Home / ਸਿੱਖੀ ਖਬਰਾਂ / ਜੋ ਲੋਕ ਸੋਚਦੇ ਨੇ ਕਿ ਪ੍ਰਮਾਤਮਾ ਸਾਡੀ ਮੱਦਦ ਨਹੀਂ ਕਰਦਾ ਇਹ ਵੀਡੀਓ ਜਰੂਰ ਦੇਖਣ ਜੀ

ਜੋ ਲੋਕ ਸੋਚਦੇ ਨੇ ਕਿ ਪ੍ਰਮਾਤਮਾ ਸਾਡੀ ਮੱਦਦ ਨਹੀਂ ਕਰਦਾ ਇਹ ਵੀਡੀਓ ਜਰੂਰ ਦੇਖਣ ਜੀ

ਜੋ ਲੋਕ ਸੋਚਦੇ ਨੇ ਕਿ ਪ੍ਰਮਾਤਮਾ ਸਾਡੀ ਮੱਦਦ ਨਹੀਂ ਕਰਦਾ ਇਹ ਵੀਡੀਓ ਜਰੂਰ ਦੇਖਣ ਜੀ ‘ਪ੍ਰਮਾਤਮਾ ਦਾਤਾ ਹੈ, ਦਿਯਾਲੂ ਹੈ, ਕ੍ਰਿਪਾਲੂ ਹੈ ਤੇ ਸਰਬਸ਼ਕਤੀਮਾਨ ਹੈ। ਉਸ ਨੇ ਇਨਸਾਨ ਦੀ ਜ਼ਿੰਦਗੀ ਲਈ ਏਨੀਆਂ ਸੁੱਖ ਸਹੂਲਤਾਂ ਅਤੇ ਨਿਆਮਤਾਂ ਬਖ਼ਸ਼ੀਆਂ ਹਨ ਕਿ ਜਿਸ ਦਾ ਪ੍ਰਮਾਤਮਾ ਦਾਤਾ ਹੈ, ਦਿਯਾਲੂ ਹੈ, ਕ੍ਰਿਪਾਲੂ ਹੈ ਤੇ ਸਰਬਸ਼ਕਤੀਮਾਨ ਹੈ।
ਉਸ ਨੇ ਇਨਸਾਨ ਦੀ ਜ਼ਿੰਦਗੀ ਲਈ ਏਨੀਆਂ ਸੁੱਖ ਸਹੂਲਤਾਂ ਅਤੇ ਨਿਆਮਤਾਂ ਬਖ਼ਸ਼ੀਆਂ ਹਨ ਕਿ ਜਿਸ ਦਾ ਪਾਰਾਵਾਰ ਜਾਂ ਅੰਤ ਨਹੀਂ। ਫਿਰ ਵੀ ਸਾਡੇ ਦੇਸ਼ ਦੇ ਲੋਕ ਹਰ ਸਮੇਂ ਅਪਣੀ ਕਿਸੇ ਨਾ ਕਿਸੇ ਮੰਗ ਦਾ ਝਾੜੂ ਖੜਾ ਹੀ ਰਖਦੇ ਹਨ, ਉਸ ਨੂੰ ਕਿਸੇ ਪਲ ਸੁੱਖ ਦਾ ਸਾਹ ਨਹੀਂ ਲੈਣ ਦਿੰਦੇ। ਵੇਖਿਆ ਜਾਂਦਾ ਹੈ ਕਿ ਬੰਦੇ ਦੇ ਹੱਥ ਅਕਸਰ ਮੰਗਣ ਲਈ ਉਠਦੇ ਹਨ ਪਰ ਧਨਵਾਦ ਜਾਂ ਸ਼ੁਕਰਾਨੇ ਦੇ ਦੋ ਸ਼ਬਦ ਬਹੁਤ ਘੱਟ ਲੋਕਾਂ ਦੇ ਮੁੱਖ ਵਿਚੋਂ ਨਿਕਲਦੇ ਹਨ। ਅਸੀ ਕਈ ਵਾਰ ਕੋਈ ਸੁਖਣਾ ਸੁੱਖ ਲੈਂਦੇ ਹਾਂ ਕਿ ਪ੍ਰਮਾਤਮਾ ਮੇਰੀ ਇਹ ਮਨੋਕਾਮਨਾ ਪੂਰੀ ਕਰ ਦੇਵੀਂ ਮੈਂ ਤੇਰੇ ਦਰ ਉਤੇ ਏਨੇ ਪੈਸਿਆਂ ਦਾ ਪ੍ਰਸ਼ਾਦ ਚੜ੍ਹਾਵਾਂਗਾ। ਇੱਛਾ ਪੂਰੀ ਹੋਣ ਉਪਰੰਤ ਘੇਸਲ ਵੱਟ ਲੈਂਦੇ ਹਾਂ ਅਤੇ ਸੋਚਦੇ ਹਾਂ, ਚਲੋ ਕੰਮ ਤਾਂ ਨਿਕਲ ਹੀ ਗਿਆ ਹੈ। ਜਦੋਂ ਕਿਤੇ ਦੁਬਾਰਾ ਮੁਸੀਬਤ ਆਉਂਦੀ ਹੈ ਤਾਂ ਅਪਣੀ ਪਹਿਲੀ ਭੁੱਲ ਲਈ ਸ਼ਰਮ ਮਹਿਸੂਸ ਕਰਦੇ ਹਾਂ। ਰੋਜ਼ ਵੇਖਦੇ ਹਾਂ ਲੋਕ ਸਵੇਰੇ-ਸਵੇਰੇ ਮੂੰਹ ਹਨੇਰੇ ਉਠ ਕੇ ਧਾਰਮਕ ਸਥਾਨਾਂ ਨੂੰ ਭਜਦੇ ਹਨ। ਉਥੇ ਜਾ ਕੇ ਮੱਥਾ ਟੇਕਦੇ ਹਨ, ਪੂਜਾ ਕਰਦੇ ਹਨ। ਰੱਬ ਵਿਚ ਯਕੀਨ ਰੱਖਣ ਵਾਲੇ ਤਾਂ ਉਨ੍ਹਾਂ ਵਿਚ ਵਿਰਲੇ ਹੀ ਹੁੰਦੇ ਹਨ, ਬਾਕੀ ਤਾਂ ਵਿਖਾਵਾ ਹੀ ਕਰਦੇ ਹਨ ਤਾਕਿ ਲੋਕਾਂ ਦੀਆਂ ਨਜ਼ਰਾਂ ਵਿਚ ਧਰਮੀ ਦਿੱਸਣ। ਉਥੇ ਜਾ ਕੇ ਵੀ ਕਈਆਂ ਦਾ ਮਨ ਇਕਾਗਰ ਨਹੀਂ ਹੁੰਦਾ। ਜਿੰਨਾ ਜ਼ਿਆਦਾ ਕੋਈ ਰੱਬ-ਰੱਬ ਕਰਦਾ ਹੈ ਓਨਾ ਹੀ ਢੋਂਗੀ, ਝੂਠਾ, ਲੁਟੇਰਾ ਅਤੇ ਸੁਆਰਥੀ ਹੁੰਦਾ ਹੈ। ਤੁਸੀ ਕਿਸੇ ਦੁਕਾਨਦਾਰ ਨੂੰ ਹੀ ਵੇਖ ਲਉ, ਉਹ ਦੁਕਾਨ ਤੇ ਜਾ ਕੇ ਵੱਟਿਆਂ ਨੂੰ ਧੋਵੇਗਾ, ਨੁਹਾਏਗਾ, ਤਿਲਕ ਲਗਾਵੇਗਾ ਅਤੇ ਫਿਰ ਧੂਫ-ਬੱਤੀ ਕਰੇਗਾ। ਫਿਰ ਸਾਰਾ ਦਿਨ ਉਨ੍ਹਾਂ ਵੱਟਿਆਂ ਨਾਲ ਹੀ ਗਾਹਕਾਂ ਨੂੰ ਧੂਫ਼ ਦੇਵੇਗਾ, ਮਾਜਾ ਚਾੜ੍ਹੇਗਾ। ਗੱਲ ਕੀ ਹਰ ਬਿਜ਼ਨਸ ਇਕ ਝੂਠ-ਤੁਫ਼ਾ ਨ ਅਤੇ ਫਰੇਬ ਦਾ ਦੂਜਾ ਨਾਮ ਹੈ। ਕੋਈ ਪ੍ਰਾਮਾਤਮਾ ਤੋਂ ਔਲਾਦ ਮੰਗਦਾ ਹੈ, ਕੋਈ ਧਨ। ਕੋਈ ਕਹੇਗਾ ਪ੍ਰਮਾਤਮਾ ਮੈਨੂੰ ਦੁੱ ਖ, ਤਕਲੀਫ਼ਾਂ, ਦਰ ਦਾਂ ਅਤੇ ਮੁਸ਼ ਕਲਾਂ ਤੋਂ ਮੁਕਤ ਕਰ ਦਿਉ। ਕਈ ਕਹਿਣਗੇ ਪ੍ਰਮਾਤਮਾ ਮੈਨੂੰ ਤੰਦਰੁਸਤੀ ਬਖ਼ਸ਼ੋ। ਕਈ ਤਾਂ ਰੱਬ ਤੋਂ ਅਪਣੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਸੁੱਖ ਸੁਵਿਧਾ ਦੀ ਗਰੰਟੀ ਭਾਲਦੇ ਹਨ।

error: Content is protected !!