Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਹੁਣ ਤੋਂ ਪੂਰੇ ਦੇਸ਼ ਚ’ ਸਸਤੀ ਮਿਲੇਗੀ ਏਹ ਚੀਜ ਲੋਕਾਂ ਨੂੰ

ਹੁਣ ਤੋਂ ਪੂਰੇ ਦੇਸ਼ ਚ’ ਸਸਤੀ ਮਿਲੇਗੀ ਏਹ ਚੀਜ ਲੋਕਾਂ ਨੂੰ

ਜੀਵਨ ਬੀਮਾ ਨਿਗਮ ਦੀਆਂ ਪਾਲਿਸੀਆਂ (LIC) ਤਾਂ ਲੋਕ ਬਹੁਤ ਕਰਾਉਂਦੇ ਹਨ ਪਰ ਹੈਲਥ ਇੰਸ਼ੋਰੈਂਸ ਬਾਰੇ ਲੋਕ ਇਕ ਤਾਂ ਘੱਟ ਜਾਗਰੂਕ ਹਨ ਤੇ ਦੂਜਾ ਉਹ ਇਸ ਨੂੰ ਕਰਾਉਣਾ Waste of Money ਮੰਨਦੇ ਹਨ ਪਰ ਜੇਕਰ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ ਤਾਂਇਸ ਦਾ ਫਾਇਦਾ ਬਹੁਤ ਲੋਕ ਲੈ ਸਕਦੇ ਹਨ। ਇਸੇ ਮਨੋਰਥ ਨੂੰ ਕਾਰਗਰ ਕਰਦਿਆਂ Fitness linked Health Insurance ਪਾਲਿਸੀ ਬਣਾਈ ਗਈ ਹੈ ਜਿਸ ਦਾ ਉਦੇਸ਼ ਲੋਕਾਂ ਨੂੰ ਉਹਨਾਂ ਦੀ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਤੁਹਾਡੀ ਹੈਲਥ ਦੇ ਆਧਾਰ ‘ਤੇ ਤੈਅ ਕੀਤਾ ਜਾਵੇਗਾ ਕਿ ਤੁਹਾਡੀ ਬੀਮੇ ਦੀ ਕੀਮਤ ਕੀ ਹੋਵੇਗੀ। ਜੇਕਰ ਤੁਹਾਡਾ ਸਰੀਰ ਫਿਟ ਹੈ ਤਾਂ ਫਿਰ ਤੁਹਾਨੂੰ ਹੈਲਥ ਇੰਸੋਰੈਂਸ ਕਰਾਉਣ ਸਮੇਂ ਇਸ ਦਾ ਫਾਇਦਾ ਮਿਲ ਸਕਦਾ ਹੈ। (IRDAI) ਨੇ ਇੰਸ਼ੋਰੈਂਸ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਹੈਲਥ ਲੀਕਡ ਪ੍ਰੀਮੀਅਮ ਪਾਲਿਸੀ ਦੀ ਸ਼ੁਰੂਆਤ ਕਰਨ ਨੂੰ ਕਿਹਾ ਹੈ। ਇਸ ਨਾਲ ਕੰਪਨੀਆਂ ਤੇ ਗਾਹਕਾਂ ਦੋਵਾਂ ਨੂੰ ਫਾਇਦਾ ਹੋਵੇਗਾ। ਇਸ ਸਕੀਮ ਅਧੀਨ ਕੰਪਨੀ ਅਜਿਹੇ ਮਰੀਜਾਂ ਤੋਂ ਵਧ ਪ੍ਰੀਮੀਅਮ ਲਵੇਗੀ ਜਿਨ੍ਹਾਂ ਦੀ ਸਹਤ ਚੰਗੀ ਨਹੀਂ ਰਹਿੰਦੀ। ਜੇਕਰ ਵਿਅਕਤੀ ਡਾਇਬਟੀਜ਼ ਤੇ ਕੈਲੋਸਟਰੋਲ ਨਾਲ ਸੰਬੰਧਤ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਤਾਂ ਗਾਹਕਾਂ ਲਈ ਵੱਖ ਪਾਲਿਸੀ ਲਿਆਈ ਜਾ ਸਕਦੀ ਹੈ। ਇਸ ਪਾਲਿਸੀ ਦਾ ਮੇਨ ਉਦੇਸ਼ ਇਹ ਹੋਵੇਗਾ ਕਿ ਇਸ ਨਾਲ ਗਾਹਕਾਂ ਨੂੰ ਆਪਣੀ ਫਿਟਨੈੱਸ ‘ਤੇ ਧਿਆਨ ਦੇਣ ਦੀ ਪ੍ਰੇਰਣਾ ਮਿਲੇਗੀ। ਇਸ ਲਈ ਕੰਪਨੀਆਂ ਐਪ ਆਧਾਰਿਤ ਤਕਨੀਕ ਦਾ ਇਸਤੇਮਾਲ ਕਰਨਗੀਆਂ। ਤੁਹਾਡੀ ਹੈਲਥ ਨੂੰ ਧਿਆਨ ‘ਚ ਰੱਖ ਕੇ ਹੀ ਤੈਅ ਕੀਤਾ ਜਾਵੇਗਾ। ਜਿੰਨੀ ਚੰਗੀ ਸਿਹਤ ਹੋਵੇਗੀ, ਓਨਾ ਹੀ ਘੱਟ ਪ੍ਰੀਮੀਅਮ ਦੇਣਾ ਪਵੇਗਾ। ਭਾਰਤ ‘ਚ ਜਿਆਦਾਤਰ ਲੋਕ ਆਪਣਾ ਹੈਲਥ ਇੰਸ਼ੋਰੈਂਸ ਇਸ ਲਈ ਨਹੀਂ ਕਰਾਉਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਉਹਨਾਂ ਦੀ ਸਿਹਤ ਠੀਕ ਹੈ ਤਾਂ ਉਹਨਾਂ ਨੂੰ ਹੈਲਥ ਇੰਸ਼ੋਰੈਂਸ ਕਰਾਉਣ ਦੀ ਕੀ ਲੋੜ ਹੈ। ਹੈਲਥ ਇੰਸ਼ੋਰੈਂਸ ਦਾ ਮਾਰਕੀਟ ਬਹੁਤ ਚੰਗਾ ਨਹੀਂ ਹੈ। ਇਸ ਲਈ ਪਾਲਿਸੀ ਅਧੀਨ ਲੋਕ ਆਪਣੀ ਫਿਟਨੈੱਸ ਨੂੰਸਹੀ ਰਹਿਣ ਦੌਰਾਨ ਹੀ ਇੰਸ਼ੋਰੈਂਸ ਕਰਾਉਣਗੇ ਤਾਂ ਕਿ ਉਹਨਾਂ ਨੂੰ ਘੱਟ ਪ੍ਰੀਮੀਅਮ ਦੇਣਾ ਪਵੇਗਾ। ਇਸ ਦਾ ਫਾਇਦਾ ਕੰਪਨੀਆਂ ਨੂੰ ਵੀ ਹੋਵੇਗਾ। ਇਕ ਤਾਂ ਹੈਲਥ ਇੰਸ਼ੋਰੈਂਸ ਦੀਆਂ ਕੰਪਨੀਆਂ ਨੂੰ ਗਾਹਕ ਕਾਫੀ ਮਿਲਣਗੇ ਅਤੇ ਆਮ ਲੋਕਾਂ ਨੂੰ ਵੀ ਪ੍ਰੀਮੀਅਮ ‘ਚ ਰਾਹਤ ਮਿਲ ਸਕਦੀ ਹੈ।