Home / ਵੀਡੀਓ / ਐਸਾ ਸ਼ਬਦ ਜਿਸਨੂੰ ਸੁਣਦਿਆਂ ਹੀ ‘ਰੂਹ ਖੁਸ਼’ ਹੋ ਜਾਦੀ ਹੈ

ਐਸਾ ਸ਼ਬਦ ਜਿਸਨੂੰ ਸੁਣਦਿਆਂ ਹੀ ‘ਰੂਹ ਖੁਸ਼’ ਹੋ ਜਾਦੀ ਹੈ

ਐਸਾ ਸ਼ਬਦ ਜਿਸਨੂੰ ਸੁਣਦਿਆਂ ਹੀ ਰੂਹ ਖੁਸ਼ ਹੋ ਜਾਦੀ ਹੈ ‘ਐਸਾ ਸ਼ਬਦ ਜਿਸਨੂੰ ਸੁਣਦਿਆਂ ਹੀ ਸਾਰੀਆਂ ਪ੍ਰੇਸ਼ਾ ਨੀਆਂ ਖਤ ਮ ਹੋ ਜਾਣਗੀਆਂ ‘ਗੁਰਮਤਿ ਵਿਚ ਕੀਰਤਨ ਨੂੰ ਉਚੇਚਾ ਮਹੱਤਵ ਅਤੇ ਸਥਾਨ ਪ੍ਰਾਪਤ ਹੈ । ਇਸ ਨੂੰ ਮਨੁੱਖ ਦੀ ਅਧਿਆਤਮਿਕ ਅਗਵਾਈ ਦਾ ਸਰਬੋਤਮ ਸਾਧਨ ਦਸਿਆ ਗਿਆ ਹੈ । ਗੁਰੂ ਨਾਨਕ ਦੇਵ ਜੀ ਨੇ ‘ ਜਪੁਜੀ ’ ਵਿਚ ਕੀਰਤਨ ਨੂੰ ਸ਼੍ਰਵਣ ਅਤੇ ਮਨਨ ਤੋਂ ਪਹਿਲਾਂ ਸਥਾਨ ਦਿੰਦੇ ਹੋਇਆਂ ,
ਇਸ ਦੁਆਰਾ ਪਰਮਾਰਥ ਦੀ ਪ੍ਰਾਪਤੀ ਸੰਭਵ ਹੋਣੀ ਦਸੀ ਹੈ— ਹਰਿ ਗੁਣਿ ਗਾਵਹਿ ਮਿਲਿ ਪਰਮਾਰੰਥ । ( ਗੁ.ਗ੍ਰੰ.413 ) । ਕੀਰਤਨ ਕਰਨ ਵਾਲੇ ਉਤੇ , ਗੁਰੂ ਅਰਜਨ ਦੇਵ ਜੀ ਅਨੁਸਾਰ , ਜਮ-ਕਾਲ ਦਾ ਪ੍ਰਭਾਵ ਨਹੀਂ ਪੈ ਸਕਦਾ— ਜੋ ਜਨੁ ਕਰੈ ਕੀਰਤਨੁ ਗੋਪਾਲ । ਤਿਸ ਕਉ ਪੋਹਿ ਨ ਸਕੈ ਜਮੁਕਾਲੁ । ( ਗੁ. ਗ੍ਰੰ.867 ) । ਗੁਰੂ ਅਰਜਨ ਦੇਵ ਜੀ ਨੇ ਇਹ ਵੀ ਦਸਿਆ ਹੈ ਕਿ ਆਵਾਗਵਣ ਤੋਂ ਬਚਣ ਦਾ ਸਾਧਨ ਦਿਨ-ਰਾਤ ਪਰਮਾਤਮਾ ਦਾ ਕੀਰਤਨ ਕਰਨਾ ਹੀ ਹੈ— ਹਰਿ ਦਿਨੁ ਰੈਨਿ ਕੀਰਤਨੁ ਗਾਈਐ । ਬਹੁੜਿ ਨ ਜੋਨੀ ਪਾਈਐ । ( ਗੁ.ਗ੍ਰੰ. 624 ) । ਸਮੁੱਚੇ ਤੌਰ ’ ਤੇ ਗੁਰੂ ਅਰਜਨ ਦੇਵ ਜੀ ਨੇ ‘ ਕਲਜੁਗ ਮਹਿ ਕੀਰਤਨੁ ਪਰਧਾਨਾ ’ ( ਗੁ.ਗ੍ਰੰ. 1075 ) ਕਹਿ ਕੇ ਇਸ ਨੂੰ ਨਿਰਮੋਲਕ ਹੀਰਾ ਅਤੇ ਸ੍ਰੇਸ਼ਠ ਗੁਣਾਂ ਦਾ ਸਮੁੱਚ ਦਸਿਆ ਹੈ— ਕੀਰਤਨੁ ਨਿਰਮੋਲਕ ਹੀਰਾ । ਆਨੰਦ ਗੁਣੀ ਗਹੀਰਾ । ( ਗੁ.