Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਇਸ ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਕਰ ਲਵੋ ਏਹ ਕੰਮ ਨਹੀਂ ਤਾਂ ਤੁਹਾਡਾ ਪੈਨ ਕਾਰਡ ਹੋ ਜਾਵੇਗਾ ਬੇਕਾਰ

ਇਸ ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਕਰ ਲਵੋ ਏਹ ਕੰਮ ਨਹੀਂ ਤਾਂ ਤੁਹਾਡਾ ਪੈਨ ਕਾਰਡ ਹੋ ਜਾਵੇਗਾ ਬੇਕਾਰ

ਪੈਨ ਕਾਰਡ-ਆਧਾਰ ਕਾਡ ਨੂੰ ਲਿੰਕ ਕਰਵਾਉਣ ਦੀ ਮਿਆਦ ਘੱਟੋ-ਘੱਟ 8 ਵਾਰ ਵਧਾਈ ਗਈ ਹੈ। ਇਸ ਦੇ ਬਾਵਜੂਦ ਹਾਲੇ ਵੀ 17 ਕਰੋੜ ਤੋਂ ਜ਼ਿਆਦਾ ਪੈਨ ਕਾਰਡ ਹੋਲਡਰਾਂ ਨੇ ਇਨ੍ਹਾਂ ਦੋਵਾਂ ਦਸਤਾਵੇਜ਼ਾਂ ਨੂੰ ਲਿੰਕ ਨਹੀਂ ਕਰਵਾਇਆ ਹੈ। ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਹਾਲ ਹੀ ‘ਚ ਲੋਕ ਸਭਾ ਨੂੰ ਸੂਚਿਤ ਕੀਤਾ ਕਿ ਜਨਵਰੀ ਤਕ 30.75 ਕਰੋੜ ਪੈਨ ਨੂੰ ਆਧਾਰ ਨਾਲ ਲਿੰਕ ਕਰਵਾ ਦਿੱਤਾ ਗਿਆ ਹੈ। ਹਾਲੇ ਵੀ 17.58 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਨੇ ਹੁਣ ਤਕ ਲਿੰਕਿੰਗ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ‘ਤੇ ਅਮਲ ਨਹੀਂ ਕੀਤਾ ਹੈ। 31 ਮਾਰਚ, 2020 ਤਕ ਦਾ ਸਮਾਂ ਵਿੱਤੀ ਬਿੱਲ, 2019 ‘ਚ ਸੋਧ ਤੋਂ ਬਾਅਦ ਹੁਣ ਆਮਦਨ ਕਰ ਵਿਭਾਗ ਉਨ੍ਹਾਂ ਪੈਨ ਕਾਰਡਜ਼ ਨੂੰ ਨਕਾਰਾ ਐਲਾਨ ਸਕਦਾ ਹੈ ਜਿਨ੍ਹਾਂ ਨੂੰ ਆਧਾਰ ਨਾਲ ਲਿੰਕ ਨਹੀਂ ਕਰਵਾਇਆ ਗਿਆ ਹੈ। ‘ਲਾਈਵ ਮਿੰਟ’ ਦੀ ਇਕ ਰਿਪੋਰਟ ਮੁਤਾਬਿਕ ਆਮਦਨ ਕਰ ਐਕਟ ਦੀ ਧਾਰਾ 139AA ਦੇ ਭਾਗ 41 ਅਨੁਸਾਰ ਦਿੱਤੀ ਗਈ ਮਿਆਦ ਤਕ ਜੋ ਲੋਕ ਆਪਣੇ ਆਧਾਰ ਨੰਬਰ ਦੀ ਜਾਣਕਾਰੀ ਨਹੀਂ ਦਿੰਦੇ ਹਨ, ਉਨ੍ਹਾਂ ਦੇ Permanent Account Number ਨੂੰ ਨਕਾਰਾ ਐਲਾਨ ਦਿੱਤਾ ਜਾਵੇਗਾ। ਇਹ ਸੋਧ ਇਕ ਸਤੰਬਰ, 2019 ਤੋਂ ਲਾਗੂ ਹੋ ਜਾਵੇਗੀ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ 31 ਮਾਰਚ, 2020 ਤਕ PAN Card-Aadhaar Card Linking ਨਹੀਂ ਕਰਵਾਉਂਦੇ ਹਨ ਤਾਂ ਤੁਹਾਡਾ ਪੈਨ ਕਿਸੇ ਕੰਮ ਦਾ ਨਹੀਂ ਰਹਿ ਜਾਵੇਗਾ। 48 ਕਰੋੜ ਤੋਂ ਜ਼ਿਆਦਾ ਲੋਕਾਂ ਕੋਲ ਪੈਨ ਕਾਰਡ ਆਮਦਨ ਕਰ ਵਿਭਾਗ ਨੇ 10 ਡਿਜਿਟ ਦੇ ਪੈਨ ਨੰਬਰ ਤੇ 12 ਅੰਕਾਂ ਦੇ ਆਧਾਰ ਨੂੰ ਲਿੰਕ ਕਰਵਾਉਣ ਦੀ ਮਿਆਦ 31 ਦਸੰਬਰ, 2019 ਤੋਂ ਵਧਾ ਕੇ 31 ਮਾਰਚ, 2020 ਕਰ ਦਿੱਤੀ ਹੈ। ਠਾਕੁਰ ਨੇ ਇਸ ਬਾਰੇ ਕਿਹਾ, ‘ਪੈਨ ਤੇ ਆਧਾਰ ਨੂੰ ਲਿੰਕ ਕਰਵਾਉਣ ਦੀ ਮਿਆਦ ਵਧਾਉਣ ਨਾਲ ਅਜਿਹੇ ਪੈਨ ਹੋਲਡਰਜ਼ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਨੇ ਹੁਣ ਤਕ ਇਨ੍ਹਾਂ ਦੋਵਾਂ ਦਸਤਾਵੇਜ਼ਾਂ ਨੂੰ ਲਿੰਕ ਨਹੀਂ ਕਰਵਾਇਆ ਹੈ। ਅਜਿਹੇ ਲੋਕਾਂ ਨੂੰ ਪੈਨ ਨੂੰ ਆਧਆਰ ਨਾਲ ਲਿੰਕ ਕਰਵਾਉਣ ਲਈ ਹੋਰ ਸਮਾਂ ਮਿਲ ਜਾਵੇਗਾ।’ਭਾਰਤ ‘ਚ 48 ਕਰੋੜ ਤੋਂ ਜ਼ਿਆਦਾ ਲੋਕਾਂ ਕੋਲ ਪੈਨ ਕਾਰਡ ਹੈ ਉੱਥੇ ਹੀ ਆਧਾਰ ਕਾਰਡ ਧਾਰਕਾਂ ਦੀ ਗਿਣਤੀ 120 ਕਰੋੜ ਤੋਂ ਜ਼ਿਆਦਾ ਹੈ।

error: Content is protected !!