Home / ਦੁਨੀਆ ਭਰ / ਸਿੱਧੂ ਮੂਸੇਵਾਲਾ ਬਾਰੇ ਆਈ ਵੱਡੀ ਖਬਰ

ਸਿੱਧੂ ਮੂਸੇਵਾਲਾ ਬਾਰੇ ਆਈ ਵੱਡੀ ਖਬਰ

ਦੱਸ ਦੇਈਏ ਕਿ ਕਰੋਨਾ ਨੇ ਜਿੱਥੇ ਪੂਰੀ ਦੁਨੀਆ ‘ਚ Dar ਬਣਾਇਆ ਹੋਇਆ ਹੈ, ਉੱਥੇ ਹੀ ਇਹ ਹੋਲ਼ੀ-ਹੋਲ਼ੀ ਭਾਰਤ ‘ਚ ਵੀ ਪੈਰ ਪਸਾਰ ਰਿਹਾ ਹੈ। ਇਸ ਨਾਲ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਨੂੰ ਵੀ ਭਾਰੀ ਨੁਕ ਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਕਾਰਨ ਕਈ ਪੰਜਾਬੀ ਕਲਾਕਾਰਾਂ ਦੇ ਸ਼ੋਅ ਰੱਦ ਹੋ ਗਏ ਹਨ। ਇਸ ਦਰਮਿਆਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸਿਡਨੀ ਸ਼ੋਅ ਵੀ ਰੱਦ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਜਨਤਕ ਥਾਂਵਾਂ ਜਿਵੇਂ ਸਿਨੇਮਾ, ਮਾਲ ਆਦਿ ਬੰਦ ਕਰਨ ਦੇ ਨਿਰਦੇਸ਼ ਤੋਂ ਬਾਅਦ ਰਾਣਾ ਰਣਬੀਰ ਦੀ ਫਿਲਮ ‘ਪੋਸਤੀ’ ਦੀ ਰਿਲੀਜ਼ ਡੇਟ ਵੀ ਟਾਲ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫਿਲਮ ‘ਸੰਦੀਪ ਔਰ ਪਿੰਕੀ ਫਰਾਰ’ ਵੀ ਮੁਲਤਵੀ ਕਰ ਦਿੱਤੀ ਗਈ ਹੈ। ਅਕਸ਼ੈ ਕੁਮਾਰ ਦੀ ‘ਸੂਰਿਆਵੰਸ਼ੀ’ ਦੀ ਰਿਲੀਜ਼ ਡੇਟ ਵੀ ਅੱਗੇ ਕਰ ਦਿੱਤੀ ਗਈ ਹੈ। ਉੱਧਰ ‘83’ ਦੀ ਰਿਲੀਜ਼ ‘ਤੇ ਵੀ ਖਤਰਾ ਬਣਿਆ ਹੋਇਆ ਹੈ।ਸਲਮਾਨ ਖਾਨ ਦੇ ਕੈਨੇਡਾ ਤੇ ਅਮਰੀਕਾ ਦੇ ਕੌਂਸਰਟਸ ਦੀ ਡੇਟ ਵੀ ਅੱਗੇ ਕਰ ਦਿੱਤੀ ਗਈ ਹੈ। ਉੱਧਰ ਰਿਤਿਕ ਰੋਸ਼ਨ ਨੇ ਅਮਰੀਕਾ ਟੂਰ ਨੂੰ ਕੈਂਸਲ ਕਰ ਦਿੱਤਾ ਹੈ। ਪੰਜਾਬ ਦੇ ਨਾਲ-ਨਾਲ ਹੋਰਨਾਂ ਕਈ ਸੂਬਿਆਂ ‘ਚ ਸਿਨੇਮਾਘਰਾਂ ਨੂੰ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਹੌਲੀਵੁਡ ‘ਤੇ ਵੀ ਕੋਰੋਨਾ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜੇਮਸ ਬਾਂਡ ਦੀ ਫਿਲਮ ਨੂੰ ਨਵੰਬਰ ਤੱਕ ਮੁਲਵਤੀ ਕਰ ਦਿੱਤਾ ਗਿਆ ਹੈ। ਨਾਲ ਹੀ ‘ਫਾਸਟ ਐਂਡ ਫਿਊਰਿਅਸ 9’ ਵੀ ਮੁਲਤਵੀ ਕਰ ਦਿੱਤੀ ਗਈ ਹੈ। ਇਹ ਫਿਲਮ 2 ਅਪ੍ਰੈਲ 2021 ਨੂੰ ਰਿਲੀਜ਼ ਹੋਵੇਗੀ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਟੋਲ ਫਰੀ ਨੰਬਰ ਵੀ ਜਾਰੀ ਕੀਤੇ ਹਨ ਜਿਨ੍ਹਾਂ ਰਾਹੀਂ ਤੁਸੀ ਘਰ ਬੈਠੇ ਮੱਦਦ ਲੈ ਸਕਦੇ ਹੋ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕੀਤੀ ਕਿ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਇਸ ਚੀਜ਼ ਨੂੰ ਲੈ ਕੇ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ ਬਸ ਇਸ ‘ਤੇ ਅਹਿਤੀਆਤ ਵਰਤਣ ਦੀ ਲੋੜ ਹੈ। ਅਸੀਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦਾ ਪੂਰੀ ਤਰ੍ਹਾਂ ਚੈਕਅੱਪ ਕਰਵਾ ਰਹੇ ਹਾਂ ਤੇ ਹਰ ਤਰ੍ਹਾਂ ਦੀ ਸੁਵਿਧਾ ਦਾ ਬੰਦੋਬਸਤ ਕੀਤਾ ਗਿਆ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਸਿਹਤ ਤੇ ਸਾਫ਼ ਸਫ਼ਾਈ ਨੂੰ ਲੈ ਕੇ ਦੱਸੀਆਂ ਜਾ ਰਹੀਆਂ ਜ਼ਰੂਰੀ ਗੱਲਾਂ ‘ਤੇ ਧਿਆਨ ਦਿਓ ਤੇ ਉਸ ‘ਤੇ ਅਮਲ ਕਰੋ। ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਇਕੱਠੇ ਰੱਲ ਕੇ ਕੋਰੋਨਾ ਤੋਂ ਨਿਜਾਤ ਪਾ ਲਵਾਂਗੇ।

error: Content is protected !!