Home / ਵੀਡੀਓ / ਕਦੇ ਗੁਰੂ ਸਾਹਿਬ ਦੀਆਂ ਤੋਪਾਂ ਤੇ ਸ਼ਸਤਰ ਬਣਾਉਦੇ ਸੀ ਇਹਨਾਂ ਦੇ ਪੁਰਖੇ, ਅੱਜ ਸੜਕਾਂ ਤੇ ਵੇਚਦੇ ਨੇ !

ਕਦੇ ਗੁਰੂ ਸਾਹਿਬ ਦੀਆਂ ਤੋਪਾਂ ਤੇ ਸ਼ਸਤਰ ਬਣਾਉਦੇ ਸੀ ਇਹਨਾਂ ਦੇ ਪੁਰਖੇ, ਅੱਜ ਸੜਕਾਂ ਤੇ ਵੇਚਦੇ ਨੇ !

ਕਦੇ ਗੁਰੂ ਸਾਹਿਬ ਦੀਆਂ ਤੋਪਾਂ ਤੇ ਸ਼ਸਤਰ ਬਣਾਉਦੇ ਸੀ ਇਹਨਾਂ ਦੇ ਪੁਰਖੇ, ਅੱਜ ਸੜਕਾਂ ਤੇ ਵੇਚਦੇ ਨੇ ! ‘ਕਦੇ ਗੁਰੂ ਸਾਹਿਬ ਦੀਆਂ ਤੋਪਾਂ ਤੇ ਸ਼ਸਤਰ ਬਣਾਉਦੇ ਸੀ ਤੇ ਇਨ੍ਹਾਂ ਦੇ ਪੁਰਖੇ ਗੁਰੂ ਸਾਹਿਬ ਲਈ ਹਰ ਸਮੇਂ ਸੇਵਾ ਲਈ ਹਾਜਰ ਹੁੰਦੇ ਸਨ ਪਰ ਅੱਜ ਦੇ ਹਾਲਾਤ ਦੇਖੋ ਅੱਜ ਸੜਕਾਂ ਤੇ ਵੇਚਦੇ ਹਨ ਚਾਬੀਆਂ ਪਰ ਗੁਰੂ ਦੀ ਖੁਸ਼ੀ ਚ ਖੁਸ਼ ਹਨ।
ਤੁਹਾਨੂੰ ਦੱਸ ਦੇਈਏ ਕਿ ਬਾਬੇ ਨੇ ਇੰਟਰਵਿਊ ਚ ਦੱਸਦਿਆਂ ਕਿਹਾ ਕਿ ਭਾਈ ਬਚਿੱਤਰ ਸਿੰਘ ਜੀ ਸਾਡੇ ਵੱਡੇ ਪੁਰਖ ਸਨ। ਉਨ੍ਹਾਂ ਨੇ ਕਿਹਾ ਕਿ ਅਸੀ ਗੁਰੂ ਦੇ ਅਸਲੀ ਸਿੱਖ ਜੋ ਹਮੇਸ਼ਾ ਹੀ ਗੁਰੂ ਦੇ ਦੱਸੇ ਅਨੁਸਾਰ ਮਿਹਨਤ ਤੇ ਲਗਨ ਨਾਲ ਆਪਣੀ ਕਿਰਤ ਕਰ ਰਹੇ ਹਨ ਇਹ ਪਰਿਵਾਰ ਪਹਾੜਗੰਜ ਦਿੱਲੀ ਚਾਬੀਆਂ ਵੇਚਦੇ ਹਨ। ਬਾਬਾ ਜੀ ਨੇ ਕਿਹਾ ਹੈ ਕਿ ਸਰਕਾਰ ਸਾਡੇ ਲਈ ਕੁਝ ਨਹੀਂ ਕਰਦੀ ਪਰ ਗੁਰੂਦਵਾਰਾ ਪ੍ਰਬੰਧਕ ਕਮੇਟੀ ਸਾਡੇ ਸਮੇਂ ਸਮੇਂ ਤੇ ਮੱਦਦ ਕਰਦੀ ਰਹਿੰਦੀ ਹੈ ਉਨ੍ਹਾਂ ਨੇ ਦੱਸਿਆ ਕਿ ਅਸੀ 200 – 300 ਇੱਕ ਦਿਨ ਦਾ ਕਮਾ ਲੈਦੇ ਹਾਂ ਪਰ ਸਰਕਾਰ ਸਾਡੀ ਕਦੀ ਮੱਦਦ ਨਹੀਂ ਕਰਦੀ ਅਸੀ ਅੱਜ ਤੋਂ 30 ਸਾਲ ਪਹਿਲਾਂ ਪਟਿਆਲਾ ਰਹਿੰਦੇ ਸਨ ਪਰ ਅੱਜ ਅਸੀਂ ਦਿੱਲੀ ਆ ਗਏ ਹਾਂ। ਤੁਹਾਨੂੰ ਦੱਸ ਦੇਈਏ ਕਿ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਧਰਮ ਚ ਸ਼ਾਸ਼ਤਰਾ ਦੀ ਸ਼ੁਰੂਆਤ ਕੀਤੀ ਸੀ। ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਸੀ।1603 ਵਿੱਚ (ਗੁਰੂ) ਹਰਗੋਬਿੰਦ ਜੀ ਦੀ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁਢਾ ਜੀ ਨੂੰ ਜ਼ਿੰਮੇਵਰੀ ਸੌਪੀ ਗਈ। ਸ਼ਸਤਰ ਵਿਦਿਆ ਦਾ ਆਪ ਨੂੰ ਬਹੁਤ ਸ਼ੌਕ ਸੀ ਅਤੇ ਜਲਦੀ ਹੀ ਨਿਪੁੰਨ ਹੁੰਦੇ ਗਏ। ਬਾਬਾ ਬੁਢਾ ਜੀ ਆਪ ਨੂੰ ਦੇਖ ਕੇ ਮਹਾਬਲੀ ਯੋਧਾ ਹੋਣ ਦਾ ਆਖ ਦੇਂਦੇ ਸਨ। ਗੁਰੂ ਹਰਗੋਬਿੰਦ ਸਾਹਿਬ ਉਸ ਸਮੇਂ ਕੋਈ 11 ਸਾਲ ਦੇ ਸਨ। ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਅਸਰ ਆਮ ਸਿੱਖਾਂ ਤੇ ਬਹੁਤ ਪਿਆ ਸੋ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸਿੱਖਾਂ ਵਿੱਚ ਸ਼ਸਤ੍ਰ ਧਾਰੀ ਹੋਣ ਦਾ ਦ੍ਰਿੜ ਵਿਸ਼ਵਾਸ ਹੋ ਗਿਆ।ਅੰਮ੍ਰਿਤਸਰ ਸਿਖਾਂ ਦਾ ਕੇਂਦਰੀ ਅਸਥਾਨ ਸੀ। ਗੁਰੂ ਹਰਗੋਬਿੰਦ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਮ੍ਹਣੇ 1609 ਵਿੱਚ ਸ੍ਰੀ ਅਕਾਲ ਤਖਤ ਦੀ ਉਸਾਰੀ ਕੀਤੀ ਅਤੇ ਸੂਰਮਿਆ ਵਿੱਚ ਬੀਰ-ਰਸ ਭਰਨ ਲਈ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਵਾਰਾਂ ਗਾਉਣ ਵਾਲੇ ਪਹਿਲੇ ਪਹਿਲੇ ਢਾਡੀ ਦਾ ਨਾਮ ਅਬਦੁੱਲਾ ਸੀ।