Home / ਸਿੱਖੀ ਖਬਰਾਂ / ਪੰਜਾਬ ਦੇ ਭੈਣ-ਭਰਾ ਨੇ ਛੋਟੀ ਉਮਰ ਚ ਮਾਰੀਆਂ ਵੱਡੀਆਂ ਮੱਲਾਂ ਵਰਲਡ ਰਿਕਾਰਡ ਇੰਡੀਆ ਚ ਨਾਂਅ ਕਰਵਾਇਆ ਦਰਜ

ਪੰਜਾਬ ਦੇ ਭੈਣ-ਭਰਾ ਨੇ ਛੋਟੀ ਉਮਰ ਚ ਮਾਰੀਆਂ ਵੱਡੀਆਂ ਮੱਲਾਂ ਵਰਲਡ ਰਿਕਾਰਡ ਇੰਡੀਆ ਚ ਨਾਂਅ ਕਰਵਾਇਆ ਦਰਜ

ਪੰਜਾਬ ਦੇ ਭੈਣ-ਭਰਾ ਨੇ ਛੋਟੀ ਉਮਰ ਚ ਮਾਰੀਆਂ ਵੱਡੀਆਂ ਮੱਲਾਂ ਵਰਲਡ ਰਿਕਾਰਡ ਇੰਡੀਆ ਚ ਨਾਂਅ ਕਰਵਾਇਆ ਦਰਜ ‘ਪੰਜਾਬ ਦੇ ਕਮਲਦੀਪ ਸਿੰਘ ਤੇ ਮਨਦੀਪ ਕੌਰ ਨੇ ਇੰਡੀਆ ਬੁੱਕ ਆਫ਼ ਰਿਕਾਰਡ ਤੇ ਵਰਲਡ ਰਿਕਾਰਡ ਇੰਡੀਆ ‘ਚ ਨਾਂਅ ਕਰਵਾਇਆ ਦਰਜ। ਸਿਆਣਿਆਂ ਨੇ ਸੱਚ ਕਿਹਾ ਹੈ ਕਿ ਨਾਮ ਕਮਾਉਣ ਲਈ ਉਮਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਅਜਿਹਾ ਹੀ ਕਾਰਨਾਮਾ ਕਰ ਦਿਖਾਇਆ ਹੈ ਫਤਿਹਗੜ੍ਹ ਸਾਹਿਬ ਦੇ ਭੈਣ ਭਰਾ ਨੇ ਜੋ 10 ਸਾਲ ਵੀ ਘੱਟ ਉਮਰ ਦੇ ਹਨ। ਦੱਸ ਦਈਏ ਕਿ ਫ਼ਤਹਿਗੜ੍ਹ ਸਾਹਿਬ ਦੀ ਪੁਰਾਣੀ ਸਰਹਿੰਦ ਦੇ ਵਸਨੀਕ ਸੁਖਜਿੰਦਰ ਸਿੰਘ ਦੇ 8 ਸਾਲਾ ਲੜਕੇ ਕਮਲਦੀਪ ਸਿੰਘ ਅਤੇ 5 ਸਾਲਾ ਬੱਚੀ ਮਨਦੀਪ ਕੌਰ ਨੇ ਨਾ ਕੇਵਲ ਗੂਗਲ ਬੁਆਏ ਤੇ ਗੂਗਲ ਗਰਲਜ਼ ਵਜੋਂ ਇਲਾਕੇ ‘ਚ ਆਪਣੀ ਵਿਲੱਖਣ ਪਛਾਣ ਬਣਾਈ ਹੈ, ਸਗੋਂ ਉਨ੍ਹਾਂ ਨੂੰ ਇੰਡੀਆ ਬੁੱਕ ਆਫ਼ ਰਿਕਾਰਡ ਅਤੇ ਵਰਲਡ ਰਿਕਾਰਡ ‘ਚ ਆਪਣਾ ਨਾਂਅ ਦਰਜ ਹੋਣ ਦਾ ਮਾਣ ਵੀ ਹਾਸਲ ਹੋਇਆ ਹੈ | ਫ਼ਤਹਿਗੜ੍ਹ ਸਾਹਿਬ ਵਿਖੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਤੀਸਰੀ ਤੇ ਪਹਿਲੀ ਜਮਾਤ ‘ਚ ਪੜ੍ਹਦੇ ਇਹ ਦੋਵੇਂ ਬੱਚੇ ਕੰਪਿਊਟਰ ਵਰਗਾ ਦਿਮਾਗ਼ ਰੱਖਦੇ ਹਨ | ਇਸੇ ਕਰਕੇ ਇਨ੍ਹਾਂ ਦੋਵੇਂ ਭਰਾ-ਭੈਣ ਨੂੰ ਇਲਾਕੇ ਵਿਚ ਗੂਗਲ ਬੁਆਏ ਤੇ ਗੂਗਲ ਗਰਲਜ਼ ਵਜੋਂ ਜਾਣਿਆ ਜਾਂਦਾ ਹੈ | ਇਨ੍ਹਾਂ ਦਾ ਦਿਮਾਗ਼ ਕੰਪਿਊਟਰ ਤੋਂ ਤੇਜ਼ ਚਲਦਾ ਹੈ ਦੱਸ ਦੇਈਏ ਕਿ ਜਦੋਂ ‘ਅਜੀਤ’ ਟੀਮ ਵਲੋਂ ਇਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਨ੍ਹਾਂ ਛੋਟੇ ਚੈਂਪੀਅਨਾਂ ਨੇ ਦੱਸਿਆ ਕਿ ਉਹ ਪੜ੍ਹਾਈ ਵਿਚ ਬਹੁਤਾ ਸਮਾਂ ਗੁਜ਼ਾਰਨ ਦੇ ਨਾਲ-ਨਾਲ ਖੇਡਾਂ ਵਿਚ ਵੀ ਰੁਚੀ ਰੱਖਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਮੌਕੇ ਬੱਚਿਆਂ ਦੇ ਪਿਤਾ ਸੁਖਜਿੰਦਰ ਸਿੰਘ ਤੇ ਮਾਤਾ ਗੁਰਜਿੰਦਰ ਕੌਰ ਨੇ ਕਿਹਾ ਕਿ ਉਹ ਗ਼ਰੀਬ ਪਰਿਵਾਰ ਤੋਂ ਹਨ ਅਤੇ ਆਪਣੇ ਬੱਚਿਆਂ ਨੂੰ ਸਖ਼ਤ ਮਿਹਨਤ ਕਰਕੇ ਇਕ ਖ਼ਾਸ ਪਲੇਟਫ਼ਾਰਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੇ ਬੱਚੇ ਵੱਡੀਆਂ ਮੱਲਾਂ ਮਾਰ ਸਕਣ।