Home / ਸਿੱਖੀ ਖਬਰਾਂ / ਹੱਕ ਸੱਚ ਦੀ ਕਮਾਈ ਕਦੇ ਨਹੀਂ ਗੁਆਚਦੀ

ਹੱਕ ਸੱਚ ਦੀ ਕਮਾਈ ਕਦੇ ਨਹੀਂ ਗੁਆਚਦੀ

ਹੱਕ ਸੱਚ ਦੀ ਕਮਾਈ ਕਦੇ ਨਹੀਂ ਗੁਆਚਦੀ ਸੱਚ’ ਵਿਅਕਤੀ ਅਤੇ ਸਮਾਜ ਦਾ ਇਕ ਮੁਢਲਾ ਸਦਾਚਾਰਕ ਗੁਣ ਹੈ । ਇਕ ਝੂਠ ਨੂੰ ਛਪਾਉਣ ਲਈ ਸਾਨੂੰ ਸੌ ਹੋਰ ਝੂਠ ਬੋਲਣੇ ਪੈਂਦੇ ਪਰ ਸੱਚ ਸਦਾ ਸੱਚ ਰਹਿੰਦਾ ਹੈ । ਸ਼ੈਕਸਪੀਅਰ ਨੇ ਕਿਹਾ ਸੀ ਕਿ ਜੀਵ ਜਦੋਂ ਤਕ ਜੀਵੇ ਸੱਚ ਬੋਲੇ ਕਿਉਂਕਿ ਇਸ ਤਰ੍ਹਾਂ ਉਹ ਸ਼ੈਤਾਨ ਨੂੰ ਸ਼ਰਮਿੰਦਾ ਕਰ ਸਕਦਾ ਹੈ ।
ਝੂਠ ਦਾ ਸਬੰਧ ਸ਼ੈਤਾਨ ਨਾਲ ਹੈ ਅਤੇ ਸੱਚ ਦਾ ਰੱਬ ਨਾਲ । ਜਿਨ੍ਹਾਂ ਦਾ ਆਧਾਰ ਸੱਚ ਹੋ ਜਾਂਦਾ ਹੈ ਉਨ੍ਹਾਂ ਨੂੰ ਫਿਰ ਕਿਸੇ ਕਿਸਮ ਦਾ ਡਰ ਨਹੀਂ ਰਹਿੰਦਾ ਕਿਉਂਕਿ ਰੱਬ ਉਨ੍ਹਾਂ ਦੀ ਸਹਾਇਤਾ ਕਰਦਾ ਹੈ ਪਰ ਸੱਚ ਦੀ ਪੱਟੀ ਪੜ੍ਹਣੀ ਬੜੀ ਔਖੀ ਹੈ । ਅਫ਼ਲਾਤੂਨ ਦਾ ਕਹਿਣਾ ਹੈ ਕਿ ਸੱਚ ਦੀ ਸਿੱਖਿਆ ਲਈ ਸੱਤ ਸਾਲਾਂ ਦੀ ਚੁੱਪ ਚਾਪ ਖੋਜ ਦੀ ਲੋੜ ਹੈ ਪਰ ਦੂਜਿਆਂ ਨੂੰ ਸੱਚ ਦੀ ਸਿੱਖਿਆ ਦੇਣ ਅਤੇ ਇਸ ਨੂੰ ਦ੍ਰਿੜ ਕਰਾਉਣ ਲਈ ਚੌਦਾਂ ਸਾਲ ਚਾਹੀਦੇ ਹਨ । ਸੱਚ ਕਿਸੇ ਹੱਦਬੰਦੀ ਵਿਚ ਨਹੀਂ ਆ ਸਕਦਾ । ਇਹ ਸਦਾ ਸਭ ਦਾ ਅਤੇ ਸਾਰੇ ਵਿਸ਼ਵ ਦਾ ਸਾਂਝਾ ਹੈ । ਵੈਲਟੇਅਰ ਦੇ ਵਿਚਾਰ ਅਨੁਸਾਰ ਸੱਚ ਦੀ ਭਾਲ ਕਰਨ ਵਾਲਾ ਸੰਸਾਰ ਨੂੰ ਆਪਣੀ ਗਲਵਕੜੀ ਵਿਚ ਲੈਣ- ਵਾਲਾ ਹੁੰਦਾ ਹੈ । ਐਮਰਸਨ ਅਨੁਸਾਰ ਸਭ ਤੋਂ ਵਧੀਆ ਧਰਤੀ ਜਿੱਥੇ ਲੋਕ ਰਹਿ ਸਕਦੇ ਹਨ , ਸੱਚ ਦੀ ਧਰਤੀ ਹੈ । ਜਰਮਨੀ ਦੇ ਮਸ਼ਹੂਰ ਲੇਖਕ ਗੇਟੇ ਨੇ ਕਿਹਾ ਹੈ ਕਿ ਸੱਚ ਦੀ ਖੋਜ ਨਾਲੋਂ ਭੁੱਲਾਂ ਨੂੰ ਲੱਭਣਾ ਬਹੁਤ ਸੌਖਾ ਹੈ ਕਿਉਂਕਿ ਭੁੱਲਾਂ ਤਾਂ ਸਤ੍ਹਾ ਉਤੇ ਖਿਲਰੀਆਂ ਹੁੰਦੀਆਂ ਹਨ ਅਤੇ ਛੇਤੀ ਦਿਸ ਪੈਂਦੀਆਂ ਹਨ ਪਰ ਸੱਚ ਡੂੰਘਾਈਆਂ ਵਿਚ ਵਸਦਾ ਹੈ ਜਿੱਥੇ ਇਸ ਦੀ ਖੋਜ ਲਈ ਕੋਈ ਵਿਰਲਾ ਹੀ ਪਹੁੰਚਾਉਦਾ ਹੈ । ਪ੍ਰਸਿੱਧ ਪ੍ਰਾਚੀਨ ਦਾਰਸ਼ਨਿਕ ਫ਼ੀਸਾਗੋਰਸ ਦਾ ਵਿਚਾਰ ਹੈ ਕਿ ਸੱਚ ਇੰਨੀ ਵੱਡੀ ਪੂਰਨਤਾ ਹੈ ਕਿ ਜੇ ਰੱਬ ਮਨੁੱਖਾਂ ਦੀ ਦ੍ਰਿਸ਼ਟੀ ਵਿਚ ਆਉਣਾ ਚਾਹੇ ਤਾਂ ਊਹ ਪ੍ਰਕਾਸ਼ਮਾਨ ਸਰੀਰ ਅਤੇ ਸੱਚ ਦੀ ਆਤਮਾ ਧਾਰਨ ਕਰੇਗਾ । ਸੰਸਾਰ ਦੇ ਰਹੱਸਵਾਦੀ ਰੱਬ ਨੂੰ ਸੱਚ ਮੰਨਦੇ ਹਨ । ਰੱਬ ਦੀ ਸਤਿਅੰ , ਸ਼ਿਵੰ ਅਤੇ ਸੁੰਦਰੰ ਹੈ । ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਹੈ : 1. ਆਦਿ ਸਚੁ ਜੁਗਾਦਿ ਸਚੁ II ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ( ਜਪੁ ਜੀ ) 2. ਸਤਿ ਸੁਹਾਣੁ ਸਦਾ ਮਨਿ ਚਾਉ II ( ਜਪੁ ਜੀ ) ਧਾਰਮਿਕ ਸ਼ਬਦਾਵਲੀ ਵਿਚ ਸੱਚ ਦਾ ਭਾਵ ‘ ਸਦੀਵੀ ਹੋਂਦ’ ਹੈ , ਇਸੇ ਲਈ ਪਰਮਾਤਮਾ ਨੂੰ ‘ ਸਤਿਪੁਰਖ ਵੀ ਕਿਹਾ ਗਿਆ ਹੈ । ਹਿਰਦੇ ਵਿਚ ਸੱਚ ਦੀ ਹੋਂਦ ਨੂੰ ਗੁਰੂ ਨਾਨਕ ਜੀ ਨੇ ਸਭ ਤੋਂ ਉਤਮ ਕਰਣੀ ਮੰਨਿਆ ਹੈ : – ਹਿਰਦੇ ਸਚੁ ਏਹ ਕਰਣੀ ਸਾਰੁ ਹੋਰੁ ਸਭੁ ਪਾਖੁੰਡ ਪੂਜੁ ਖੁਆਰਾ

error: Content is protected !!