Home / ਵੀਡੀਓ / ਇੱਕ ਵਾਰ ਇਹ ਸ਼ਬਦ ਜਰੂਰ ਸੁਣੋ ਜੀ ਰੂਹ ਨੂੰ ਸਕੂਨ ਦੇਵੇਗਾ ਇਹ ਸ਼ਬਦ

ਇੱਕ ਵਾਰ ਇਹ ਸ਼ਬਦ ਜਰੂਰ ਸੁਣੋ ਜੀ ਰੂਹ ਨੂੰ ਸਕੂਨ ਦੇਵੇਗਾ ਇਹ ਸ਼ਬਦ

ਇੱਕ ਵਾਰ ਇਹ ਸ਼ਬਦ ਜਰੂਰ ਸੁਣੋ ਜੀ ਰੂਹ ਨੂੰ ਸਕੂਨ ਦੇਵੇਗਾ ਇਹ ਸ਼ਬਦ ‘ਇੱਕ ਵਾਰ ਇਹ ਸ਼ਬਦ ਜਰੂਰ ਸੁਣੋ ਬਹੁਤ ਵੱਡੀ ਖੁਸ਼ਖਬਰੀ ਮਿਲੇਗੀ ਇਹ ਸ਼ਬਦ ਸੁਣਕੇ ‘ਵਾਹਗੁਰੂ / ਵਾਹਿਗੁਰੂ : ਇਹ ਸ਼ਬਦ ਗੁਰਮਤਿ ਵਿਚ ਪਰਮ -ਸੱਤਾ ਦਾ ਵਾਚਕ ਹੈ । ਇਹ ‘ ਵਾਹ’ ( ਫ਼ਾਰਸੀ ) ਅਤੇ ‘ ਗੁਰੂ ’ ( ਸੰਸਕ੍ਰਿਤ ) ਸ਼ਬਦਾਂ ਦਾ ਸਮਸਤ ਰੂਪ ਹੈ ਅਤੇ ਇਸ ਤੋਂ ਭਾਵ ਹੈ ਮਨ-ਬੁੱਧੀ ਦੀ ਪਹੁੰਚ ਤੋਂ ਪਰੇ ਜੋ ਅਸਚਰਜ-ਯੁਕਤ ਵਿਸਮਾਦੀ ਸੱਤਾ ਹੈ ।
ਇਸ ਸ਼ਬਦ ਦਾ ਸਭ ਤੋਂ ਪਹਿਲੀ ਵਾਰ ਪ੍ਰਯੋਗ ਭੱਟਾਂ ਦੇ ਸਵੈਯਾਂ ਵਿਚ ਹੋਇਆ ਹੈ । ਗਯੰਦ ਭੱਟ ਨੇ ਗੁਰੂ ਰਾਮਦਾਸ ਜੀ ਦੀ ਉਸਤਤ ਕਰਦਿਆਂ ਇਸ ਸ਼ਬਦ ਦੀ ਵਰਤੋਂ ਕੀਤੀ ਹੈ । ਉਥੇ ਇਸ ਦਾ ਅਰਥ ਸ਼ਲਿਸ਼ਟ ਹੈ , ਅਰਥਾਤ ਦੋਹਰਾ ਅਰਥ ਹੈ । ਇਕ ਪਾਸੇ ਇਹ ਗੁਰੂ ਰਾਮਦਾਸ ਜੀ ਦਾ ਬੋਧਕ ਹੈ ਅਤੇ ਦੂਜੇ ਪਾਸੇ ਗੁਰੂ ਅਤੇ ਪਾਰਬ੍ਰਹਮ ਵਿਚ ਇਕਤ੍ਵ ਸਥਾਪਿਤ ਕਰਦੇ ਹੋਇਆਂ ਪਰਮਾਤਮਾ ਦਾ ਵਾਚਕ ਵੀ ਹੈ , ਜਿਵੇਂ— ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ । ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ । ( ਗੁ.ਗ੍ਰੰ.1402 ) ; ( 2 ) ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ । ( ਗੁ.ਗ੍ਰੰ. 1402 ) । ਅਗੇ ਚਲ ਕੇ ਭੱਟ ਕਵੀ ਨੇ ਇਸ ਦਾ ਬ੍ਰਹਮਵਾਚੀ ਰੂਪ ਬਿਲਕੁਲ ਸਪੱਸ਼ਟ ਕਰ ਦਿੱਤਾ ਹੈ— ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ । ( ਗੁ.ਗ੍ਰੰ.1404 ) । ਲਗਭਗ ਉਸੇ ਦੌਰਾਨ ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ( ਪਉੜੀ 49 ) ਵਿਚ ਇਸ ਸ਼ਬਦ ਦੀ ਬਣਤਰ ਸਪੱਸ਼ਟ ਕਰਦੇ ਹੋਇਆਂ , ਇਸ ਨੂੰ ਅਵਤਾਰ- ਵਾਦ ਦੀ ਮਿਥ ਦੇ ਆਧਾਰ’ ਤੇ ਯੁਗ ਅਨੁਰੂਪ ਪੌਰਾਣਿਕ ਸੰਦਰਭ ਪ੍ਰਣਾਲ ਕੀਤਾ ਹੈ , ਜਿਵੇਂ— ਸਤਿਜੁਗਿ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮੁ ਜਪਾਵੈ । ਦੁਆਪਰਿ ਸਤਿਗੁਰ ਹਰੀਕ੍ਰਿਸਨ ਹਾਹਾ ਹਰਿ ਹਰਿ ਨਾਮੁ ਜਪਾਵੈ । ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ । ਕਲਿਜੁਗਿ ਨਾਨਕ ਗੁਰ ਗੋਵਿੰਦ ਗਗਾ ਗੋਵਿੰਦ ਨਾਮੁ ਅਲਾਵੈ । ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚਿ ਜਾਇ ਸਮਾਵੈ । ਚਾਰੇ ਅਛਰ ਇਕ ਕਰਿ ਵਾਹਿਗੁਰੂ ਜਪੁ ਮੰਤ੍ਰ ਜਪਾਵੈ । ਜਹਾ ਤੇ ਉਪਜਿਆ ਫਿਰਿ ਤਹਾ ਸਮਾਵੈ । ਇਸ ਨੂੰ ਕਈ ਹੋਰ ਵਾਰਾਂ ਵਿਚ ‘ ਗੁਰਮੰਤ੍ਰ ’ , ‘ ਸਚਮੰਤ੍ਰ’ , ‘ ਗੁਰਸ਼ਬਦ’ ਵੀ ਕਿਹਾ ਹੈ ਅਤੇ ਇਸ ਨੂੰ ਹਿਰਦੇ ਵਿਚ ਵਸਾਉਣ ਜਾਂ ਇਸ ਦਾ ਸਿਮਰਨ ਕਰਨ ਉਤੇ ਬਲ ਦਿੱਤਾ ਹੈ , ਜਿਵੇਂ ਨੌਵੀਂ ਵਾਰ ( ਪਉੜੀ 13 ) ਵਿਚ ਇਸ ਦੇ ਵਿਸਮਾਦੀ ਅਤੇ ਰਹੱਸਵਾਦੀ ਸਰੂਪ ਨੂੰ ਸਪੱਸ਼ਟ ਕਰਦਿਆਂ ਇਸ ਦੀ ਸਿਫ਼ਤ-ਸਾਲਾਹ ਲਈ ਪ੍ਰੇਰਣਾ ਦਿੱਤੀ ਹੈ— ਅਬਿਗਤਿ ਗਤਿ ਅਬਿਗਤਿ ਦੀ ਕਿਉ ਅਲਖ ਲਖਾਏ । ਅਕਥ ਕਥਾ ਹੈ ਅਕਥ ਦੀ ਕਿਉ ਆਖਿ ਸੁਣਾਏ । ਅਚਰਜ ਨੇ ਆਚਰਜ ਹੈ ਹੈਰਾਣ ਕਰਾਏ । ਵਿਵਾਦੈ ਵਿਸਮਾਦੁ ਹੈ ਵਿਸਮਾਦੁ ਸਮਾਏ । ਵੇਦ ਨ ਜਾਣੈ ਭੇਦੁ ਕਿਹੁ ਸੇਸਨਾਗੁ ਨ ਪਾਏ । ਵਾਹਿਗੁਰੂ ਸਾਲਾਹਣਾ ਗੁਰ ਸਬਦ ਅਲਾਏ । ਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ-ਜੁਟ ਦੀ ਪਲਟਵੇਂ ਰੂਪ ਵਿਚ ਗੁਰ ਵਾਹੁ ( ਨਾਨਕ ਦਾਸ ਕਹਹੁ ਗੁਰ ਵਾਹੁ — ਗੁ.ਗ੍ਰੰ.376 ) ਵਰਤੋਂ ਕੀਤੀ , ਜਿਸ ਦਾ ‘ ਵਾਹਿਗੁਰੂ’ ਸ਼ਬਦ ਨਾਲ ਪੂਰਾ ਸਾਮੰਜਸ ਬੈਠਦਾ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਨਾ ਵੇਲੇ ਇਸ ਨੂੰ ਪੂਰੀ ਤਰ੍ਹਾਂ ਬ੍ਰਹਮ-ਵਾਚਕ ਵਜੋਂ ਵਰਤਿਆ ਹੈ । ‘ ਭਗਤ ਰਤਨਾਵਲੀ ’ ( 14ਵੀਂ ਪਉੜੀ ) ਵਿਚ ‘ ਸਵਾਸ ਸਵਾਸ ਵਾਹਿਗੁਰੂ ਦਾ ਭਜਨ ਕਰਨ’ ਦੀ ਜਿਗਿਆਸੂਆਂ ਨੂੰ ਤਾਕੀਦ ਕੀਤੀ ਗਈ ਹੈ , ਕਿਉਂਕਿ ਇਸ ਦੇ ਜਪਣ ਨਾਲ ਚਾਰ ਪਦਾਰਥਾਂ ( ਧਰਮ , ਅਰਥ , ਕਾਮ , ਮੋਕਸ਼ ) ਦੀ ਪ੍ਰਾਪਤੀ ਹੁੰਦੀ ਹੈ ।