਾਬੀ ਸਕੂਲ ਚੱਲ ਰਹੇ ਹਨ। ਇਸ ਅਸਥਾਨ ’ਤੇ ਪਹਿਲਾਂ ਗੁਰੂ ਨਾਨਕ ਦੇਵ ਜੀ ਅਤੇ ਮਗਰੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਚਰਨ ਪਾਏ ਤੇ ਵਿਲੱਖ ਚੋਜ ਦਿਖਾ ਕੇ ਇਸ ਸਥਾਨ ਨੂੰ ਸੰਸਾਰ ਪ੍ਰਸਿੱਧ ਬਣਾ ਦਿੱਤਾ। ਇਲਾਕੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨਾਲ ਸਬੰਧਤ ਵੀ ਕਈ ਗੁਰਦੁਆਰੇ ਸੁਸ਼ੋਭਿਤ ਹਨ। ਗੁਰਦੁਆਰਾ ਨਾਨਕਮਤਾ ਸਾਹਿਬ ਦੀ ਇਮਾਰਤ ਸ਼ਾਨਦਾਰ ਹੈ। ਗੁਰਦੁਆਰਾ ਹਰਮੰਦਿਰ ਸਾਹਿਬ ਦੇ ਸੁਨਹਿਰੀ ਦਰਵਾਜ਼ੇ ਖਿੱਚ ਦਾ ਕਾਰਨ ਬਣਦੇ ਹਨ। ਹਰ ਕੋਈ ਹਰਮੰਦਿਰ ਸਾਹਿਬ ਦੇ ਸੁਨਹਿਰੀ ਦਰਵਾਜ਼ਿਆਂ ਦੀ ਚਮਕ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਇਨ੍ਹਾਂ ਦਰਵਾਜ਼ਿਆਂ ਦੀ ਅਨੋਖੀ ਦਿਖ ਹਰ ਯਾਤਰੂ ਨੂੰ ਆਪਣੇ ਵੱਲ ਖਿੱਚਦੀ ਹੈ। ਖ਼ਾਸ ਕਰਕੇ ਰਾਤ ਦੇ ਪ੍ਰੋਗਰਾਮਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੁੱਖ-ਆਸਨ ਤੋਂ ਬਾਅਦ ਜਦੋਂ ਇਹ ਬਾਹਰੀ ਦਰਵਾਜ਼ੇ ਬੰਦ ਹੁੰਦੇ ਹਨ ਤਾਂ ਚੁਗਿਰਦੇ ਦੀਆਂ ਲਾਈਟਾਂ ਵਿੱਚ ਇਨ੍ਹਾਂ ਦਰਵਾਜ਼ਿਆਂ ਦੀ ਚਮਕ ਦੇਖਦਿਆਂ ਹੀ ਬਣਦੀ ਹੈ। ਚੰਨ ਚਾਨਣੀ ਰਾਤ ਵਿੱਚ ਇਹ ਸੁਨਹਿਰੀ ਦਰਵਾਜ਼ੇ ਆਪਣੀ ਵਿਲੱਖਣ ਦਿਖ ਪੇਸ਼ ਕਰਦੇ ਹਨ। ਗੁਰਦੁਆਰੇ ਦੀ ਇਮਾਰਤ ਦੇ ਖੱਬੇ ਪਾਸੇ ਪਵਿੱਤਰ ਵਿਰਾਸਤੀ ਪਿੱਪਲ ਹੈ, ਜੋ ਗੁਰੂ ਨਾਨਕ ਦੇਵ ਜੀ ਵੀ ਯਾਤਰਾ ਨਾਲ ਸਬੰਧਤ ਹੈ। ਇਮਾਰਤ ਦੇ ਪਿਛਲੇ ਪਾਸੇ ਸਰੋਵਰ ਹੈ। ਗੁਰਦੁਆਰਾ ਨਾਨਕਮਤਾ ਸਾਹਿਬ ਦੀ ਇਸ ਪਵਿੱਤਰ ਇਮਾਰਤ ਤੋਂ ਲਗਪਗ ਇੱਕ ਕਿਲੋਮੀਟਰ ਦੀ ਦੂਰੀ ’ਤੇ ਪੂਰਬ ਵੱਲ ਗੁਰੂ ਨਾਨਕ ਸਾਗਰ ਡੈਮ ਵਿੱਚ ਬਣਿਆ ਬਾਉਲੀ ਸਾਹਿਬ ਵੀ ਯਾਤਰੀਆਂ ਦੀ ਖਿੱਚ ਦਾ ਕਾਰਨ ਬਣਦਾ ਹੈ।

error: Content is protected !!