Home / ਸਿੱਖੀ ਖਬਰਾਂ / ਕਿਸਮਤ ਨੂੰ ਕੋਸਣ ਵਾਲੇ ਜਰੂਰ ਸੁਣੋ

ਕਿਸਮਤ ਨੂੰ ਕੋਸਣ ਵਾਲੇ ਜਰੂਰ ਸੁਣੋ

ਕਿਸਮਤ ਨੂੰ ਕੋਸਣ ਵਾਲੇ ਜਰੂਰ ਸੁਣੋ ‘ਮਹਾਂਨ ਕੋਸ਼ ਅਨੁਸਾਰ ਕਿਸਮਤ ਅਰਬੀ ਦਾ ਲਫਜ਼ ਹੈ ਜਿਸਦਾ ਅਰਥ ਹੈ-ਭਾਗ, ਹਿੱਸਾ, ਪ੍ਰਾਲਬਧ ਅਤੇ ਨਸੀਬ। ਕਰਮ ਸੰਸਕ੍ਰਿਤ ਦਾ ਲਫਜ਼ ਹੈ ਜਿਸ ਦੇ ਕ੍ਰਮਨੁਸਾਰ ਅਰਥ ਹਨ-ਕੰਮ, ਭਾਗ, ਲੇਖ ਅਤੇ ਬਖਸ਼ਿਸ਼। ਲੇਖ ਵੀ ਸੰਸਕ੍ਰਿਤ ਦਾ ਲਫਜ਼ ਹੈ
ਜਿਸਦਾ ਅਰਥ ਹੈ-ਰੇਖਾ, ਲੀਕ, ਲਿਖਤ, ਮਜ਼ਬੂਨ, ਭਾਗ, ਨਸੀਬ, ਹਿਸਾਬ, ਗਿਣਤੀ ਅਤੇ ਚਿੱਤਰ। ਭਾਗ ਵੀ ਸੰਸਕ੍ਰਿਤ ਦਾ ਲਫਜ਼ ਹੈ ਅਰਥ ਹਨ-ਭੱਜਨਾ-ਨੱਸਨਾ, ਹਿੱਸਾ, ਕਿਸਮਤ, ਦੇਸ਼ ਅਤੇ ਮੁਲਕ। ਕਿਰਤ ਵੀ ਸੰਸਕ੍ਰਤ ਦਾ ਲਫਜ਼ ਹੈ ਅਰਥ ਹਨ-ਕਰਮ, ਕੰਮ, ਮਿਹਨਤ, ਘਾਲ, ਕਰਣੀ, ਕਰਤੂਤ ਅਤੇ ਕੀਤਾ ਹੋਇਆ। ਆਓ ਇਸ ਬਾਰੇ ਵਿਚਾਰ ਕਰੀਏ:-ਜੀਵ ਸੰਸਾਰ ਵਿੱਚ ਆ ਕੇ ਭਾਵ ਪੈਦਾ ਹੋ ਕੇ ਜਿਉਂ ਜਿਉਂ ਵਧਦਾ ਫੁਲਦਾ ਸਿਆਣਾ ਹੁੰਦਾ ਹੈ ਅਤੇ ਕਰਮ ਕਰਦਾ ਹੈ ਤਿਉਂ ਤਿਉਂ ਆਪਣੀ ਕਿਸਮਤ ਘੜਦਾ, ਲੇਖ ਲਿਖਦਾ ਅਤੇ ਭਾਗ ਬਣੌਦਾ ਹੈ। ਕਰਤਾਰ ਨੇ ਇਸ ਸੰਸਾਰ ਵਿੱਚ ਸਭ ਕੁੱਝ ਪੈਦਾ ਕੀਤਾ ਹੈ ਮਨੁੱਖ ਉਸ ਦੀ ਸੁਯੋਗ ਵਰਤੋਂ ਕਰਕੇ ਲਾਹੇ ਅਤੇ ਦੁਰਵਰਤੋਂ ਕਰਕੇ ਘਾਟੇ ਪ੍ਰਾਪਤ ਕਰਦਾ ਹੈ। ਕਰਤਾਰ ਤੋਂ ਬਿਨਾਂ ਆਪਣੇ ਆਪ ਕੁੱਝ ਵੀ ਪੈਦਾ ਨਹੀਂ ਹੁੰਦਾ ਅਤੇ ਐਕਸ਼ਨ ਨਾਲ ਹੀ ਰੀਐਕਸ਼ਨ ਹੁੰਦਾ ਹੈ ਪਰ ਵਿਹਲੜ ਰਹਿਣੇ ਧਾਰਮਿਕ ਆਗੂਆਂ ਅਖੌਤੀ ਸਾਧਾਂ ਸੰਤਾਂ ਸਾਧੂਆਂ ਨੇ ਮਿਹਨਤ ਕਰਮ ਕਰਨ ਦੀ ਥਾਂ ਕਿਸਮਤ, ਕਰਮ, ਲੇਖ, ਭਾਗ ਸ਼ਬਦ ਵਰਤ ਕੇ ਲੁਕਾਈ ਨੂੰ ਉਪਰਾਮ ਅਤੇ ਨਿਰਾਸ਼ਾਵਾਦੀ ਬਣਾਇਆ ਪਰ ਗੁਰੂਆਂ ਭਗਤਾਂ ਨੇ ਆਸ਼ਾ ਜਨਕ ਕਰਮਯੋਗੀ ਅਤੇ ਉਦਮੀ ਹੋਣ ਦਾ ਉਪਦੇਸ਼ ਦਿੱਤਾ-ਉਦਮ ਕਰੇਂਦਿਆਂ ਜੀਉ ਤੂੰ ਕਮਾਵਦਿਆਂ ਸੁਖ ਭੁੰਚਿ॥ ਧਿਆਇਦਿਆਂ ਤੂੰ ਪ੍ਰਭੂ ਮਿਲਿ ਨਾਨਕ ਉਤਰੀ ਚਿੰਤਿ॥ (522) ਸਿੱਖ ਨੇ ਉਦਮ ਨਾਲ ਕਿਰਤ ਕਮਾਈ ਕਰਦੇ ਹੋਏ ਆਪਣਾ, ਆਪਣੇ ਪ੍ਰਵਾਰ ਦਾ ਗੁਜਰਾਨ ਕਰਨਾ ਅਤੇ ਹੋਰ ਲੋੜਵੰਦ ਸੰਸਾਰ ਨਾਲ ਵੰਡ ਛੱਕਣਾ ਹੈ ਕੇਵਲ ਕਿਸਮਤ-ਭਾਗਾਂ ਆਦਿਕ ਨੂੰ ਹੀ ਨਹੀਂ ਕੋਸਦੇ ਰਹਿਣਾ। ਗੁਰੂ ਨਾਨਕ ਜੀ ਦੇ ਸੰਸਾਰ ਵਾਸਤੇ ਤਿੰਨ ਸੁਨਹਿਰੀ ਉਪਦੇਸ਼ ਹਨ: ਕਿਰਤ ਕਰੋ ਵੰਡ ਛਕੋ ਨਾਮ ਜਪੋ ਗੁਰੂਆਂ ਅਤੇ ਰੱਬੀ ਭਗਤਾਂ ਨੇ ਆਪ ਕਿਰਤ ਕਰਦਿਆਂ ਹੋਇਆਂ ਨਾਲ ਨਾਲ ਜਨਤਾ ਨੂੰ ਰੱਬੀ ਗਿਆਨ ਵੀ ਵੰਡਿਆ।

error: Content is protected !!