Home / ਸਿੱਖੀ ਖਬਰਾਂ / ਕੀਰਤਨ ਸੋਹਿਲਾ ਪਾਠ ਦੀ ਸ਼ਕਤੀ

ਕੀਰਤਨ ਸੋਹਿਲਾ ਪਾਠ ਦੀ ਸ਼ਕਤੀ

ਕੀਰਤਨ ਸੋਹਿਲਾ ਪਾਠ ਦੀ ਸ਼ਕਤੀ ‘ਕੀਰਤਨ ਸੋਹਿਲਾ ਸਿਖਾਂ ਦੀ ਰਾਤ ਨੂੰ ਪੜ੍ਹੀ ਜਾਣ ਵਾਲੀ ਬਾਣੀ ਹੈ। ਸੋਹਿਲਾ ਦਾ ਅਰਥ ਹੈ – “ਸਿਫਤਾਂ ਦਾ ਗੀਤ “। ਕੀਰਤਨ ਸੋਹਿਲਾ ਵਿੱਚ ਪੰਜ ਸ਼ਬਦ ਹਨ, ਪਹਿਲੇ ਤਿੰਨ ਗੁਰੂ ਨਾਨਕ ਦੇਵ ਜੀ ਦੇ, ਚੌਥਾ ਗੁਰੂ ਰਾਮਦਾਸ ਜੀ ਦਾ, ਪੰਜਵਾਂ ਗੁਰੂ ਅਰਜਨ ਦੇਵ ਜੀ ਦਾ। ਸੋਹਿਲਾ ਜਾਂ ਕੀਰਤਨ ਸੋਹਿਲਾ : ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀਆਂ ਦੀ ਤਰਤੀਬ ਵਿਚੋਂ ਚੌਥੀ ਬਾਣੀ ਹੈ ।
ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਸਿਰਲੇਖ ਸੋਹਿਲਾ ਹੈ ਜਦੋਂ ਕਿ ਆਮ ਤੌਰ ਤੇ ਇਹ ‘ ਕੀਰਤਨ ਸੋਹਿਲਾ` ਵਜੋਂ ਪ੍ਰਸਿੱਧ ਹੈ ਅਤੇ ਕਈ ਵਾਰੀ ਗੁਟਕਿਆਂ ਵਿਚ ਵੀ ਇਸੇ ਨਾਂ ਨਾਲ ਲਿਖੀ ਮਿਲਦੀ ਹੈ । ਸੋਹਿਲਾ ਬਾਣੀ ਵਿਚ ਪੰਜ ਸ਼ਬਦ ਹਨ- ਪਹਿਲੇ ਤਿੰਨ ਗੁਰੂ ਨਾਨਕ ਦੇਵ ਜੀ ਦੇ ਅਤੇ ਅਖੀਰਲੇ ਦੋਵਾਂ ਵਿਚੋਂ ਇਕ ਗੁਰੂ ਰਾਮ ਦਾਸ ਅਤੇ ਇਕ ਗੁਰੂ ਅਰਜਨ ਦੇਵ ਜੀ ਦੇ ਹਨ । ਗੁਰੂ ਨਾਨਕ ਦੇਵ ਜੀ ਦੇ ਸ਼ਬਦ ਗੌੜੀ ਦੀਪਕੀ , ਆਸਾ ਅਤੇ ਧਨਾਸਰੀ ਰਾਗਾਂ ਵਿਚੋਂ ਲਏ ਗਏ ਹਨ ਜਦੋਂ ਕਿ ਰਹਿੰਦੇ ਬਾਕੀ ਗੌੜੀ ਪੂਰਬੀ ਵਿਚੋਂ ਲਏ ਗਏ ਹਨ । ਸੋਹਿਲਾ ਲਈ ਸ਼ਬਦ-ਚੋਣ ਦੋ ਤਿੰਨ ਪੜਾਵਾਂ ਵਿਚ ਕੀਤੀ ਗਈ ਸੀ । ਭਾਈ ਗੁਰਦਾਸ ਵਾਰਾਂ ( 1.38 ) ਵਿਚ ਦਸਿਆ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਸੋਦਰ ਅਤੇ ਆਰਤੀ ਦਾ ਗਾਇਨ ਸ਼ਾਮ ਵੇਲੇ ਕੀਤਾ ਜਾਂਦਾ ਸੀ ਜਦੋਂ ਕਿ ਜਪੁ ਦਾ ਉਚਾਰਨ ਅੰਮ੍ਰਿਤ ਵੇਲੇ ਕੀਤਾ ਜਾਂਦਾ ਸੀ । ਇਸ ਲਈ ਇਹ ਸਪਸ਼ਟ ਹੈ ਕਿ ਉਸ ਵੇਲੇ ਵਰਤਮਾਨ ਮੂਲ ਪਾਠ ਦੇ ਪਹਿਲੇ ਅਤੇ ਦੂਸਰੇ ਸ਼ਬਦ ਨੂੰ ਸੋਹਿਲਾ ਕਿਹਾ ਜਾਂਦਾ ਸੀ ਜਦੋਂ ਕਿ ਗੁਰੂ ਨਾਨਕ ਦੇਵ ਜੀ ਦੇ ਹੀ ਤੀਸਰੇ ਸ਼ਬਦ ਨੂੰ ਆਰਤੀ ਕਿਹਾ ਜਾਂਦਾ ਸੀ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਵੀ ਇਸ ਦਾ ਸਿਰਲੇਖ ਆਰਤੀ ਦਰਜ ਕੀਤਾ ਹੋਇਆ ਹੈ । ਇਹ ਦੋਵੇਂ ਹੀ ਬਾਣੀਆਂ ਇਕ ਦੂਜੇ ਤੋਂ ਸੁਤੰਤਰ ਹਨ । ਗੁਰੂ ਅਰਜਨ ਦੇਵ ਜੀ ਨੇ ਦੋ ਹੋਰ ਸ਼ਬਦ ਇਸ ਵਿਚ ਸ਼ਾਮਲ ਕਰ ਦਿੱਤੇ ਅਤੇ 1604 ਵਿਚ ਇਹਨਾਂ ਨੂੰ ਇਕ ਬਾਣੀ ਦੇ ਤੌਰ ਤੇ ਸੋਹਿਲਾ ਸਿਰਲੇਖ ਹੇਠਾਂ ਦਰਜ ਕਰ ਦਿੱਤਾ । ਪਿੱਛੋਂ 1699 ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਖ਼ਾਲਸੇ ਦੀ ਰਚਨਾ ਕੀਤੀ ਅਤੇ ਇਸ ਨੂੰ ਇਕ ਵਿਸ਼ੇਸ਼ ਰਹਿਤ ਮਰਿਆਦਾ ਦਿੱਤੀ ਤਾਂ ਹੋਰ ਜਿਆਦਾ ਸਹੀ ਅਤੇ ਪ੍ਰਮਾਣਿਕ ਰੂਪ ਵਿਚ ਇਸ ਬਾਣੀ ਨੂੰ ਸੌਣ ਵੇਲੇ ਪੜ੍ਹਨ ਲਈ ਚੁਣਿਆ ਗਿਆ । ਇਸ ਸੰਬੰਧ ਵਿਚ ਇਹ ਧਾਰਨਾ ਬਣ ਗਈ ਹੈ ਕਿ ਜੇਕਰ ਵਿਅਕਤੀ ਸੋਹਿਲੇ ਦਾ ਪਾਠ ਕਰਨ ਉਪਰੰਤ ਸੌਂਦਾ ਹੈ ਤਾਂ ਘਰ ਵਿਚ ਚੋਰ ਨਹੀਂ ਆ ਸਕਦੇ ਅਥਵਾ ਗੁਰੂ ਨਾਨਕ ਪਾਠ ਕਰਨ ਵਾਲੇ ਦੇ ਅੰਗ ਸੰਗ ਰਹਿੰਦੇ ਹਨ । ਇਹਨਾਂ ਕਹਾਣੀਆਂ ਦਾ ਅਲੰਕਾਰਿਕ ਅਰਥ ਹੈ ਕਿ ਕਾਮ , ਕ੍ਰੋਧ , ਲੋਭ , ਮੋਹ ਅਤੇ ਅਹੰਕਾਰ ਰੂਪੀ ਚੋਰ ਇਸ ਸਰੀਰ ਰੂਪੀ ਘਰ ਵਿਚ ਪ੍ਰਵੇਸ਼ ਨਹੀਂ ਕਰਨਗੇ; ਇਥੋਂ ਤਕ ਕਿ ਪੂਰੀ ਇਕਾਗਰਿਤਾ ਨਾਲ ਇਸ ਦਾ ਪਾਠ ਕਰਨ ਵਾਲੇ ਦੇ ਸੁਪਨੇ ਜਾਂ ਨੀਂਦ ਵਿਚ ਵੀ ਇਹ ਉਸ ਦੇ ਨੇੜੇ ਨਹੀਂ ਆਉਣਗੇ । ਇਸ ਬਾਣੀ ਦਾ ਏਨਾ ਪ੍ਰਭਾਵ ਹੈ ਕਿ ਗੁਰੂ ਆਪ ਵਿਅਕਤੀ ਦੀ ਰੱਖਿਆ ਕਰੇਗਾ । mout ਨੂੰ ਸਦੀਵੀ ਨੀਂਦ ਮੰਨ ਕੇ mout  ਉਪਰੰਤ ਵੀ ਸਰੀਰ ਨੂੰ ਅਗਨੀ ਭੇਂਟ ਕਰਨ ਤੋਂ ਬਾਅਦ ਇਸ ਬਾਣੀ ‘ ਸੋਹਿਲਾ` ਦਾ ਪਾਠ ਕੀਤਾ ਜਾਣ ਲੱਗ ਪਿਆ ਤਾਂ ਕਿ ਮਿਰਤਕ ਸੁੱਖ ਸ਼ਾਂਤੀ ਦੀ ਸਦੀਵੀ ਨੀਂਦ ਸੌਂ ਸਕੇ । ਇਸ ਵਿਚ ਪਰਮਾਤਮਾ ਦੇ ਨਿਰਭਉ ਰੂਪ ਦੀ ਮਹਿਮਾ ਗਾਇਨ ਕੀਤੀ ਗਈ ਹੈ । ਮੌ ਤ ਦੇ ਭੈਅ ਤੋਂ ਮੁਕਤੀ ਇਸ ਸ਼ਬਦ ਦਾ ਕੇਂਦਰੀ ਭਾਵ ਹੈ । ਬਾਣੀ ਸੰਖੇਪ ਹੈ ਅਤੇ ਅਲੰਕਾਰਿਕ ਅਰਥਾਂ ਨਾਲ ਭਰਪੂਰ ਹੈ ਇਸ ਲਈ ਇਹ ਪਾਠ ਕਰਨ ਦੇ ਨਿਰਧਾਰਿਤ ਸਮੇਂ ਦੇ ਅਨੁਕੂਲ ਹੈ ।

error: Content is protected !!