Home / ਦੁਨੀਆ ਭਰ / ਸੂਫੀ ਗਾਇਕ ਹੰਸਰਾਜ ਹੰਸ ਦੇ ਘਰ ਗੂੰਜਣ ਵਾਲੀਆਂ ਨੇ ਕਿਲਕਾਰੀਆਂ

ਸੂਫੀ ਗਾਇਕ ਹੰਸਰਾਜ ਹੰਸ ਦੇ ਘਰ ਗੂੰਜਣ ਵਾਲੀਆਂ ਨੇ ਕਿਲਕਾਰੀਆਂ

ਪੰਜਾਬੀ-ਸੂਫੀ ਗਾਇਕ ਹੰਸਰਾਜ ਹੰਸ ਦੇ ਘਰ ਗੂੰਜਣ ਵਾਲੀਆਂ ਨੇ ਕਿਲਕਾਰੀਆਂ ‘ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਸੂਫੀ-ਪੰਜਾਬੀ ਗਾਇਕ ਹੰਸਰਾਜ ਹੰਸ ਦੇ ਬੇਟੇ ਯੁਵਰਾਜ ਹੰਸ ਅਤੇ ਨੂੰਹ ਮਾਨਸੀ ਸ਼ਰਮਾ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਉਨ੍ਹਾਂ ਦੇ ਘਰ ਛੇਤੀ ਹੀ ਗੁੱਡ ਨਿਊਜ਼ ਦਸ ਤਕ ਦੇਣ ਵਾਲੀ ਹੈ। 21 ਫਰਵਰੀ 2019 ‘ਚ ਵਿਆਹ ਦੇ ਬੰਧਨ ‘ਚ ਬੱਝੀ ਇਹ ਜੋੜੀ ਛੇਤੀ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਬੀਤੇ ਦਿਨ ਜਿੱਥੇ ਯੁਵਰਾਜ ਹੰਸ ਨੇ ਇਸ ਖ਼ਬਰ ਤੇ ਮੋਹਰ ਲਗਾ ਦਿੱਤੀ ਸੀ ਕਿ ਉਨ੍ਹਾਂ ਦੇ ਘਰ ਛੇਤੀ ਹੀ ਗੁੱਡ ਨਿਊਜ਼ ਆਉਣ ਵਾਲੀ ਹੈ, ਤੁਹਾਨੂੰ ਦੱਸ ਦੇਈਏ ਕਿ ਉੱਥੇ ਹੀ ਹੁਣ ਮਾਨਸੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਦਿਖਾਈ ਦੇ ਰਹੇ ਹਨ। ਜਲੰਧਰ ‘ਚ ਹੋਏ ਬੇਬੀ ਸ਼ਾਵਰ ਦੀ ਪਾਰਟੀ ਦਾ ਥੀਮ ਗੁਲਾਬੀ ਰੰਗ ਰੱਖਿਆ ਗਿਆ ਹੈ । ਕੇਕ ਤੋਂ ਲੈ ਕੇ ਗੁਲਾਬੀ ਰੰਗ ਦੇ ਗੁਬਾਰਿਆਂ ਤੱਕ ਸਭ ਕੁਝ ਗੁਲਾਬੀ ਦਿਖਾਈ ਦੇ ਰਿਹਾ ਹੈ। ਇੱਥੋਂ ਤੱਕ ਕਿ ਯੁਵਰਾਜ ਹੰਸ ਤੇ ਮਾਨਸੀ ਨੇ ਡ੍ਰੈੱਸ ਤੱਕ ਗੁਲਾਬੀ ਪਹਿਨੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਯੁਵਰਾਜ ਹੰਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਹ ਫ਼ਿਲਮ 27 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਯੁਵਰਾਜ ਹੰਸ, ਮਾਨਸੀ ਨਾਲ ‘ਪਰਿੰਦੇ’ ਫ਼ਿਲਮ ‘ਚ ਵੀ ਨਜ਼ਰ ਆਉਣਗੇ।ਯੁਵਰਾਜ ਹੰਸ ਇੱਕ ਪੰਜਾਬੀ ਅਦਾਕਾਰ ਅਤੇ ਗਾਇਕ ਹੈ। ਇਹ ਪੰਜਾਬੀ ਗਾਇਕ ਹੰਸ ਰਾਜ ਹੰਸ ਦਾ ਬੇਟਾ ਹੈ।ਤੁਹਾਨੂੰ ਦੱਸ ਦੇਈਏ ਕਿ ਹੰਸ ਰਾਜ ਹੰਸ ਪੰਜਾਬ ਦਾ ਇਕ ਬਹੁਤ ਪ੍ਰਸਿਧ ਗਾਇਕ ਤੇ ਸਿਆਸਤਦਾਨ ਹੈ। ਉਹ ਆਪਣੇ ਲੰਬੇ ਸੁਨਹਿਰੀ ਘੁੰਗਰਾਲੇ ਵਾਲਾਂ ਕਰਕੇ ਅਤੇ ਕਲਾਸੀਕਲ ਗਾਇਕੀ ਦੀਆ ਭਿੰਨਤਾਵਾਂ ਕਰਕੇ ਬਹੁਤ ਪ੍ਰਸਿਧ ਹਨ। ਉਹ ਬਹੁਤ ਸਾਲਾਂ ਤੋ ਲੋਕ ਗੀਤ ਗਾ ਰਹੇ ਹਨ ਪਰ ਹੁਣ ਉਹਨਾ ਨੇ ਬਹੁਤ ਸਾਰੇ ਗੁਰਬਾਣੀ ਦੇ ਸ਼ਬਦ ਅਤੇ ਧਾਰਮਿਕ ਗੀਤ ਗਾਏ ਹਨ। ਉਸਨੂੰ ਅਸੈਨਿਕ ਅਧਿਕਾਰੀ ਦੇ ਵਜੋ ਪਦਮ-ਸ਼੍ਰੀ ਸਨਮਾਨ ਪ੍ਰਾਪਤ ਹੋਇਆ। ਇਕ ਸਿੱਖ ਪਰਿਵਾਰ ਚ ਪਿੰਡ ਸ਼ਾਫ਼ੀਪੁਰ, ਜਲੰਧਰ ਵਿੱਚ ਜਨਮ ਲਿਆ। ਉਹ ਲੋਕ ਗੀਤ ਅਤੇ ਸੂਫੀ ਗੀਤ ਗਾਉਂਦੇ ਸਨ ਪਰ ਨਾਲ ਨਾਲ ਉਹਨਾਂ ਨੇ ਫ਼ਿਲਮਾਂ ਵਿੱਚ ਵੀ ਗਾਉਣਾ ਸ਼ੁਰੂ ਕੀਤਾ ਅਤੇ ਆਪਣੀ ਐਲਬਮ ‘ਇੰਡੀਪੋਪ’ਰੀਲੀਜ਼ ਕੀਤੀ। ਉਹਨਾ ਨੇ ਨਾਲ ਨਾਲ ਮੰਨੇ ਪ੍ਰਮੰਨੇ ਕਲਾਕਾਰ ਨੁਸਰਤ ਫ਼ਤਿਹ ਅਲੀ ਖਾਨ ਨਾਲ ਫਿਲਮ ਕੱਚੇ ਧਾਗੇ ਵਿਚ ਕੰਮ ਕੀਤਾ।

error: Content is protected !!