Home / ਦੁਨੀਆ ਭਰ / ਮਸ਼ਹੂਰ ਕਮੇਡੀਅਨ ‘ਕਪਿਲ ਸ਼ਰਮਾ’ ਬਾਰੇ ਆਈ ਇਹ ਵੱਡੀ ਖਬਰ

ਮਸ਼ਹੂਰ ਕਮੇਡੀਅਨ ‘ਕਪਿਲ ਸ਼ਰਮਾ’ ਬਾਰੇ ਆਈ ਇਹ ਵੱਡੀ ਖਬਰ

ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਬਾਰੇ ਆਈ ਇਹ ਵੱਡੀ ਖਬਰ ਟੀਵੀ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ, ਜੋ ਇਸ ਸਮੇਂ ਕਪਿਲ ਸ਼ਰਮਾ ਸ਼ੋਅ ਸੀਜ਼ਨ 2 ਦੀ ਮੇਜ਼ਬਾਨੀ ਕਰਦੇ ਨਜ਼ਰ ਆ ਰਹੇ ਹਨ। ਕਪਿਲ ਦੇ ਫੈਂਸ ਜਾਣਦੇ ਹੋਣਗੇ ਕਿ 10 ਦਸੰਬਰ ਨੂੰ ਕਪਿਲ ਇੱਕ ਬੱਚੀ ਦੇ ਪਿਤਾ ਬਣੇ। ਕਪਿਲ ਨੇ ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਦਾ ਐਲਾਨ ਕਰਨ ਲਈ ਸੋਸ਼ਲ ਮੀਡੀਆ ‘ਤੇ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸੀ। ਵੱਡੇ ਵੱਡੇ ਕਲਾਕਾਰ ਵੀ ਕਪਿਲ ਦੀ ਬੇਟੀ ਨੂੰ ਮਿਲਣ ਲਈ ਉਹਨਾ ਦੇ ਘਰ ਪਹੁੰਚ ਰਹੇ ਹਨ। ਕਪਿਲ ਸ਼ਰਮਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਕਾਮੇਡੀ ਨਹੀਂ ਸਗੋਂ ਇਕ ਸ਼ੋਅ ਕਰਦੇ ਹੋਏ ਦਿਖਾਈ ਦੇ ਰਿਹਾ ਹਨ। ਇਸ ਵੀਡੀਓ ਨੂੰ ਦੇਖਦਿਆਂ ਇੰਝ ਜਾਪਦਾ ਹੈ ਕਿ ਕਾਮੇਡੀ ਦਾ ਸਰਤਾਜ ਸਟੇਜ ‘ਤੇ ਬੈਠ ਕੋਈ ਗੀਤ ਗਾ ਰਿਹਾ ਹੈ। ਕਪਿਲ ਸ਼ਰਮਾ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਨਾਲ ਹੀ ਲੋਕ ਇਸ ‘ਤੇ ਜ਼ਬਰ ਦਸਤ ਟਿੱਪਣੀਆਂ ਵੀ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕਪਿਲ ਸ਼ਰਮਾ ਨੇ ਲਿਖਿਆ, “ਛੇਤੀ ਹੀ ਕੁਝ ਨਵਾਂ ਆ ਰਿਹਾ ਹਨ। ਜੁੜੇ ਰਹੋ।”ਦੱਸ ਦਈਏ ਕਿ ਕਪਿਲ ਸ਼ਰਮਾ ਦੇ ਇਸ ਕੈਪਸ਼ਨ ਨੂੰ ਦੇਖਦੇ ਹੋਏ ਇੰਝ ਲੱਗ ਰਿਹਾ ਹੈ ਕਿ ਜਿਵੇਂ ਉਹ ਆਪਣੇ ਫੈਨਜ਼ ਲਈ ਸਰਪ੍ਰਾਇਜ਼ ਲਿਆਉਣ ਜਾ ਰਿਹਾ ਹੈ, ਜੋ ਕਾਮੇਡੀ ਦੀ ਬਜਾਏ ਗਾਇਕੀ ਨਾਲ ਜੋੜਿਆ ਹੈ। ਬੇਸ਼ੱਕ ਇਸ ਬਾਰੇ ਅਜੇ ਤੱਕ ਅਧਿਕਾਰਤ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ ਕਿ ਕਪਿਲ ਸ਼ਰਮਾ ਆਪਣੇ ਪ੍ਰਸ਼ੰਸਕਾਂ ਨੂੰ ਕੀ ਤੋਹਫਾ ਦੇਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਪਿਲ ਸ਼ਰਮਾ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਉਹ ਗਿਟਾਰ ਵਜਾਉਂਦਾ ਦਿਖਾਈ ਦੇ ਰਿਹਾ ਹੈ। ਦੱਸਣਯੋਗ ਹੈ ਕਿ ਕਪਿਲ ਸ਼ਰਮਾ ਨੂੰ ਟੈਲੀਵਿਜ਼ਨ ਸਟਾਰ ਆਫ ਡੈਕਿਡ ਲਈ ਗੋਲਡ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।ਕਪਿਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਕਪਿਲ ਇਸ ਸ਼ੋਅ ਤੋਂ ਇਲਾਵਾ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ। ਉਨ੍ਹਾਂ ਨੇ ‘ਕਿਸ ਕਿਸ ਕੋ ਪਿਆਰ ਕਰੂੰ’ ਅਤੇ ‘ਫਿ ਰੰ ਗੀ’ ਵਰਗੀਆਂ ਫਿਲਮਾਂ ਵਿੱਚ ਅਦਾਕਾਰੀ ਕਰ ਸਭ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਕਪਿਲ ਦੀ ਫੈਨ ਫਾਲੋਇੰਗ ਸਿਰਫ ਪਾਲੀਵੁਡ ਜਾਂ ਬਾਲੀਵੁਡ ‘ਚ ਹੀ ਨਹੀਂ ਬਲਕਿ ਵਿਦੇਸ਼ਾਂ ‘ਚ ਵੀ ਬਹੁਤ ਹੈ।