Home / ਵੀਡੀਓ / ਸਤਿਗੁਰ ਬਰਕਤਾਂ ਪਾਉਣਗੇ ਰੋਜ਼ ਘਰ ਦੋਨੇ ਸਮੇਂ ਇਹ ਸ਼ਬਦ ਜਰੂਰ ਲਗਾਇਆ ਕਰੋ ਜੀ

ਸਤਿਗੁਰ ਬਰਕਤਾਂ ਪਾਉਣਗੇ ਰੋਜ਼ ਘਰ ਦੋਨੇ ਸਮੇਂ ਇਹ ਸ਼ਬਦ ਜਰੂਰ ਲਗਾਇਆ ਕਰੋ ਜੀ

ਸਤਿਗੁਰ ਬਰਕਤਾਂ ਪਾਉਣਗੇ ਰੋਜ਼ ਘਰ ਦੋਨੇ ਸਮੇਂ ਇਹ ਸ਼ਬਦ ਜਰੂਰ ਲਗਾਇਆ ਕਰੋ ਜੀ ‘ਇਕਿ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰਿ ਨਾਮੇ ਲਗੈ ਪਿਆਰੁ ॥ ਨਾਨਕ ਜਨਮੁ ਸਵਾਰਨਿ ਆਪਣਾ ਕੁਲ ਕਾ ਕਰਨਿ ਉਧਾਰੁ ॥ ਜਿਸ ਦਰਵਾਜ਼ੇ ਨੂੰ ਲੰਘ ਕੇ ਪ੍ਰਭੂ ਦਾ ਮਿਲਾਪ ਹੋਣਾ ਹੈ , ਉਸ ਦੀ ਕੁੰਜੀ ਸਤਿਗੁਰੂ ਦੇ ਹੱਥ ਹੈ : -. ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ. ਗੁਰੂ ਪੂਰੈ ਭਾਗਿ ਮਿਲਾਵਣਿਆ ॥ਮਨੁੱਖ ਅਗਿਆਨਤਾ ਕਾਰਨ ਵਿਕਾਰਾਂ ਵਸ ਹੋ ਕੇ ਸਰੀਰਕ ਤੇ ਮਾਇਕੀ ਦੁੱਖ ਸੁੱਖ ਭੋਗ ਰਿਹਾ ਹੈ ਇਸ ਲਈ ਸਦੀਵੀ ਸੁੱਖ ਦਾ ਰਾਹ ਦਸਦੇ ਗੁਰੂ ਦਾ ਫੁਰਮਾਨ ਹੈ:
ਸਰਬ ਸੁਖਾ ਸੁਖੁ ਸਾਚਾ ਏਹੁ॥ ਗੁਰ ਉਪਦੇਸੁ ਮਨੈ ਮਹਿ ਲੇਹੁ॥ (177)। ਭਾਵ: ਹੇ ਭਾਈ, ਗੁਰੂ ਦਾ ਉਪਦੇਸ਼ (ਗੁਰਬਾਣੀ) ਆਪਣੇ ਮਨ ਵਿੱਚ ਟਿਕਾ ਕੇ ਰੱਖ। ਇਹੀ ਹੈ ਸਾਰੇ ਸੁੱਖਾਂ ਤੋਂ ਸ੍ਰੇਸ਼ਟ ਤੇ ਸਦੀਵੀ (ਸਦਾ ਕਾਇਮ ਰਹਿਣ ਵਾਲਾ) ਸੁੱਖ। ਭਾਵ ਇਹੀ ਕਿ ਗੁਰਬਾਣੀ ਤੇ ਚਲ ਕੇ ਹੀ ਅਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਗੁਰ ਕਾ ਕਹਿਆ ਜੇ ਕਰੇ ਸੁਖੀ ਹੂ ਸੁਖੁ ਸਾਰੁ॥ ਗੁਰ ਕੀ ਕਰਣੀ ਭਉ ਕਟੀਐ ਨਾਨਕ ਪਾਵਹਿ ਪਾਰੁ॥ (1248)। ਭਾਵ: ਜੇ ਮਨੁੱਖ ਸਤਿਗੁਰ ਦੇ ਦੱਸੇ ਹੁਕਮ ਦੀ ਪਾਲਣਾ ਕਰੇ ਤਾਂ ਸੁਖਾਂ ਵਿਚੋਂ ਸ੍ਰੇਸ਼ਟ ਸੁੱਖ (ਅਨੰਦ) ਪ੍ਰਾਪਤ ਹੋ ਜਾਂਦਾ ਹੈ। ਤਾਂ ਫਿਰ ਅਨੰਦ ਦੀ ਪ੍ਰਾਪਤੀ ਲਈ ਗੁਰੂ ਦਾ ਉਪਦੇਸ਼ ਜਾਂ ਹੁਕਮ ਕੀ ਹੈ? ਅਨਦ ਕਰਹੁ ਤਜਿ ਸਗਲ ਬਿਕਾਰ॥ ਨਾਨਕ ਹਰਿ ਜਪਿ ਉਤਰਹੁ ਪਾਰ॥ (899)। ਭਾਵ: ਹੇ ਨਾਨਕ, ਸਾਰੇ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਛੱਡ ਕੇ ਅਨੰਦ ਮਾਣਿਆ ਜਾ ਸਕਦਾ ਹੈ। ਪਰਮਾਤਮਾ ਦਾ ਨਾਮ (ਹੁਕਮ ਨੂੰ) ਜਪ (ਜਾਣ) ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਉਗੇ। ਭਾਵ ਇਹੀ ਹੈ ਕਿ ਗੁਰੂ ਦੀ ਸਿਖਿਆ ਦੁਆਰਾ ਅਉਗੁਣਾ ਨੂੰ ਤਿਆਗ ਕੇ ਹੀ ਸਦੀਵੀ ਸੁੱਖ ਪ੍ਰਾਪਤ ਹੋ ਸਕਦਾ ਹੈ। ਕਰਿ ਕਿਰਪਾ ਜਿਸਕੇ ਹਿਰਦੈ ਗਰੀਬੀ ਬਸਾਵੈ॥ ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥ (278)। ਭਾਵ: ਮਿਹਰ ਕਰਕੇ ਜਿਸ ਮਨੁੱਖ ਦੇ ਦਿਲ ਵਿੱਚ ਗਰੀਬੀ ਸੁਭਾਉ (ਦਾ ਗੁਣ) ਪਾਂਦਾ ਹੈ, ਹੇ ਨਾਨਕ, (ਉਹ ਮਨੁੱਖ) ਇਸ ਜ਼ਿੰਦਗੀ ਵਿੱਚ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਪਰਲੋਕ ਵਿੱਚ ਸੁੱਖ ਪਾਉਂਦਾ ਹੈ। ਕਿਰਪਾ ਉਸਤੇ ਹੀ ਹੋਵੇਗੀ ਜੋ ਉਸਦੇ ਹੁਕਮ ਵਿੱਚ ਚਲੇਗਾ, ਇਸ ਲਈ ਜੋ ਉਸਦੇ ਹੁਕਮ ਵਿੱਚ ਚਲ ਕੇ ਗੁਣਾਂ ਨੂੰ ਧਾਰਨ ਕਰੇਗਾ ਉਹੀ ਸਦੀਵੀ ਸੁੱਖ ਨੂੰ ਪ੍ਰਾਪਤ ਕਰ ਲਵੇਗਾ। ਸਤਿਗੁਰੁ ਸੁਖ ਸਾਗਰੁ ਜਗ ਅੰਤਰਿ ਹੋਰ ਥੈ ਸੁਖੁ ਨਾਹੀ॥ ਹਉਮੈ ਜਗਤੁ ਦੁਖਿ ਰੋਗਿ ਵਿਆਪਿਆ ਮਰਿ ਜਨਮੈ ਰੋਵੈ ਧਾਹੀ॥ (603) ਭਾਵ: ਹੇ ਭਾਈ, ਜਗਤ ਵਿੱਚ ਗੁਰੂ (ਹੀ) ਸੁੱਖ ਦਾ ਸਮੁੰਦਰ ਹੈ, (ਗੁਰੂ ਤੋਂ ਬਿਨਾ) ਕਿਸੇ ਹੋਰ ਥਾਂ ਸੁੱਖ ਨਹੀ ਮਿਲਦਾ। ਜਗਤ ਆਪਣੀ ਹਉਮੈ ਦੇ ਕਾਰਨ (ਗੁਰੂ ਤੋਂ ਖੁੰਝ ਕੇ) ਦੁੱਖ ਰੋਗ ਵਿੱਚ ਗ੍ਰਸਿਆ ਰਹਿੰਦਾ ਹੈ, ਮੁੜ ਮੁੜ ਆਤਮਕ ਮੌਤੇ ਜੰਮਦਾ ਮਰਦਾ ਤੇ ਧਾਹਾਂ ਮਾਰ ਮਾਰ ਕੇ ਰੋਂਦਾ ਤੇ ਦੁਖੀ ਹੁੰਦਾ ਹੈ। ਭਾਵ ਫਿਰ ਉਹੀ ਹੈ ਕਿ ਗੁਰੂ (ਗੁਰਬਾਣੀ) ਹੀ ਸੁੱਖ ਸਾਗਰ ਹੈ ਜਿਸਤੇ ਚਲ ਕੇ ਮਨੁੱਖ ਆਪਣੀ ਹਉਮੈ (ਅਉਗਣ) ਤਿਆਗ ਕੇ ਸਦੀਵੀ ਸੁੱਖ ਨੂੰ ਹਾਸਲ ਕਰ ਸਕਦਾ ਹੈ।

error: Content is protected !!