ਗ੍ਰੰ.893 ) ਅਤੇ ਇਸ ਨੂੰ ਮਨੁੱਖਤਾ ਦੇ ਵਿਕਾਸ ਲਈ ‘ ਅਟਲ-ਧਰਮ’ ਦਾ ਨਾਂ ਦਿੱਤਾ ਹੈ ।ਸਿੱਖ-ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਨ ਕੇਵਲ ਕੀਰਤਨ ਉਤੇ ਬਲ ਦਿੱਤਾ ਹੈ ਸਗੋਂ ਆਪ ਵੀ ਕੀਰਤਨਮਈ ਜੀਵਨ ਜੀਵਿਆ ਹੈ । ਉਨ੍ਹਾਂ ਦੀ ਆਪਣੀ ਅਤੇ ਹੋਰਨਾਂ ਗੁਰੂ ਸਾਹਿਬਾਂ ਦੀ ਬਾਣੀ ਰਾਗ-ਬਧ ਹੈ । ਕਵਿਤਾ ਵਿਚ ਤਾਂ ਹੋਰਨਾਂ ਵੀ ਕਈ ਧਰਮ-ਆਗੂਆਂ ਦੀ ਰਚਨਾ ਭਾਵੇਂ ਮਿਲ ਜਾਏ , ਪਰ ਉਸ ਨੂੰ ਕੀਰਤਨ ਵਿਚ ਢਾਲਣ ਦੀਆਂ ਉਦਾਹਰਣਾਂ ਘਟ ਹਨ । ਗੁਰੂ ਸਾਹਿਬਾਨ ਸਾਹਿਤਕਾਰ ਵੀ ਸਨ ਅਤੇ ਸੰਗੀਤਕਾਰ ਵੀ । ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਸ਼ਾਇਰ ( ਨਾਨਕੁ ਸਾਇਰੁ ਏਵ ਕਹਤੁ ਹੈ ) ਅਤੇ ਸੰਗੀਤਕਾਰ ( ਹਉ ਢਾਢੀ ਦਰ ਪ੍ਰਭੁ ਖਸਮ ਕਾ ਨਿਤ ਗਾਵੈ ਹਰਿ ਗੁਣ ਛੰਦਾ ) ਦੋਵੇਂ ਕਿਹਾ ਹੈ । ਗੁਰਬਾਣੀ ਕਵਿਤਾ ਵਿਚ ਹੋਣ ਦੇ ਨਾਲ ਨਾਲ ਰਾਗ-ਬਧ ਇਸ ਲਈ ਹੈ ਕਿ ਕੀਰਤਨ ਕਰਨਾ ਇਸ ਦੀ ਬੁਨਿਆਦੀ ਲੋੜ ਹੈ । ਰਾਗ ਉਦਾਸ ਮਨਾਂ ਨੂੰ ਸੁਰਜੀਤ ਕਰ ਦਿੰਦਾ ਹੈ । ਕੀਰਤਨ ਪ੍ਰਭੂ- ਭਗਤੀ ਨੂੰ ਸਰਲ ਅਤੇ ਰਸ-ਯੁਕਤ ਬਣਾਉਂਦਾ ਹੈ । ਕੀਰਤਨ ਬੁਝੇ ਹੋਏ ਮਨ ਨੂੰ ਟੁੰਬ ਦਿੰਦਾ ਹੈ , ਉਸ ਅੰਦਰ ਅਧਿਆਤਮਿਕ ਕੰਬਣੀ ਛੇਡ ਦਿੰਦਾ ਹੈ । ਇਸ ਲਈ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕੀਰਤਨ ਲਈ ਸਦਾ ਆਪਣੇ ਨਾਲ ਰਖਿਆ ਹੈ । ਅਸਲ ਵਿਚ , ਉਹ ਆਪਣੀ ਬਾਣੀ ਨੂੰ ‘ ਰਬਾਬ ’ ਸਾਜ਼ ਨਾਲ ਇਕ-ਸੁਰ ਕਰਕੇ ਜਿਗਿਆਸੂਆਂ ਦੇ ਮਨ ਨੂੰ ਕੀਲ ਲੈਂਦੇ ਸਨ । ਉਨ੍ਹਾਂ ਦਾ ਅਗੰਮੀ ਕੀਰਤਨ ਸੁਣ ਕੇ ਕੋਈ ਵੀ ਜੀਵ ਅਧਿਆਤਮਿਕਤਾ ਤੋਂ ਸਖਣਾ ਨਹੀਂ ਰਹਿੰਦਾ ਸੀ ।