Home / ਸਿੱਖੀ ਖਬਰਾਂ / ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਉ ਨਹੀਂ ਦਰਜ ਕੀਤੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਉ ਨਹੀਂ ਦਰਜ ਕੀਤੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਉ ਨਹੀਂ ਦਰਜ ਕੀਤੀ ‘ਆਉ ਸੁਣਦੇ ਹਾਂ ਸੰਤ ਮਸਕੀਨ ਜੀ ਦੀ ਕਥਾ ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿਰਫ ਅਤੇ ਸਿਰਫ ਪ੍ਰਮਾਤਮਾ ਦੀ ਗੱਲ ਕਰਦੀ ਹੈ ਪਰ ਦਸਮ ਬਾਣੀ ਵਿੱਚ ਪ੍ਰਮਾਤਮਾ ਦੇ ਨਾਮ ਦੇ ਨਾਲ ਨਾਲ ਨਿਰੋਲ ਇਤਿਹਾਸਿਕ ਅਤੇ ਸਮਾਜਿਕ ਸਮੱਗਰੀ ਵੀ ਹੈ।
ਇਸ ਬਾਣੀ ਦੀ ਬਣਾਵਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਵੱਖਰੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਵੀ ਕਿਹਾ ਸੀ ਕਿ ਉਹ ਆਪਣੀ ਬਾਣੀ ਇਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਸ ਬਾਣੀ ਵਿੱਚ ਮੇਰਾ ਇਤਿਹਾਸ ਵੀ ਹੈ, ਕੱਲ੍ਹ ਨੂੰ ਕਿਤੇ ਮੇਰੇ ਸਿੱਖ ਜਿਵੇਂ ਬਾਲਮੀਕ ਨੇ ਰਾਮ ਨੂੰ ਹੀ ਰੱਬ ਕਹਿ ਦਿੱਤਾ ਕਿਤੇ ਉਸ ਦੀ ਤਰਾਂ ਹੀ ਗੁਰੂ ਪ੍ਰੇਮ ਵਿੱਚ ਫਸ ਕੇ ਕਿਤੇ ਮੈਨੂੰ ਹੀ ਪ੍ਰਮਾਤਮਾ ਨਾ ਸਮਝ ਲੈਣ.. ਇਸ ਲਈ ਇਹ ਬਾਣੀ ਅਲੱਗ ਹੀ ਰਹੇਗੀ। ਇਸ ਲਈ ਇਸ ਬਾਣੀ ਵਿੱਚ ਗੁਰੂ ਸਾਹਿਬ ਨੇ ਨਾਨਕ ਪਦ ਦੀ ਵਰਤੋਂ ਵੀ ਨਹੀਂ ਕੀਤੀ। ਜੇਕਰ ਵਰਤੋਂ ਕਰ ਦਿੰਦੇ ਤਾਂ ਸ਼ਾਇਦ ਬਾਅਦ ਵਿੱਚ ਸਿੱਖ ਗੁਰੂ ਪਿਆਰ ਦੇ ਵੇਗ ਵਿੱਚ ਆ ਕੇ ਇਸ ਬਾਣੀ ਨੂੰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਸਕਦੇ ਸਨ। ਜੇਕਰ ਅਜਿਹਾ ਹੋ ਜਾਂਦਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜੋ ਸਰੂਪ ਹੈ ਉਹ ਕਾਫੀ ਬਦਲ ਜਾਣਾ ਸੀ ਤੇ ਗੁਰੂ ਸਾਹਿਬ ਦਾ ਸ਼ੱਕ ਵੀ ਸੱਚ ਸਾਬਿਤ ਹੋ ਜਾਣਾ ਸੀ।ਅਕਸਰ ਲੋਕ ਗੁਰਬਾਣੀ ਦੇ ਅਰਥ ਕਰਨ ਲੱਗੇ ਇਹੀ ਗਲਤੀ ਕਰਦੇ ਹਨ। ਸਾਰੀ ਪਉੜੀ ਪੜ੍ਹ ਕੇ ਨਿਚੋੜ ਨਹੀਂ ਕੱਢਦੇ ਸਗੋਂ ਇੱਕ ਸ਼ਬਦ ਦੇ ਸ਼ਬਦੀ ਅਰਥ ਫੜ ਕੇ ਬਹਿ ਜਾਂਦੇ ਹਨ ਤੇ ਉਸਦੀ ਭਾਵਨਾ ਨੂੰ ਸਮਝਦੇ ਹੀ ਨਹੀਂ। ਸ਼੍ਰੀ ਅਸਿਪਾਨ, ਸ਼੍ਰੀ ਅਸਿਧੁਜ, ਸ਼੍ਰੀ ਅਸਿਕੇਤ ਅਤੇ ਮਹਾਂਕਾਲ ਪ੍ਰਮਾਤਮਾ ਲਈ ਹੀ ਇਸਤੇਮਾਲ ਕੀਤੇ ਗਏ ਸ਼ਬਦ ਹਨ। ਜਿੱਥੇ ਜਿੱਥੇ ਵੀ ਇਹਨਾਂ ਦਾ ਜਿਕਰ ਹੈ ਉੱਥੇ ਬਾਣੀ ਦੀਆਂ ਅੱਗੇ ਅਤੇ ਪਿੱਛੇ ਦੀਆਂ ਤੁਕਾਂ ਵੀ ਪੜੋ। ਇਹਨਾਂ ਵਿੱਚੋਂ ਬਹੁਤੇ ਸ਼ਬਦ ਇਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਖਰੇ ਹਨ ਕਿਉਂਕਿ ਦਸਮ ਬਾਣੀ ਵਿੱਚ ਇਹ ਸ਼ਬਦ ਜਿਸ ਜਿਸ ਬਾਣੀ ਵਿੱਚ ਆਉਂਦੇ ਹਨ ਉਸ ਹਰ ਇੱਕ ਬਾਣੀ ਦੀ ਜੋ ਭਾਸ਼ਾ ਹੈ ਉਸ ਭਾਸ਼ਾ ਵਿੱਚ ਪ੍ਰਮਾਤਾਮਾ ਲਈ ਇਹ ਸ਼ਬਦ ਵੀ ਇਸਤੇਮਾਲ ਕੀਤੇ ਜਾਂਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਮਾਤਮਾ ਲਈ ਅਨੇਕਾਂ ਅਲੱਗ ਅਲੱਗ ਨਾਮ ਦਰਜ ਹਨ। ਕੀ ਅਸੀਂ ਹੁਣ ਉਹਨਾਂ ਉੱਤੇ ਵੀ ਉੰਗਲ ਖੜੀ ਕਰ ਦਈਏ ? ਭਾਵਨਾ ਸਮਝੋ। ਸਿਰਫ ਸ਼ਬਦ ਵਿੱਚ ਨਾ ਉਲਝੋ।

error: Content is protected !!