Home / ਵੀਡੀਓ / ਦੇਖੋ ਦਸਤਾਰ ਨੇ ਬਦਲੀ ਇਸ ਵੀਰ ਦੀ ਕਿਸਮਤ ਦਸਤਾਰ ਸਜਾਉਣ ਵਾਲੇ ਜਰੂਰ ਦੇਖਣ

ਦੇਖੋ ਦਸਤਾਰ ਨੇ ਬਦਲੀ ਇਸ ਵੀਰ ਦੀ ਕਿਸਮਤ ਦਸਤਾਰ ਸਜਾਉਣ ਵਾਲੇ ਜਰੂਰ ਦੇਖਣ

ਦੇਖੋ ਦਸਤਾਰ ਨੇ ਬਦਲੀ ਇਸ ਵੀਰ ਦੀ ਕਿਸਮਤ ਦਸਤਾਰ ਸਜਾਉਣ ਵਾਲੇ ਜਰੂਰ ਦੇਖਣ ਇਹ ਕਹਾਣੀ ਇੱਕ ਨੌਜਵਾਨ ਦੀ ਜਿਸ ਦੀ ਕਿਸਮਤ ਬਦਲੀ ਹੈ ਦਸਤਾਰ ਨੇ ਤੁਹਾਨੂੰ ਦੱਸ ਦੇਈਏ ਇਸ ਨੌਜਵਾਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 100-200 ਕੀਤੀ ਸੀ ਆਉ ਜਾਣਦੇ ਹਾਂ ਵੀਰ ਦੀ ਜਿੰਦਗੀ ਬਾਰੇ।
‘ਸੁਪਨਾ ਉਹ ਨਹੀਂ ਹੁੰਦਾ ਜੋ ਤੁਹਾਡੀ choice ਨਾਲ ਪੂਰਾ ਹੋਵੇ, ਸੁਪਨਾ ਉਹ ਹੈ ਜੋ ਤੁਹਾਡੀ ਰਸ – ਰਸ ਵਿਚ ਵਸ ਜਾਵੇ । ਸੁਪਨਾ ਉਹ ਹੈ ਜਿਸ ਲਈ ਤੁਸੀਂ ਆਪਣਾ ਸਭ ਲੁਟਾਣ ਲਈ ਤੈਯਾਰ ਹੋ ਜਾਵੋ । ਗੁਰਪ੍ਰਤਾਪ ਕੰਗ ਜੋ ਕਿ ਕਰਨਾਲ, ਹਰਿਆਣਾ ਦੇ ਰਹਿਣ ਵਾਲੇ ਹਨ ਅੱਜ ਉਹ Diljit Dosanjh ਦੇ ਪੱਗ stylist ਹਨ । ਉਹ ਦਸਦੇ ਹਨ ਕਿ ਜੇ ਸੁਪਣੇ ਤੁਹਾਡੇ ਹਨ ਤਾਂ ਮਿਹਨਤ ਵੀ ਤੁਹਾਨੂੰ ਕਰਨੀ ਪਵੇਗੀ । ਉਨ੍ਹਾਂ ਕੋਲ ਸੁਪਨਿਆਂ ਤੋਂ ਇਲਾਵਾ ਕੁਝ ਨਹੀਂ ਸੀ, ਪਰ ਉਨ੍ਹਾਂ ਦੇ ਸੁਪਨਿਆਂ ਦੀ ਤਾਕ਼ਤ ਨੇ ਉਨ੍ਹਾਂ ਨੂੰ ਇਥੇ ਲਿਆ ਦਿੱਤਾ ਜਿੱਥੇ ਉਹ ਸੁਪਨਿਆਂ ਵਾਲੀ ਜ਼ਿੰਦਗੀ ਜੀ ਰਹੇ ਹਨ । ਆਓ ਇਸ ਜੋਸ਼ Talk ਨੂੰ ਵੇਖੀਏ ਤੇ ਸਿਖੀਏ ਆਪਣੇ ਤੁਹਾਡੇ ਸੁਪਨਿਆਂ ਦੀ ਤਾਕ਼ਤ ਤੁਹਾਨੂੰ ਕਿੱਥੇ ਤਕ ਪਹੁੰਚਾ ਸਕਦੀ ਹੈ ।ਦਸਤਾਰ ਦਾ ਸਿੱਖ ਇਤਿਹਾਸ ਵਿੱਚ ਬਹੁਤ ਜਿਆਦਾ ਮਹੱਤਵ ਹੈ। ਦਸਤਾਰ ਜਾਂ ਪੱਗ ਜਾਂ ਪੱਗੜੀ ਸਿੱਖਾਂ ਦੀ ਸ਼ਾਨ ਮੰਨੀ ਜਾਂਦੀ ਹੈ। ‘ਦਸਤਾਰ’ ‘ਫ਼ਾਰਸੀ’ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ‘ਹੱਥਾਂ ਨਾਲ ਸੰਵਾਰ ਕੇ ਬੰਨ੍ਹਿਆ ਵਸਤਰ’ ਹੈ। ਦਸਤਾਰ ਦਾ ਸਿੱਖੀ ਨਾਲ ਬਹੁਤ ਗੂੜ੍ਹਾ ਸਬੰਧ ਹੈ। ਸਿਰਫ ਸਿੱਖੀ ਹੀ ਅਜਿਹਾ ਧਰਮ ਹੈ ਜਿਸ ਵਿੱਚ ਦਸਤਾਰ ਬੰਨਣੀ ਜਰੂਰੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕਰਨ ਵੇਲੇ ਹਰ ਇੱਕ ਸਿੱਖ ਨੂੰ ਦਸਤਾਰ ਧਾਰਨ ਕਰਨ ਲਈ ਕਿਹਾ ਤਾਂ ਕਿ ਨਿਆਰਾ ਖਾਲਸਾ ਹਜ਼ਾਰਾਂ-ਲੱਖਾਂ ਵਿਚੋਂ ਦੂਰੋਂ ਹੀ ਪਛਾਣਿਆ ਜਾ ਸਕੇ। ਜਦੋਂ ਇੱਕ ਸਿੱਖ ਦਸਤਾਰ ਨੂੰ ਸਿਰ ਤੇ ਸਜਾਂਉਦਾ ਹੈ ਤਾਂ ਉਹ ਸਿਰ ਅਤੇ ਦਸਤਾਰ ਨੂੰ ਇੱਕ ਕਰ ਕੇ ਜਾਣਦਾ ਹੈ। ਦਸਤਾਰ ਸਜਾਉਣੀ ਸਿੱਖੀ ਵਿੱਚ ਪ੍ਰਪੱਕ ਹੁਣ ਦੀ ਨਿਸ਼ਾਨੀ ਹੀ ਨਹੀਂ ਸਗੋਂ ਇਹ ਦਸਤਾਰ ਧਾਰਕ ਦੇ ਆਤਮ ਵਿਸ਼ਵਾਸ਼ ਵਿੱਚ ਵੀ ਵਾਧਾ ਕਰਦੀ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਪੰਜ ਕਕਾਰਾਂ ਵਿਚੋਂ ਇੱਕ ਕਕਾਰ ‘ਕੇਸਾਂ’ ਨੂੰ ਸੰਭਾਲਣ ਵਿੱਚ ਵੀ ਮੱਦਦ ਕਰਦੀ ਹੈ।

error: Content is protected !!